in

ਕ੍ਰਿਸਚਨ ਭਾਈਚਾਰੇ ਦੁਆਰਾ ਇੰਡੀਅਨ ਕੌਸਲੇਟ ਜਨਰਲ ਆੱਫ ਮਿਲਾਨ ਅਧਿਕਾਰੀਆਂ ਦੇ ਸਵਾਗਤ ਹਿੱਤ ਕਰਵਾਇਆ ਗਿਆ ਸਮਾਗਮ

ਮਿਲਾਨ ਕੌਸਲੇਟ ਜਨਰਲ ਸ਼੍ਰੀ ਬਿਨੋਈ ਜਾਰਜ ਨੂੰ ਸਨਮਾਨਿਤ ਕਰਦੇ ਹੋਏ ਕ੍ਰਿਸ਼ਚਨ ਭਾਈਚਾਰੇ ਦੇ ਆਗੂ।
ਮਿਲਾਨ ਕੌਸਲੇਟ ਜਨਰਲ ਸ਼੍ਰੀ ਬਿਨੋਈ ਜਾਰਜ ਨੂੰ ਸਨਮਾਨਿਤ ਕਰਦੇ ਹੋਏ ਕ੍ਰਿਸ਼ਚਨ ਭਾਈਚਾਰੇ ਦੇ ਆਗੂ।

ਵੇਰੋਨਾ (ਇਟਲੀ) 7 ਫਰਵਰੀ (ਪੱਤਰ ਪ੍ਰੇਰਕ) – ਇਟਲੀ ਵਿੱਚ ਵਸਦੇ ਇੰਡੀਅਨ ਕ੍ਰਿਸਚਨ ਭਾਈਚਾਰੇ ਦੁਆਰਾ ਇੰਡੀਅਨ ਕੌਸਲੇਟ ਜਨਰਲ ਆੱਫ ਮਿਲਾਨ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮਿਲਣੀ ਹਿੱਤ ਇਕ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਯੀਸੂ ਮਸੀਹ ਦੀ ਉਸਤਤ ਵਿੱਚ ਗੀਤ ਅਤੇ ਰਚਨਾਵਾਂ ਵੀ ਸਮਾਗਮ ਦਾ ਹਿੱਸਾ ਰਹੀਆਂ ਅਤੇ ਇਸ ਮੌਕੇ ਸਾਰੀ ਮਾਨਵਤਾ ਦੀ ਭਲਾਈ ਹਿੱਤ ਪ੍ਰਾਥਨਾ ਸਭਾ ਵੀ ਹੋਈ। ਇਸ ਮੌਕੇ ਕੌਸਲੇਟ ਜਨਰਲ ਸ਼੍ਰੀ ਜਾਰਜ ਬਿਨੋਈ ਅਤੇ ਸ਼੍ਰੀ ਰਾਜੇਸ਼ ਭਾਟੀਆ ਨੇ ਸੰਬਧਨ ਦੌਰਾਨ ਇਟਲੀ ‘ਚ ਸਾਰੇ ਧਰਮਾਂ ਦੇ ਸਨਮਾਨ ਹਿੱਤ ਕੀਤੇ ਜਾਣ ਵਾਲੇ ਉਪਰਾਲਿਆਂ ‘ਤੇ ਚਾਨਣਾ ਪਾਉਂਦਿਆਂ ਇਟਲੀ ‘ਚ ਰਹਿੰਦੇ ਭਾਰਤੀ ਕ੍ਰਿਸਚਨ ਭਾਈਚਾਰੇ ਦੀ ਹਰੇਕ ਮੁਸ਼ਕਿਲ ਦੇ ਹੱਲ ਲਈ ਹਰ ਸੰਭਵ ਸਹਾਇਤਾ ਦਾ ਭਰੋਸਾ ਦੁਆਇਆ। ਇਸ ਮੌਕੇ ਇਟਲੀ ਦੇ ਵੱਖ ਵੱਖ ਇਲਾਕਿਆਂ ਤੋਂ ਪਾਸਟਰਾਂ ਨੇ ਸ਼ਿਰਕਤ ਕੀਤੀ।

26/11 ਨੂੰ ਯਾਦ ਕਰਦਿਆਂ :

ਨਸ਼ੇ ਦੇ ਵਪਾਰ ਦੇ ਦੋਸ਼ ਹੇਠ ਗ੍ਰਿਫ਼ਤਾਰ 2 ਦੋ ਭਾਰਤੀ ਗ੍ਰਿਫਤਾਰ