ਕਲਗੀਧਰ ਖਾਲਸਾ ਸਪੋਰਟਸ ਕਲੱਬ ਗੁਨਜਾਗਾ, ਅਰੇਸੋ ਨੇ ਜਿੱਤਿਆ ਕਬੱਡੀ ਕੱਪ
ਮਾਨਤੋਵਾ (ਇਟਲੀ) 26 ਜੂਨ (ਟੇਕ ਚੰਦ ਜਗਤਪੁਰ) – ਵਿਦੇਸ਼ਾਂ ‘ਚ ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਨੂੰ ਪ੍ਰਫੁੱਲਿਤ ਕਰਨ ਲਈ ਕਲਗੀਧਰ ਖਾਲਸਾ ਸਪੋਰਟਸ ਐਂਡ ਕਲਚਰਲ ਕਲੱਬ ਗੁਨਜਾਗਾ (ਮਾਨਤੋਵਾ) ਵੱਲੋਂ ਗੁਨਜਾਗਾ ਨਿਵਾਸੀਆਂ ਅਤੇ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ ਸ਼ਾਨਦਾਰ ਖੇਡ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਖੇਡ ਮੇਲੇ ਵਿਚ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਨੇ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ। ਇਸ ਸ਼ਾਨਦਾਰ ਖੇਡ ਮੇਲੇ ਦਾ ਅਨੰਦ ਮਾਨਣ ਲਈ ਦਰਸ਼ਕਾਂ/ਖੇਡ ਪ੍ਰੇਮੀਆਂ ਨੇ ਭਾਰੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਅਵਤਾਰ ਸਿੰਘ ਖਾਲਸਾ ਕਨਵੀਨਰ ਯੂਥ ਅਕਾਲੀ ਦਲ ਬਾਦਲ ਇਟਲੀ, ਮਹਿੰਦਰ ਸਿੰਘ ਬਿੰਦਰ, ਬੀਬੀ ਸ਼ਰਨਜੀਤ ਕੌਰ ਸਰਾਓ ਮੁੱਖ ਸੇਵਾਦਾਰ ਗੁਰਦੁਆਰਾ ਕਰੇਜੋ, ਖੇਡ ਪ੍ਰਮੋਟਰ ਮੋਹਨ ਸਿੰਘ ਹੇਲਰਾਂ, ਇਕਬਾਲ ਸਿੰਘ ਸੋਢੀ, ਸੁੱਖਾ ਗਿੱਲ ਆਰੇਸੋ ਆਦਿ ਨੇ ਵਿਸੇæਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਕਬੱਡੀ ਕੱਪ ‘ਚ ਇਟਲੀ ਦੀਆਂ ਉੱਚ ਕੋਟੀ ਦੀਆਂ ਟੀਮਾਂ, ਅਜਾਦ ਸਪੋਰਟਸ ਕਲੱਬ ਰਿਜੋਮਿਲੀਆ, ਸਾਹਿਬਜਾਦਾ ਸਪੋਰਟਸ ਕਲੱਬ ਫਿਰੈਂਸਾ 1, ਸਪੋਰਟਸ ਕਲੱਬ ਫਿਰੈਂਸਾ 2, ਕਲਗੀਧਰ ਸਪੋਰਟਸ ਐਂਡ ਕਲਚਰਲ ਕਲੱਬ ਗੁਨਜਾਗਾ, ਗੁਰਦੁਆਰਾ ਸਿੰਘ ਸਭਾ ਸਪੋਰਟਸ ਕਲੱਬ ਨੋਵੇਲਾਰਾ ਆਦਿ ਨੇ ਹਿੱਸਾ ਲਿਆ। ਕਬੱਡੀ ਦੇ ਹੋਏ ਜਬਰਦਸਤ ਅਤੇ ਦਿਲਚਪਸ ਮੁਕਾਬਲਿਆਂ ‘ਚ ਕਲਗੀਧਰ ਸਪੋਰਟਸ ਐਂਡ ਕਲਚਰਲ ਕਲੱਬ ਗੁਨਜਾਗਾ+ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਆਰੇਸੋ ਦੀ ਟੀਮ ਨੂੰ 33/22 ਅੰਕਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਪ੍ਰਸਿੱਧ ਧਾਵੀ ਜੱਗਾ ਖਾਨੋ ਵਾਲੀਆ, ਪਿੰਦਰੀ ਕੋਟ ਗੰਗੂ ਰਾਏ, ਸਾਬੀ ਢੰਡੇਵਾਲੀਆ, ਖੁਰਮ ਖਲਿਆਰ, ਜਾਵੇਦ ਸੀਵੀਆ, ਇੰਦਰਜੀਤ ਕੁਹਾਲਾ, ਤੇਜਾ ਪੱਡਾ, ਦੀਪ ਗੜੀ੍ਹ ਬਖਸ਼, ਯੋਧਾ ਚੱਕ ਚੇਲਿਆਂ ਵਾਲਾ, ਕਰਲ ਘੁੱਗਸ਼ੋਰ ਅਤੇ ਪੀਤਾ ਢੇਸੀ ਨੇ ਖੇਡ ਦਾ ਵਧੀਆ ਪ੍ਰਦਰਸ਼ਨ ਕਰਕੇ ਖੇਡ ਪ੍ਰੇਮੀਆਂ ਦੇ ਦਿਲ ਮੋਹੇ। ਜੇਤੂ ਟੀਮ ਨੂੰ 1500 ਯੂਰੋ ਨਕਦ ਅਤੇ ਸ਼ਾਨਦਾਰ ਕੱਪ ਦੇ ਕੇ ਕਲੱਬ ਵੱਲੋਂ ਸਨਮਾਨਿਤ ਕੀਤਾ ਅਤੇ ਉੱਪ-ਜੇਤੂ ਟੀਮ ਨੂੰ 1200 ਯੂਰੋ ਅਤੇ ਯਾਦਗਾਰੀ ਕੱਪ ਦੇ ਕੇ ਨਿਵਾਜਿਆ। ਇਸ ਮੌਕੇ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ 5, 7, 9 ਅਤੇ 11 ਸਾਲ ਦੀ ਉਮਰ ਦੇ ਬੱਚਿਆਂ ਦੀਆਂ ਦੌੜਾਂ ਕਰਵਾਈਆਂ ਗਈਆਂ ਅਤੇ ਜੇਤੂ ਬੱਚਿਆਂ ਨੂੰ ਸ਼ਾਨਦਾਰ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪੰਜਾਬੀਆਂ ਦੀ ਰਵਾਇਤੀ ਖੇਡ ਰੱਸਾਕਸ਼ੀ ਦਾ ਵੀ ਸੋæਅ ਮੈਚ ਕਰਵਾਇਆ ਗਿਆ। ਖੇਡ ਮੇਲੇ ਦੀ ਕੁਮੈਂਟਰੀ ਯੂਰਪ ਦੇ ਉੱਘੇ ਖੇਡ ਕੁਮੈਂਟਰ ਨਰਿੰਦਰ ਸਿੰਘ ਤਾਜਪੁਰੀ, ਬੱਬੂ ਜਲੰਧਰੀਆ ਨੇ ਖੂਬਸੂਰਤ, ਵਿਅੰਗਮਈ ਅੰਦਾਜ ਅਤੇ ਸ਼ੇਅਰੋ-ਸ਼ਾਇਰੀ ਨਾਲ ਦਰਸ਼ਕਾਂ ਨੂੰ ਕੀਲੀ ਰੱਖਿਆ। ਕਬੱਡੀ ਦੀ ਜੇਤੂ ਟੀਮ ਵੱਲੋਂ ਜਿੱਤ ਦੀ ਖੁਸ਼ੀ ‘ਚ ਭੰਗੜੇ ਪਾ ਕੇ ਜਸ਼ਨ ਮਨਾਏ ਗਏ। ਕਲੱਬ ਦੇ ਮੈਂਬਰਾਂ ਵੱਲੋਂ ਮੇਲੇ ਦੇ ਸਫਲਤਾਪੂਰਵਕ ਨਿਬੜਨ ‘ਤੇ ਸਮੂਹ ਖੇਡ ਕਲੱਬਾਂ, ਖਿਡਾਰੀਆਂ,ਅਤੇ ਖੇਡ ਪ੍ਰੇਮੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ‘ਤੇ ਕਲੱਬ ਵੱਲੋਂ ਚਾਹ ਪਾਣੀ ਦੇ ਲੰਗਰ ਲਗਾਏ ਗਏ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਸੰਤੋਖ ਸਿੰਘ ਲਾਲੀ, ਅਨਿਲ ਕੁਮਾਰ ਸ਼ਰਮਾ, ਸਤਵਿੰਦਰ ਸਿੰਘ ਟੀਟਾ, ਹਰਦੀਪ ਸਿੰਘ ਕੰਗ, ਸੁਖਵਿੰਦਰ ਸਿੰਘ ਫੁੱਮਣ, ਸੁਖਵਿੰਦਰ ਸਿੰਘ ਸੁੱਖਾ, ਸਤਪਾਲ ਮੱਲੀ, ਕੁਲਦੀਪ ਭੰਡਾਲ, ਅਰਵਿੰਦਰ ਸਿੰਘ ਬਾਲਾ, ਕੁਲਵਿੰਦਰ ਸਿੰਘ, ਮੰਗਲ ਪੱਡਾ, ਨਰਿੰਦਰ ਪਾਲ ਬਿੱਟੂ, ਲੱਖੀ ਕੁਹਾਲਾ, ਬਲਜੀਤ ਕੁਹਾਲਾ, ਅਜਮੇਰ ਸਿੰਘ ਬਾਸੀ, ਮਨੋਹਰ ਮੱਲੀ, ਬਲਵਿੰਦਰ ਦੋਜੀ, ਸੁਖਦੇਵ ਸੁੱਖਾ, ਸੰਤੋਖ ਗਹੂਣੀਆ, ਜਸਵੀਰ ਬਾਜਵਾ, ਕੁਲਵਿੰਦਰ ਪੂਨੀ, ਪਰਮਜੀਤ ਚਾਹਲ, ਇੰਦਰਜੀਤ ਸਿੰਘ ਕੁਲਾਰ, ਬਿੱਟੂ ਸੁਜਾਰਾ, ਤਰਸੇਮ ਸਿੰਘ ਸੇਮਾ, ਕਰਨ ਫੋਟੋ ਗਰਾਫਰ, ਅੰਮ੍ਰਿਤ ਕਾਹਲੋ, ਸੰਦੀਪ ਆਰੇਸੋ, ਮਨਜਿੰਦਰ ਢੁੱਠ, ਸਾਬੀ ਦੋਜੀ, ਜੱਸਾ ਜਲਾਲਦੀਵਾਲ, ਹਿੰਦਾ ਭਾਣੋਵਾਲ, ਬਾਜੂ ਚੋਹਲਾ ਸਾਹਿਬ, ਜੱਸੂ ਹਰਿਆਣਾ, ਸਿੰਮਾ, ਮੰਨਾ ਨੰਡਾਲਾ, ਮੰਮਨਾ ਬਿਲਾਸਪੁਰ, ਇੰਦਰ ਨਾਗਰਾ, ਚਰਨਾ ਡੱਫਰ ਆਦਿ ਹਾਜਰ ਸਨ।