

ਵਿਰੋਨਾ (ਇਟਲੀ) 30 ਦਸੰਬਰ (ਟੇਕ ਚੰਦ ਜਗਤਪੁਰ) – ਇਟਲੀ ਟੂਰ ‘ਤੇ ਪਹੁੰਚੇ ਪ੍ਰਸਿੱਧ ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਦਾ ਇਟਲੀ ਦੇ ਸ਼ਹਿਰ ਵਿਰੋਨਾ ਵਿਖੇ ਭਰਵਾਂ ਸੁਆਗਤ ਕੀਤਾ ਗਿਆ। ਇਸ ਮੌਕੇ ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਦੁਆਰਾ ਹੁਸੈਨਪੁਰੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਲਹਿੰਬਰ ਹੂਸੈਨਪੁਰੀ ਬ੍ਰੇਸ਼ੀਆ ਨੇੜ੍ਹਲੇ ਸ਼ਹਿਰ ਬਿਨੌਲੋਮੇਲਾ ਵਿਖੇ ਪ੍ਰੋਗਰਾਮ ਕਰਨ ਲਈ ਪਹੁੰਚੇ ਹਨ। ਵਿਰੋਨਾ ਵਿਖੇ ਉਨ੍ਹਾਂ ਦਾ ਸਨਮਾਨ ਕਰਨ ਵਾਲਿਆਂ ਵਿੱਚ ਪ੍ਰਸਿੱਧ ਲੇਖਕ ਹਰਦੀਪ ਸਿੰਘ ਕੰਗ, ਸਮਾਜ ਸੇਵੀ ਸੁਰਿੰਦਰ ਭਟਨਾਗਰ, ਗੀਤਕਾਰ ਸਿੱਕੀ ਝੱਜੀ ਪਿੰਡ ਵਾਲਾ, ਜੱਸੀ ਸਿੰਘ, ਗੁਰਪ੍ਰੀਤ ਸਿੰਘ ਖਰੌਡ, ਕਸ਼ਮੀਰ ਸਿੰਘ ਆਦਿ ਹਾਜਰ ਸਨ।