
ਰੋਮ (ਇਟਲੀ) 21 ਅਗਸਤ (ਸਾਬੀ ਚੀਨੀਆਂ) – ਇਟਲੀ ਦੀ ਰਾਜਧਾਨੀ ਰੋਮ ਦੇ ਬਿਲਕੁਲ ਨਾਲ ਲੱਗਦੇ ਗੁਰਦੁਆਰਾ ਗੋਬਿੰਦਸਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਦਲਬੀਰ ਸਿੰਘ ਪਿਛਲੇ ਦਿਨੀਂ ਇਕ ਹਫਤੇ ਲਈ ਇੰਗਲੈਂਡ ਦੇ ਸਿੱਖਾਂ ਦੁਆਰਾ ਸਥਾਪਿਤ ਕੀਤੇ ਗੁਰਧਾਮਾਂ ਦੇ ਦਰਸ਼ਨਾਂ ਲਈ ਗਏ ਸਨ। ਜਿੱਥੇ ਗੁਰਦੁਆਰਾ ਸਿੰਘ ਸਭਾ ਸਾਊਥਹਾਲ ਵਿਖੇ ਸੰਗਤਾਂ ਨਾਲ ਵਿਚਾਰਾਂ ਸਾਝੀਆਂ ਕਰਦਿਆਂ ਹੋਏ ਆਖਿਆ ਕਿ, ਗੁਰੂ ਦਾ ਸੱਚਾ ਸਿੱਖ ਉਹੀ ਹੈ, ਜੋ ਸਿਰਫ ਸਿਰਫ ਤੇ ਗੁਰ ਗੰ੍ਰਥ ਸਾਹਿਬ ਵਿਚ ਸੱਚੀ ਨਿਸ਼ਚਾ ਰੱਖਦਾ ਹੈ। ਅਜਿਹੇ ਸੱਚੇ ਸਿੱਖਾਂ ਦੇ ਕਾਰਜ ਸਤਿਗੁਰੂ ਆਪ ਸੁਆਰਦੇ ਹਨ।
ਗੁਰਦੁਆਰਾ ਸਿੰਘ ਸਭਾ ਸਾਊਥਹਾਲ ਦੀ ਸੁਮੱਚੀ ਪ੍ਰਬੰਧਕ ਕਮੇਟੀ ਵੱਲੋਂ ਗਿਆਨੀ ਦਲਬੀਰ ਸਿੰਘ ਨੂੰ ਨਿੱਘੀ ਜੀ ਆਇਆਂ ਆਖਣ ਤੋਂ ਉਪਰੰਤ ਗੁਰੂ ਘਰ ਦੀ ਬਖਸ਼ਿਸ਼ ਸਿਰਪਾਉ ਭੇਂਟ ਕਰਕੇ ਉਨ੍ਹਾਂ ਨੂੰ ਸਮਾਨਿਤ ਵੀ ਕੀਤਾ ਗਿਆ। ਦੱਸਣਯੋਗ ਹੈ ਕਿ ਗਿਆਨੀ ਦਲਬੀਰ ਸਿੰਘ ਲਵੀਨੀਉ ਦੇ ਗੁਰਦੁਆਰਾ ਗੋਬਿੰਦਸਰ ਸਾਹਿਬ ਵਿਖੇ ਪਿਛਲੇ 17 ਸਾਲ੍ਹਾਂ ਤੋ ਸੇਵਾਵਾਂ ਨਿਭਾਉਂਦੇ ਆ ਰਹੇ ਹਨ। ਜਿਸ ਕਰਕੇ ਇਟਲੀ ਦੀਆਂ ਸਿੱਖ ਸੰਗਤਾਂ ਨਾਲ ਉਨ੍ਹਾਂ ਦਾ ਅਥਾਹ ਪਿਆਰ ਹੈ।