in

ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਓ ਵੱਲੋਂ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਸਰਬੰਸਦਾਨੀ, ਖ਼ਾਲਸਾ ਪੰਥ ਦੇ ਮੋਢੀ, ਸਾਹਿਬ – ਏ – ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਵਿਸਾਖੀ ਵਾਲੇ ਦਿਨ ਖ਼ਾਲਸਾ ਪੰਥ ਸਾਜ ਕੇ ਅਜਿਹੇ ਵਿਲੱਖਣ ਤੇ ਨਿਰਾਲੇ ਪੰਥ ਦੀ ਸਿਰਜਣਾ ਕੀਤੀ ਜੋ ਬਿਨ੍ਹਾਂ ਕਿਸੇ ਭੇਦਭਾਵ, ਰੰਗ ਰੂਪ, ਊੱਚ ਨੀਚ ਤੇ ਜਾਤ-ਪਾਤ ਦੇ ਸਿਰਫ਼ ਮਨੁੱਖਤਾ ਦੀ ਸੇਵਾ ਕਰਨ ਨੂੰ ਆਪਣਾ ਪਹਿਲਾ ਫਰਜ਼ ਸਮਝੇਗਾ। ਇਸ ਸਿਰਜਣਾ ਦਿਵਸ ਨੂੰ ਮੁੱਖ ਰੱਖਦਿਆਂ ਜਿਥੇ ਪੰਜਾਬ ਵਿੱਚ ਤੇ ਵਿਦੇਸ਼ਾਂ ਵਿੱਚ ਹਰ ਸਾਲ ਨਗਰ ਕੀਰਤਨ ਸਜਾਏ ਜਾਂਦੇ ਹਨ, ਉਥੇ ਇਸ ਇਤਿਹਾਸਕ ਘੜ੍ਹੀ ਤਹਿਤ ਭਾਰਤੀ ਭਾਈਚਾਰੇ ਦੇ ਮਹਿਬੂਬ ਦੇਸ਼ ਇਟਲੀ ਦੀ ਰਾਜਧਾਨੀ ਰੋਮ ਦੇ ਪ੍ਰਸਿੱਧ ਸ਼ਹਿਰ ਲਵੀਨੀਓ ਵਿਖੇ ਪ੍ਰਸਿੱਧ ਗੁਰਦੁਆਰਾ ਸਾਹਿਬ ਗੋਬਿੰਦਸਰ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ 18ਵਾਂ ਵਿਸ਼ਾਲ ਨਗਰ ਕੀਰਤਨ ਲਵੀਨੀਓ ਸ਼ਹਿਰ ਚ’ ਸਜਾਇਆ ਗਿਆ. ਜਿਹੜਾ ਕਿ ਗੁਰੂ ਮਰਿਆਦਾ ਅਨੁਸਾਰ ਪੰਜ ਪਿਆਰਿਆਂ ਅਤੇ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਤਹਿਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਗੁਰਦੁਆਰਾ ਗੋਬਿੰਦਸਰ ਸਾਹਿਬ ਤੋਂ ਆਰੰਭ ਹੋਇਆ ਅਤੇ ਸ਼ਹਿਰ ਦੀ ਪ੍ਰਕਰਮਾ ਕਰਦਿਆਂ ਹੋਇਆਂ ਲਵੀਨੀਓ ਸ਼ਹਿਰ ਚ’ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿਚ ਪੜਾਅ ਲਈ ਰੁਕਿਆ। ਜਿੱਥੇ ਕਿ ਲੱਗੇ ਦੀਵਾਨਾਂ ਵਿੱਚ ਰਾਗੀ ਸਿੰਘਾਂ ਤੇ ਕੀਰਤਨੀਏ ਜਥਿਆਂ ਵਲੋਂ ਖੁੱਲੇ ਦੀਵਾਨ ਸਜਾਏ ਗਏ.
ਉਪਰੰਤ ਨਗਰ ਕੀਰਤਨ ਮੁੜ ਵਾਪਸ ਗੁਰਦੁਆਰਾ ਗੋਬਿੰਦਸਰ ਸਾਹਿਬ ਆਕੇ ਸਮਾਪਤ ਹੋਇਆ। ਇਸ ਪਵਿੱਤਰ ਦਿਨ ਮੌਕੇ ਲਾਸੀਓ ਸੂਬੇ ਦਾ ਸ਼ਹਿਰ ਲਵੀਨੀਓ ਸੰਗਤਾਂ ਵੱਲੋਂ ਲਗਾਏ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਨਾਲ ਗੂੰਜ ਰਿਹਾ ਸੀ, ਜਿਸ ਨੂੰ ਇਟਾਲੀਅਨ ਤੇ ਹੋਰ ਦੇਸ਼ਾਂ ਦੇ ਲੋਕ ਬਹੁਤ ਹੀ ਗਹੁ ਨਾਲ ਸੁਣ ਰਹੇ ਸਨ। ਨਗਰ ਕੀਰਤਨ ਦੀਆਂ ਕੇਸਰੀ ਰੰਗ ਵਿੱਚ ਰੰਗੀਆਂ ਸੰਗਤਾਂ ਲਈ ਅਨੇਕਾਂ ਪ੍ਰਕਾਰ ਦੇ ਲੰਗਰਾਂ ਨੂੰ ਵਰਤਾਇਆ ਗਿਆ।
ਇਸ ਮੌਕੇ ਗੁਰੂ ਦੀਆਂ ਲਾਡਲੀਆਂ ਫੌਜ਼ਾਂ ਵੱਲੋਂ ਗਤਕਾ ਕਲਾ ਦੇ ਹੈਰਤਅੰਗੇਜ ਕਾਰਨਾਮੇ ਵੀ ਦਿਖਾਏ ਗਏ। ਗੁਰਦੁਆਰਾ ਪ੍ਰਬੰਧਕ ਕਮੇਟੀ ਗੋਬਿੰਦਸਰ ਸਾਹਿਬ ਲਵੀਨੀਓ ਵੱਲੋਂ ਸਮੂਹ ਸੇਵਾਦਾਰਾਂ ਦਾ ਗੁਰੂ ਦੀ ਬਖ਼ਸ਼ਿਸ਼ ਸਿਰੋਪਾਓ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਨਗਰ ਕੀਰਤਨ ਵਿੱਚ ਪੰਥ ਦੀਆਂ ਕਈ ਨਾਮੀ ਸਖ਼ਸ਼ੀਅਤਾਂ ਸਮੇਤ ਇਟਾਲੀਅਨ ਤੇ ਹੋਰ ਦੇਸ਼ਾਂ ਦੀ ਸੰਗਤ ਨੇ ਵੀ ਹਾਜ਼ਰੀ ਭਰੀ।

ਰੋਮ : ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

ਇਟਲੀ ਵਿੱਚ ਬੱਸ ਡਰਾਇਵਰ ਬਣ ਮਾਪਿਆਂ ਸਮੇਤ ਭਾਰਤੀਆਂ ਦੀ ਬੱਲੇ-ਬੱਲੇ ਕਰਵਾਈ ਗੁਰਦਿਆਲ ਬਸਰਾ ਨੇ!