in

ਗੁਰੂ ਦੀ ਗੋਦ ਵਿਚ ਮਨਾਇਆ ਪੁੱਤਰੀ ਏਕਜੋਤ ਕੌਰ ਦਾ ਜਨਮ ਦਿਨ

ਬੈਰਗਾਮੋ (ਇਟਲੀ) 29 ਸਤੰਬਰ (ਸਾਬੀ ਚੀਨੀਆਂ) – ਗੁਰਦੁਆਰਾ ਸਿੰਘ ਸਭਾ ਕੌਰਤੇਨੌਵਾ (ਬੈਰਗਾਮੋ) ਦੇ ਪ੍ਰਬੰਧਕੀ ਢਾਂਚੇ ਵਿਚ ਰਹਿ ਕੇ ਗੁਰੂ ਘਰ ਦੀਆਂ ਸੇਵਾਵਾਂ ਨਿਭਾਉਣ ਵਾਲੇ ਭਾਈ ਅਮਨਜੀਤ ਸਿੰਘ ਨੇ ਆਪਣੀ ਪੁੱਤਰੀ ਏਕਜੋਤ ਦਾ ਪਹਿਲਾ ਜਨਮ ਦਿਨ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਗੁਰਦੁਆਰਾ ਸਾਹਿਬ ਵਿਚ ਹਾਜਰੀਆਂ ਭਰ ਕੇ ਮਨਾਇਆ।
ਇਸ ਖੁਸ਼ੀ ਦੇ ਮੌਕੇ ਪਰਿਵਾਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਕਰਵਾਏ ਗਏ ਅਤੇ ਆਈਆਂ ਸੰਗਤਾਂ ਲਈ ਲੰਗਰਾਂ ਦੀ ਸੇਵਾ ਕਰਕੇ ਆਪਣਾ ਜੀਵਨ ਸਫਲਾ ਬਣਾਇਆ। ਇਸ ਮੌਕੇ ਹਜੂਰੀ ਰਾਗੀ ਜਥੇ ਵੱਲੋਂ ਕਥਾ ਕੀਰਤਨ ਕਰਦਿਆਂ ਆਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਸਰਵਣ ਕਰਵਾਇਆ। ਅਜੋਕੇ ਸਮੇਂ ਜਿੱਥੇ ਬਹੁਤ ਸਾਰੇ ਲੋਕ ਆਪਣੇ ਬੱਚਿਆਂ ਦੇ ਜਨਮ ਦਿਨ ਹੋਟਲਾਂ ਵਿਚ ਪਾਰਟੀਆਂ ਕਰਕੇ ਮਨਾਉਣ ਨੂੰ ਤਰਜੀਹ ਦੇ ਰਹੇ ਹਨ, ਉੱਥੇ  ਅਮਨਜੀਤ ਸਿੰਘ ਤੇ ਕਮਲਜੀਤ ਕੌਰ ਨੇ ਆਪਣੀ ਪੁੱਤਰੀ ਦਾ ਜਨਮ ਦਿਨ ਪੂਰਨ ਸਿੱਖੀ ਸਿਧਾਂਤਾਂ ਮੁਤਾਬਿਕ ਗੁਰੂ ਗ੍ਰੰਥ ਸਾਹਿਬ ਦੀ ਗੋਦ ਦਾ ਨਿੱਘ ਮਾਣਦਿਆਂ ਮਨ੍ਹਾ ਕੇ ਇਕ ਚੰਗੀ ਪਹਿਲ ਕਦਮੀ ਕੀਤੀ ਹੈ। ਆਸ ਕਰਦੇ ਹਾਂ ਕਿ ਇਸ ਤੋਂ ਹੋਰ ਸੰਗਤਾਂ ਵੀ ਸੇਧ ਜਰੂਰ ਲੈਣਗੀਆਂ।

ਲਾਤੀਨਾ : ਕਾਮਿਆਂ ਦੇ ਨਾਲ ਕੀਤੇ ਜਾ ਰਹੇ ਸੋਸ਼ਣ ਖਿਲਾਫ ਅਵਾਜ ਬੁਲੰਦ ਕਰਨ ਲਈ ਹੋਏ ਇਕਜੁੱਟ

89 ਸਾਲਾ ਡਾਕਟਰ ਬਣਿਆ 49 ਬੱਚਿਆਂ ਦਾ ਪਿਤਾ