in

ਚਾਹਲ ਦੀ ਕਿਤਾਬ ‘ਇਟਲੀ ਵਿੱਚ ਸਿੱਖ ਫੌਜੀ’ ਫੋਰਲੀ ਵਿਖੇ 5 ਅਗਸਤ ਨੂੰ ਹੋਵੇਗੀ ਰਿਲੀਜ਼

ਬਰੇਸ਼ੀਆ (ਇਟਲੀ) 14 ਜੁਲਾਈ (ਬਲਵਿੰਦਰ ਸਿੰਘ ਢਿੱਲੋਂ) – ਦੂਜੀ ਸੰਸਾਰ ਜੰਗ ਸਮੇਂ ਇਟਲੀ ਵਿੱਚ ਬ੍ਰਿਟਿਸ਼ ਇੰਡੀਅਨ ਆਰਮੀ ਵੱਲੋਂ ਲੜ੍ਹਨ ਵਾਲੇ ਸਿੱਖ ਫੌਜੀਆਂ ਉੱਪਰ ਬਲਵਿੰਦਰ ਸਿੰਘ ਚਾਹਲ ਦੀ ਖੋਜ ਭਰਪੂਰ ਪੁਸਤਕ ‘ਇਟਲੀ ਵਿੱਚ ਸਿੱਖ ਫੌਜੀ’ (ਦੂਜਾ ਵਿਸ਼ਵ ਯੁੱਧ) ਫੋਰਲੀ ਵਿਖੇ 5 ਅਗਸਤ 2017 ਨੂੰ ਕਰਵਾਏ ਜਾ ਰਹੇ ਸਲਾਨਾ ਸ਼ਰਧਾਂਜਲੀ ਸਮਾਰੋਹ ਵਿੱਚ ਰਿਲੀਜ਼ ਕੀਤੀ ਜਾਵੇਗੀ। ਇਸ ਕਿਤਾਬ ਵਿੱਚ ਸਿੱਖ ਫੌਜੀਆਂ ਬਾਰੇ ਬਹੁਤ ਸਾਰੀ ਜਾਣਕਾਰੀ ਦਰਜ ਕੀਤੀ ਗਈ ਹੈ। ਜਿਸ ਵਿੱਚ ਸਿੱਖਾਂ ਦੀ ਭਰਤੀ ਤੋਂ ਲੈ ਕੇ ਇਟਲੀ ਦੇ ਵੱਖ ਵੱਖ ਸ਼ਹਿਰਾਂ ਵਿੱਚ ਸਿੱਖਾਂ ਵੱਲੋਂ ਸਰ ਕੀਤੀਆਂ ਮੁਹਿੰਮਾਂ, ਸਿੱਖਾਂ ਵੱਲੋਂ ਬਹਾਦਰੀ ਦੇ ਸਨਮਾਨ ਪ੍ਰਾਪਤ ਕਰਨੇ, ਸਿੱਖ ਫੌਜੀਆਂ ਅਤੇ ਇਟਾਲੀਅਨ ਨਾਗਰਿਕਾਂ ਦੀਆਂ ਮੁਲਾਕਾਤਾਂ ਇਸ ਕਿਤਾਬ ਵਿੱਚ ਦਰਜ ਹਨ। ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਇਟਲੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਇਹ ਕਿਤਾਬ ਸੰਗਤਾਂ ਵਿੱਚ ਪੇਸ਼ ਕੀਤੀ ਜਾਵੇਗੀ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਇਟਲੀ ਵੱਲੋਂ ਹਰਵਿੰਦਰ ਸਿੰਘ, ਸਤਨਾਮ ਸਿੰਘ, ਪ੍ਰਿਥੀਪਾਲ ਸਿੰਘ ਅਤੇ ਕੁਲਜੀਤ ਸਿੰਘ ਨੇ ਸਾਂਝੇ ਤੌਰ ‘ਤੇ ਇੱਕ ਪ੍ਰੈਸ ਨੋਟ ਦੌਰਾਨ ਕੀਤਾ।

ਰਵੀ ਸੰਧੂ ਨੂੰ ਪੁੱਤਰ ਦੀ ਦਾਤ ‘ਤੇ ਸੱਜਣਾਂ ਮਿੱਤਰਾਂ ਦਿੱਤੀਆਂ ਵਧਾਈਆਂ

ਛੱਜ ਤਾਂ ਬੋਲੇ, ਛਾਨਣੀ ਕੀ ਬੋਲੇ – ਘੁਣਤਰਾਂ