ਪੂਰਬੀ ਲੱਦਾਖ ਦੇ ਗਲਵਾਨ ਵੈਲੀ ਵਿਚ ਭਾਰਤੀ ਅਤੇ ਚੀਨੀ ਫੌਜੀਆਂ ਦੀ ਹਿੰਸਕ ਝੜਪ ਵਿਚ ਚੀਨੀ ਫੌਜ ਨੇ 10 ਸੈਨਿਕਾਂ ਨੂੰ ਬੰਧਕ ਬਣਾ ਲਿਆ ਸੀ। ਨਿਊਜ਼ ਏਜੰਸੀ ਪੀਟੀਆਈ ਨੇ ਆਪਣੀ ਇਕ ਰਿਪੋਰਟ ਵਿਚ ਇਹ ਦਾਅਵਾ ਕੀਤਾ ਹੈ। ਪੀਟੀਆਈ ਦੀ ਰਿਪੋਰਟ ਦੇ ਅਨੁਸਾਰ- ‘ ਚੀਨੀ ਸੈਨਾ ਨੇ ਮੇਜਰ ਸਮੇਤ 10 ਭਾਰਤੀ ਜਵਾਨਾਂ ਨੂੰ ਬੰਧਕ ਬਣਾ ਲਿਆ ਸੀ। ਉਹ ਇਨ੍ਹਾਂ ਸੈਨਿਕਾਂ ਨੂੰ ਤਿੰਨ ਦਿਨਾਂ ਦੀ ਗੱਲਬਾਤ ਤੋਂ ਬਾਅਦ ਰਿਹਾ ਕਰਨ ਵਿਚ ਸਫਲ ਰਹੇ। ਹਾਲਾਂਕਿ, ਇਸ ਸੰਬੰਧ ਵਿਚ ਸੈਨਾ ਵੱਲੋਂ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
ਚੀਨ ਨੇ ਬੰਧਕ ਬਣਾਏ 10 ਭਾਰਤੀ ਜਵਾਨ ਛੱਡੇ
