ਮਿਲਾਨ (ਇਟਲੀ) (ਸਾਬੀ ਚੀਨੀਆਂ) – ਸਿੱਧ ਯੋਗੀ ਬਾਬਾ ਬਾਲਕ ਨਾਥ ਜੀ ਦੀ ਮਹਿਮਾ ਦੇ ਰੰਗ ਵਿਚ ਰੰਗਿਆ ਨਵਾਂ ਭਜਨ “ਜਿੰਦਗੀ ਦੀ ਡੋਰ, ਲੈਕੇ 11 ਮਾਰਚ ਨੂੰ ਸਰੋਤਿਆ ਦੀ ਕਹਿਚਰੀ ਵਿਚ ਹਾਜਰ ਹੋਣ ਜਾ ਰਿਹਾ ਹੈ ਇਟਲੀ ਦਾ ਮਸ਼ਹੂਰ ਗਾਇਕ ਬਲਜੀਤ ਵਿੱਕੀ। ਆਪਣੇ ਨਵੇ ਧਾਰਮਿਕ ਭਜਨ ਸਬੰਧੀ ਜਾਣਕਾਰੀ ਸਾਂਝੀ ਕਰਦਿਆ ਬਲਜੀਤ ਵਿੱਕੀ ਨੇ ਦੱਸਿਆ ਕਿ, ਇਸ ਭਜਨ ਨੂੰ ਇਟਲੀ ਦੀਆ ਵੱਖ ਵੱਖ ਥਾਵਾ ਉੱਤੇ ਫਿਲਮਾਇਆ ਗਿਆ ਹੈ.
ਜੇ ਬੀ ਡੀ ਪ੍ਰੋਡਕਸ਼ਨ ਤੇ ਸ਼ਿਵਮ ਬਿਰਕ ਦੀ ਪੇਸ਼ਕਾਰੀ ਹੇਠ ਰਿਲੀਜ਼ ਹੋ ਰਹੇ ਭਜਨ ਨੂੰ ਸੰਗੀਤਕ ਧੁੰਨਾਂ ਨਾਲ ਸ਼ਿੰਗਾਰਿਆ ਹੈ ਜੱਸ ਬਰਾੜ ਨੇ, ਸ਼ਿਵਮ ਬਿਰਕ ਦੁਆਰਾ ਕਲਮਬੰਦ ਕੀਤੇ ਭਜਨ ਦੇ ਐਡੀਟਰ ਮਾਹੀ ਵਲੋ ਐਡਿਟ ਕੀਤਾ ਗਿਆ ਹੈ. ਬਿੰਦਰ ਬਿਰਕ, ਕੁਲਵਿੰਦਰ ਸਿੰਘ, ਦੀਪਕ ਕੁਮਾਰ, ਖਹਿਰਾ ਮਾਂਗੇਵਾਲੀਆ, ਦਲਬੀਰ ਭੱਟੀ ਅਤੇ ਪੰਜਾਬੀ ਗਾਇਕ ਕਰਨ ਭਨੋਟ ਆਦਿ ਦਾ ਵਿਸ਼ੇਸ਼ ਸਹਿਯੋਗ ਹੈ।
“ਜਿੰਦਗੀ ਦੀ ਡੋਰ, ਲੈ ਕੇ ਹਾਜਰ ਹੋਵੇਗਾ ਬਲਜੀਤ ਵਿੱਕੀ
