in

ਜੀ-7: ਦੁਨੀਆ ਦੇ ਸੱਤ ਸਭ ਤੋਂ ਅਮੀਰ ਦੇਸ਼ਾਂ ਦੇ ਨੇਤਾ ਇਟਲੀ ਵਿੱਚ ਇਕੱਠੇ ਹੋਏ

ਦੁਨੀਆ ਦੇ ਸੱਤ ਸਭ ਤੋਂ ਅਮੀਰ ਦੇਸ਼ਾਂ ਦੇ ਨੇਤਾ ਇਟਲੀ ਵਿਚ ਇਕੱਠੇ ਹੋ ਰਹੇ ਹਨ। ਇਹ ਨੇਤਾ ਤੈਅ ਕਰਨਗੇ ਕਿ ਯੂਕਰੇਨ ਅਤੇ ਗਾਜ਼ਾ ਵਿਚਾਲੇ ਜੰਗ ਨੂੰ ਕਿਵੇਂ ਰੋਕਿਆ ਜਾਵੇ।
ਜੀ-7 ਸੰਮੇਲਨ ‘ਚ ਅਫਰੀਕਾ ਅਤੇ ਇੰਡੋ-ਪੈਸੀਫਿਕ ਖੇਤਰ ਦੇ ਨੇਤਾ ਵੀ ਮੌਜੂਦ ਰਹਿਣਗੇ ਅਤੇ ਉਹ ਵਿਕਾਸਸ਼ੀਲ ਦੇਸ਼ਾਂ ਨਾਲ ਆਰਥਿਕ ਸਹਿਯੋਗ ਵਧਾਉਣ ‘ਤੇ ਚਰਚਾ ਕਰਨਗੇ।
G7 ਯਾਨੀ ‘ਗਰੁੱਪ ਆਫ਼ ਸੇਵਨ’ ਦੁਨੀਆ ਦੀਆਂ ਸੱਤ ‘ਐਡਵਾਂਸਡ’ ਅਰਥਵਿਵਸਥਾਵਾਂ ਦਾ ਇੱਕ ਸੰਗਠਨ ਹੈ ਜੋ ਵਿਸ਼ਵ ਵਪਾਰ ਅਤੇ ਅੰਤਰਰਾਸ਼ਟਰੀ ਵਿੱਤੀ ਪ੍ਰਣਾਲੀ ‘ਤੇ ਹਾਵੀ ਹੈ। ਇਹ ਸੱਤ ਦੇਸ਼ ਹਨ- ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ, ਬ੍ਰਿਟੇਨ ਅਤੇ ਅਮਰੀਕਾ।
1998 ‘ਚ ਰੂਸ ਨੂੰ ਵੀ ਇਸ ਗਰੁੱਪ ‘ਚ ਸ਼ਾਮਲ ਕੀਤਾ ਗਿਆ ਸੀ ਅਤੇ ਫਿਰ ਇਸ ਦਾ ਨਾਂ ਜੀ-8 ਹੋ ਗਿਆ ਸੀ, ਪਰ 2014 ‘ਚ ਕਰਾਇਮੀਆ ‘ਤੇ ਰੂਸ ਦੇ ਕਬਜ਼ੇ ਤੋਂ ਬਾਅਦ ਉਸ ਨੂੰ ਇਸ ਗਰੁੱਪ ‘ਚੋਂ ਕੱਢ ਦਿੱਤਾ ਗਿਆ ਸੀ।
ਇੱਕ ਵੱਡੀ ਆਰਥਿਕਤਾ ਅਤੇ ਦੁਨੀਆ ਦਾ ਦੂਜਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੋਣ ਦੇ ਬਾਵਜੂਦ, ਚੀਨ ਕਦੇ ਵੀ ਇਸ ਸਮੂਹ ਦਾ ਹਿੱਸਾ ਨਹੀਂ ਰਿਹਾ। ਚੀਨ ਦੀ ਪ੍ਰਤੀ ਵਿਅਕਤੀ ਆਮਦਨ ਇਨ੍ਹਾਂ ਸੱਤ ਦੇਸ਼ਾਂ ਨਾਲੋਂ ਬਹੁਤ ਘੱਟ ਹੈ, ਇਸ ਲਈ ਚੀਨ ਨੂੰ ਉੱਨਤ ਅਰਥਵਿਵਸਥਾ ਨਹੀਂ ਮੰਨਿਆ ਜਾਂਦਾ ਹੈ, ਪਰ ਚੀਨ ਅਤੇ ਹੋਰ ਵਿਕਾਸਸ਼ੀਲ ਦੇਸ਼ ਜੀ-20 ਸਮੂਹ ਵਿੱਚ ਹਨ।
ਯੂਰਪੀਅਨ ਯੂਨੀਅਨ ਵੀ ਜੀ-7 ਦਾ ਹਿੱਸਾ ਨਹੀਂ ਹੈ ਪਰ ਇਸ ਦੇ ਅਧਿਕਾਰੀ ਜੀ-7 ਦੇ ਸਾਲਾਨਾ ਸੰਮੇਲਨਾਂ ਵਿੱਚ ਸ਼ਾਮਲ ਹੁੰਦੇ ਹਨ। ਪੂਰੇ ਸਾਲ ਦੌਰਾਨ, G-7 ਦੇਸ਼ਾਂ ਦੇ ਮੰਤਰੀ ਅਤੇ ਅਧਿਕਾਰੀ ਮਿਲਦੇ ਹਨ, ਸਮਝੌਤੇ ਵਿਕਸਿਤ ਕਰਦੇ ਹਨ ਅਤੇ ਗਲੋਬਲ ਘਟਨਾਵਾਂ ‘ਤੇ ਸਾਂਝੇ ਬਿਆਨ ਜਾਰੀ ਕਰਦੇ ਹਨ।
ਇਸ ਸਾਲ ਇਟਲੀ ਜੀ-7 ਦੀ ਪ੍ਰਧਾਨਗੀ ਕਰ ਰਿਹਾ ਹੈ।
ਇਸ ਸਾਲ ਜੀ-7 ਸਿਖਰ ਸੰਮੇਲਨ 13 ਤੋਂ 15 ਜੂਨ ਵਿਚਕਾਰ ਇਟਲੀ ਦੇ ਪੂਲੀਆ ਵਿੱਚ ਹੋ ਰਿਹਾ ਹੈ।
ਇਟਲੀ ਦੇ ਪ੍ਰਧਾਨ ਮੰਤਰੀ ਜੌਰਜਾ ਮੇਲੋਨੀ ਅਕਤੂਬਰ 2022 ਵਿੱਚ ਸੱਤਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਇੱਕ ਵੱਡੇ ਅੰਤਰਰਾਸ਼ਟਰੀ ਮੰਚ ਦੀ ਮੇਜ਼ਬਾਨੀ ਕਰ ਰਹੇ ਹਨ। ਯੂਕਰੇਨ ਅਤੇ ਗਾਜ਼ਾ ਵਿੱਚ ਜੰਗ ਤੋਂ ਇਲਾਵਾ, ਇਟਲੀ ਅਫ਼ਰੀਕਾ ਅਤੇ ਪ੍ਰਵਾਸ ਦੇ ਮੁੱਦਿਆਂ ‘ਤੇ ਵੀ ਚਰਚਾ ਕਰਨਾ ਚਾਹੁੰਦਾ ਹੈ।
ਇਸ ਤੋਂ ਇਲਾਵਾ ਆਰਥਿਕ ਸੁਰੱਖਿਆ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ‘ਤੇ ਸਹਿਯੋਗ ਦਾ ਮੁੱਦਾ ਵੀ ਉਠਾਇਆ ਜਾਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਲਾਨਾ G7 ਸੰਮੇਲਨ ‘ਚ ਹਿੱਸਾ ਲੈਣਗੇ. ਭਾਰਤ ਨੂੰ ਇਸ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਇੱਕ ਆਊਟਰੀਚ ਦੇਸ਼ ਵਜੋਂ ਸੱਦਾ ਦਿੱਤਾ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ, ਇਹ ਸੰਮੇਲਨ ਭਾਰਤ ਅਤੇ ਗਲੋਬਲ ਸਾਊਥ ਲਈ ਮਹੱਤਵਪੂਰਨ ਮੁੱਦਿਆਂ ‘ਤੇ ਗਲੋਬਲ ਨੇਤਾਵਾਂ ਨਾਲ ਜੁੜਨ ਦਾ ਬਿਹਤਰ ਮੌਕਾ ਹੋਵੇਗਾ। ਇਸ ਸੰਮੇਲਨ ਵਿੱਚ ਭਾਰਤ ਦੀ ਇਹ 11ਵੀਂ ਅਤੇ ਪੀਐਮ ਮੋਦੀ ਦੀ ਲਗਾਤਾਰ ਪੰਜਵੀਂ ਸ਼ਮੂਲੀਅਤ ਹੋਵੇਗੀ। ਪੀਐਮ ਮੋਦੀ ਆਊਟਰੀਚ ਸੈਸ਼ਨ ਵਿੱਚ ਹਿੱਸਾ ਲੈਣਗੇ। ਕਾਨਫਰੰਸ ਦੇ ਨਾਲ-ਨਾਲ ਪ੍ਰਧਾਨ ਮੰਤਰੀ ਮੋਦੀ ਜੀ-7 ਦੇਸ਼ਾਂ ਦੇ ਨੇਤਾਵਾਂ ਨਾਲ ਵੀ ਦੁਵੱਲੀ ਬੈਠਕ ਕਰਨਗੇ।

– P.E.

Name Change / Cambio di Nome

ਮਾਲਕ ਦੀ ਗਲਤੀ ਨਾਲ ਸਤਨਾਮ ਸਿੰਘ ਦੀ ਦਰਦਨਾਕ ਮੌਤ