ਰੋਮ (ਇਟਲੀ) ((ਕੈਂਥ) – ਡਾਕਟਰ ਅੰਬੇਡਕਰ ਨਗਰ ਪਿੰਡ ਭਰੋਮਜਾਰਾ (ਸ਼ਹੀਦ ਭਗਤ ਸਿੰਘ ਨਗਰ ) ਵਿਖੇ ਭਾਰਤੀ ਨਾਰੀ ਦੇ ਮੁੱਕਤੀ ਦਾਤਾ, ਗਰੀਬ ਤੇ ਮਜ਼ਲੂਮਾਂ ਦੇ ਰਹਿਬਰ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਭਾਰਤ ਰਤਨ ਡਾ: ਭੀਮ ਰਾਓ ਅੰਬੇਡਕਰ ਜੀ ਦਾ 131ਵਾਂ ਜਨਮ ਦਿਨ ਬਹੁਤ ਹੀ ਸ਼ਾਨੋ-ਸੌਕਤ ਨਾਲ ਮਨਾਇਆ। ਇਸ ਮੌਕੇ ‘ਤੇ ਡਾਕਟਰ ਬੀ ਆਰ ਅੰਬੇਡਕਰ ਗੋ ਗ੍ਰੀਨ ਕਲੱਬ ਨੇ ਸੰਤ ਕੁਲਵੰਤ ਰਾਮ ਪ੍ਰਧਾਨ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਅਤੇ ਪੱਪਲ ਸ਼ਾਹ ਜੀ ਸੂਫ਼ੀਆਨਾ ਦਰਗਾਹ ਪੰਜਾਬ ਦੇ ਪ੍ਰਧਾਨ ਦੀ ਰਹਿਨੁਮਾਈ ਵਿੱਚ ਚੇਤਨਾ ਮਾਰਚ ਕੱਢਿਆ ਗਿਆ, ਜੋ ਗੁਰੂ ਰਵਿਦਾਸ ਪਬਲਿਕ ਸਕੂਲ ਅੰਬੇਕਰ ਨਗਰ ਭਰੋ ਮਜਾਰਾ ਤੋਂ ਚੱਲ ਕੇ ਬਾਬਾ ਸਹਿਬ ਅੰਬੇਡਕਰ ਜੀ ਦੇ ਆਦਮ ਕਦ ਬੁੱਤ ਤੇ ਪਹੁੰਚਿਆ।
ਇਸ ਮੌਕੇ ਤੇ ਪੇਂਡੂ ਮਜ਼ਦੂਰ ਯੂਨੀਅਨ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਪੰਜਾਬ ਦੇ ਪ੍ਰਧਾਨ ਮਹਿੰਦਰ ਸਿੰਘ ਖੇਰੜ ਆਪਣੇ ਸਾਥੀਆ ਸਮੇਤ ਪਹੁੰਚੇ। ਇਸ ਮੌਕੇ ਸਵਾਗਤ ਦੀ ਸੇਵਾ ਅੰਬੇਡਕਰ ਨਗਰ ਵੈੱਲਫੇਅਰ ਸਭਾ ਵੱਲੋਂ ਕੀਤੀ ਗਈ। ਜਨਮ ਦਿਨ ਨੂੰ ਹੀ ਸਮਰਪਿਤ ਡਾ: ਭੀਮਰਾਓ ਅੰਬੇਡਕਰ ਐਜੂਕੇਸ਼ਨ ਅਤੇ ਹੈਲਥ ਕਲੱਬ ਸਰਾਲ ਕਾਜ਼ੀਆ ਦੇ ਮੈਂਬਰ ਵੀ ਵੱਡੀ ਗਿਣਤੀ ਵਿਚ ਕਾਫਲਿਆਂ ਦੇ ਰੂਪ ਵਿਚ ਪਹੁੰਚੇ। ਇਸ ਮੌਕੇ ਸੰਤ ਕੁਲਵੰਤ ਰਾਮ, ਸਾਈਂ ਪੱਪਲ਼ ਸ਼ਾਹ, ਮਹਿੰਦਰ ਸਿੰਘ ਨੇ ਬਾਬਾ ਸਾਹਿਬ ਜੀ ਦੇ ਸੰਘਰਸ਼ ਬਾਰੇ ਦੱਸਦਿਆਂ ਉਹਨਾਂ ਦੇ ਅਧੂਰੇ ਮਿਸ਼ਨ ਨੂੰ ਪੂਰਾ ਕਰਨ ਦਾ ਹੋਕਾ ਦਿੱਤਾ।
ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ, ਜਿਹਨਾਂ ਵਿੱਚ ਮੋਹਣ ਲਾਲ, ਸੁਰਿੰਦਰ ਕੁਮਾਰ, ਦੇਸਰਾਜ, ਜਸਵਿੰਦਰ ਰਾਮ, ਰਾਜਿੰਦਰ ਕੁਮਾਰ, ਨਿਰਮਲ ਰਾਮ, ਬੂਟਾ ਰਾਮ, ਕਰਮ ਚੰਦ, ਸੁਦਾਗਰ ਰਾਮ, ਭਗਵੰਤ, ਤਰਲੋਚਨ, ਓਮ ਪ੍ਰਕਾਸ਼, ਸੁਰਿੰਦਰ, ਲਖਵੀਰ ਸਿੰਘ, ਸੀਤਲ ਕੁਮਾਰ ਸਾਥੀ ਮੌਜੂਦ ਸਨ।