in

ਤੀਆਂ ਦਾ ਮੇਲਾ ਸੋਨਚੀਨੋ ਵਿਖੇ 4 ਸਤੰਬਰ ਨੂੰ

ਮਿਲਾਨ (ਇਟਲੀ) (ਦਲਜੀਤ ਮੱਕੜ) – ਪੰਜਾਬੀ ਦੁਨੀਆਂ ਦੇ ਜਿਸ ਵੀ ਕੋਨੇ ਵਿੱਚ ਗਏ ਹਨ। ਆਪਣੇ ਅਮੀਰ ਵਿਰਸੇ ਨਾਲ ਜੁੜੇ ਹੋਏ ਹਨ। ਪੰਜਾਬੀ ਦੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਸਾਂਭਣ ਲਈ ਦੇਸ਼ਾ ਵਿਦੇਸ਼ਾ ਵਿੱਚ ਆਏ ਦਿਨ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਂਦੇ ਹਨ। ਪੰਜਾਬੀ ਸੱਭਿਆਚਾਰ ਦੀਆ ਬਾਤਾਂ ਪਾਉਂਦਾ ਤੀਆਂ ਦਾ ਤਿਉਹਾਰ ਵੀ ਪੂਰੀ ਦੁਨੀਆਂ ਵਿੱਚ ਵੱਸਦੇ ਪੰਜਾਬੀ ਧੂਮਧਾਮ ਨਾਮ ਮਨਾਉਂਦੇ ਹਨ। ਇਟਲੀ ਦੇ ਸੋਨਚੀਨੋ ਵਿੱਚ ਮੇਲਾ ਤੀਆਂ ਦਾ 4 ਸਤੰਬਰ ਨੂੰ ਕਰਵਾਇਆਂ ਜਾ ਰਿਹਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁਖਵਿੰਦਰ ਸਿੰਘ ਗੋਬਿੰਦਪੁਰੀ ਨੇ ਦੱਸਿਆ ਕਿ, ਸੋਨਚੀਨੋ ਵਿਖੇ ਤੀਆਂ ਦਾ ਮੇਲਾ ਸ਼ਾਨੋ-ਸ਼ੌਕਤ ਨਾਲ ਕਰਵਾਇਆ ਜਾ ਰਿਹਾ ਹੈ, ਜੋ ਕਿ ਐਤਵਾਰ ਦੁਪਹਿਰ 1 ਵਜੇ ਤੋਂ ਸ਼ਾਮ 6 ਵਜੇ ਤੱਕ ਵੀਆ ਦੇਲ ਆਰਤੀਜਨਾਤੋ 14 ਜੀ, 26029 ਸੌਂਚੀਨੋ (Via dell’Artigianato 14 G, 26029 Soncino, cr) ਵਿਖੇ ਹੋਵੇਗਾ। ਜਿੱਥੇ ਗਿੱਧਾ-ਭੰਗੜਾ, ਬੋਲੀਆਂ, ਟੱਪੇ, ਗੀਤ-ਸੰਗੀਤ ਨਾਲ ਖੂਬ ਮਨੋਰੰਜਨ ਹੋਵੇਗਾ। ਗੋਬਿੰਦਪੁਰੀ ਨੇ ਅੱਗੇ ਦੱਸਿਆ ਕਿ, ਸੱਭਿਆਚਾਰਕ ਵਿਰਸੇ ਦੀਆਂ ਪੈੜਾਂ ਨੂੰ ਅੱਗੇ ਵਧਾਉਣ ਲਈ ਤੀਆਂ ਦਾ ਮੇਲਾ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ, ਨਵੀਂ ਪੀੜੀ ਨੂੰ ਪੁਰਾਣੇ ਸੱਭਿਆਚਾਰ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਇਸ ਤੀਆਂ ਦੇ ਮੇਲੇ ਨੂੰ ਦੇਸ਼ਾ ਵਿਦੇਸ਼ਾਂ ਵਿੱਚ ਮਿੰਟਾਂ ਵਿੱਚ ਪੈਸੇ ਭੇਜਣ ਵਾਲੀ ਕੰਪਨੀ ‘ਰੀਆਂ ਮਨੀ ਟਰਾਂਸਫਰ’ (RIA Money Transfer) ਵੱਲੋ ਸਪਾਂਸਰ ਕੀਤਾ ਗਿਆ ਹੈ। ਜਿਸ ਲਈ ‘ਰੀਆਂ ਮਨੀ ਟਰਾਂਸਫਰ’ (RIA Money Transfer) ਦੇ ਏਸ਼ੀਆ ਹੈੱਡ ਇਨ ਇਟਲੀ ਹਰਬਿੰਦਰ ਸਿੰਘ ਧਾਲੀਵਾਲ ਵੱਲੋਂ ਵਿਸ਼ੇਸ਼ ਯੋਗਦਾਨ ਦਿੱ‍ਤਾ ਗਿਆ ਹੈ।

ਗੁਰੂ ਲਾਧੋ ਰੇ ਦਿਵਸ ਬੋਰਗੋ ਸੰਨ ਯਾਕਮੋ ਵਿਖੇ 4 ਸਤੰਬਰ ਨੂੰ

“ਗੁਰੂ ਲਾਧੋ ਰੇ ਦਿਵਸ” ਸਮਾਗਮ ਬਰੇਸ਼ੀਆ ਵਿਖੇ ਕਰਵਾਇਆ ਗਿਆ