ਰੋਮ ( ਇਟਲੀ) (ਕੈਂਥ) – ਇਟਲੀ ਦੇ ਤੇਰਨੀ-ਨਾਰਨੀ ਇਲਾਕੇ ‘ਚ “ਤੀਆ ਤੀਜ ਦਾ ਮੇਲਾ”ਪੂਰੇ ਜੋਸ਼ੋ-ਖਰੋਸ਼ ਨਾਲ ਮਨਾਇਆ. ਜਿਸ ਵਿਚ ਪੰਜਾਬੀ ਪਹਿਰਾਵੇ ਵਿਚ ਸੱਜੀਆ ਮੁਟਿਆਰਾ ਨੇ ਗਿੱਧਾ,ਭੰਗੜਾ ਤੇ ਬੋਲੀਆਂ ਨਾਲ ਖੂਬ ਰੰਗ ਬੰਨਿਆ ਅਤੇ ਜਿਸ ਵਿਚ ਪੰਜਾਬੀ ਮੁਟਿਆਰਾ ਵੱਲੋ ਪੰਜਾਬੀ ਸੰਗੀਤ ਦੇ ਦਿਲ ਨੂੰ ਛੂਹ ਲੈਣ ਵਾਲੇ ਗਾਣਿਆ ਤੇ ਸੋਲੋ ਪਰਫਾਰਮੈਸ ਪੇਸ਼ ਕਰਕੇ ਸਭ ਦੀ ਵਾਹ-ਵਾਹ ਖੱਟੀ। ਇਸ ਦੌਰਾਨ ਪੰਜਾਬੀ ਗੀਤਾਂ ਤੇ ਪੰਜਾਬਣਾਂ ਵਲੋ ਨੱਚ ਨੱਚ ਖੂਬ ਮੰਨੋਰੰਜਨ ਕੀਤਾ ਗਿਆ ਜਿਸ ਨਾਲ ਇੱਦਾਂ ਲੱਗ ਰਿਹਾ ਸੀ ਜਿਵੇਂ ਇਹਨਾਂ ਮੁਟਿਆਰਾਂ ਦੇ ਗਿੱਧੇ ਦੀ ਧਮਕ ਨਾਲ ਇਟਲੀ ਹਿੱਲ ਰਹੀ ਹੈ।ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਸਾਰਿਆਂ ਦਾ ਸਾਂਝਾ ਤੇਰਨੀ ਗਰੁੱਪ ਦਾ ਇਹ 5ਵਾਂ “ਤੀਆਂ ਤੀਜ ਮੇਲਾ”ਸੀ ਜਿਸ ਨੂੰ ਦੀ ਅਗਵਾਈ ਮੈਡਮ ਕਿਰਨ ਸੈਣੀ ਵੱਲੋਂ ਕੀਤੀ ।ਜਿਹੜੇ ਪਹਿਲਾਂ 4 ਮੇਲੇ ਹੋਏ ਹਨ ਉਹਨਾਂ ਨੂੰ ਨੇਪੜੇ ਚਾੜਨ ਵਿੱਚ ਮੈਡਮ ਰੁਪਿੰਦਰ ਕੌਰਾ ਦਾ ਅਹਿਮ ਯੋਗਦਾਨ ਰਿਹਾ ਹੈ ਤੇ ਮੇਲੇ ਨੂੰ ਵੀ ਬੁਲੰਦੀ ਤੇ ਲਿਜਾਣ ਲਈ ਇਲਾਕੇ ਦੇ ਸਮੁੱਚੇ ਪੰਜਾਬੀ ਭਾਈਚਾਰੇ ਦਾ ਅਹਿਮ ਯੋਗਦਾਨ ਰਿਹਾ ਹੈ ।ਇਸ 5ਵੇਂ ਤੀਆਂ ਤੀਜ ਦੇ ਮੇਲੇ ਨੂੰ ਸਫਲਤਾ ਪੂਰਵਕ ਨੇਪੜੇ ਚਾੜਨ ਲਈ ਸਾਰਿਆਂ ਦਾ ਸਾਂਝਾ ਤੇਰਨੀ ਗਰੁੱਪ ਵੱਲੋਂ ਪੰਜਾਬੀ ਮੁਟਿਆਰਾ ਦਾ ਧੰਨਵਾਦ ਕਰਦਿਆ ਕਿਹਾ ਕਿ ਕੀ ਹੋਇਆ ਅਸੀ ਪੰਜਾਬ ਤੋ ਹਜ਼ਾਰਾ ਮੀਲ ਦੂਰ ਵੱਸਦੇ ਹਾ ਪਰ ਪੰਜਾਬ ਹਰ ਪੰਜਾਬੀ ਦੇ ਦਿਲ ਵਿੱਚ ਵੱਸਦਾ ਹੈ ਤੇ ਸਾਨੂੰ ਸਭ ਨੂੰ ਵਿਦੇਸ਼ਾਂ ਵਿੱਚ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਅਜਿਹੇ ਪੰਜਾਬੀ ਸੱਚਿਆਚਾਰ ਦੀ ਗੱਲ ਕਰਦੇ ਪ੍ਰੋਗਰਾਮ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਵੀ ਪੰਜਾਬੀ ਸੱਭਿਆਚਾਰ ਨੂੰ ਚੰਗੀ ਤਰ੍ਹਾ ਸਮਝ ਸਕੇ।ਇਸ ਮੇਲੇ ਵਿੱਚ ਮਾਂਵਾਂ ਧੀਆ ਦੇ ਪਿਆਰ ਦੀ ਬਾਤ ਪਾਉਂਦੇ ਲੋਕ ਗੀਤ ਵੀ ਗਾਏ ਗਏ।