ਉੱਤਰੀ ਤੋਸਕਾਨਾ ਦੇ ਮਾਸਾ ਵਿਖੇ ਸਥਾਨਕ ਸਿਹਤ ਏਜੰਸੀ (ਆਸਲ) ਨੇ ਇੱਕ 23 ਸਾਲਾ ਮਹਿਲਾ ਨੂੰ ਗਲਤੀ ਨਾਲ ਕੋਵਿਡ ਟੀਕੇ ਦੀਆਂ ਛੇ ਖੁਰਾਕਾਂ ਦੇ ਦਿੱਤੀਆਂ. ਹਸਪਤਾਲ ਦੀ ਇੱਕ ਨਰਸ ਨੇ ਗਲਤੀ ਨਾਲ ਇੱਕ ਖੁਰਾਕ ਦੀ ਬਜਾਏ ਮਹਿਲਾ ਨੂੰ ਇੱਕ ਸ਼ੀਸ਼ੀ ਵਿਚੋਂ ਸਾਰੇ 6 ਭਾਗ ਦੇ ਟੀਕੇ ਲਗਾ ਦਿੱਤੇ. ਇਸ ਸਬੰਧੀ ਆਸਲ ਨੇ ਕਿਹਾ ਕਿ, ਉਪਰੋਕਤ ਨੌਜਵਾਨ ਮਹਿਲਾ ਨੂੰ ਸਾਰੀ ਰਾਤ ਮਾਸਾ ਹਸਪਤਾਲ ਵਿੱਚ ਨਿਗਰਾਨੀ ਵਿੱਚ ਰੱਖਿਆ ਗਿਆ ਅਤੇ ਉਸਨੇ ਐਲਰਜੀ ਜਾਂ ਹੋਰ ਕੋਈ ਨਕਾਰਤਮਕ ਲੱਛਣ ਨਹੀਂ ਦਿਖਾਇਆ। (P E)
ਤੋਸਕਾਨਾ : ਮਹਿਲਾ ਨੂੰ ਗਲਤੀ ਨਾਲ ਕੋਵਿਡ ਟੀਕੇ ਦੀਆਂ ਛੇ ਖੁਰਾਕਾਂ ਦੇ ਦਿੱਤੀਆਂ
