ਸੁੰਦਰ, ਤੰਦੁਰੁਸਤ ਅਤੇ ਛਰਹਰੇ ਸਰੀਰ ਦੀ ਖਾਹਿਸ਼ ਸਭ ਦੀ ਹੁੰਦੀ ਹੈ। ਹਰ ਕੋਈ ਹਮੇਸ਼ਾਂ ਤੰਦਰੁਸਤ ਅਤੇ ਜਵਾਨ ਰਹਿਣਾ ਚਾਹੁੰਦਾ ਹੈ। ਸਿਹਤ ਨੂੰ ਲੈ ਕੇ ਸੁਚੇਤ ਲੋਕ ਯੋਗ ਦਾ ਸਹਾਰਾ ਲੈਂਦੇ ਹਨ। ਅੱਜਕਲ੍ਹ ਦੀ ਰੁਝੇਵਿਆਂ ਭਰੀ ਜਿੰਦਗੀ ਵਿਚ ਯੋਗ ਅਭਿਆਸ ਕਰਨਾ ਹਰ ਇਕ ਲਈ ਸੰਭਵ ਨਹੀਂ, ਪ੍ਰੰਤੂ ਅਸੀਂ ਆਪਣੀ ਰੋਜਾਨਾ ਦੀ ਜਿੰਦਗੀ ਅਤੇ ਖਾਣ ਪੀਣ ਵਿਚ ਕੁਝ ਬਦਲਾਉ ਕਰਕੇ ਆਪਣਾ ਮਨਪਸੰਦ ਸਰੀਰ ਪ੍ਰਾਪਤ ਕਰ ਸਕਦੇ ਹਾਂ। ਕੁਝ ਉਪਾਅ ਪੇਸ਼ ਕੀਤੇ ਜਾ ਰਹੇ ਹਨ, ਜਿਨਾਂ ਨੂੰ ਇੱਕ ਵਾਰ ਅਜਮਾ ਕੇ ਵੇਖੋ। ਇਹ ਛੋਟੇ ਪਰ ਬੇਹੱਦ ਕਾਰਗਰ ਘਰੇਲੂ ਉਪਰਾਲੇ ਸਾਲਾਂ ਤੋਂ 100 ਫੀਸਦੀ ਅਸਰਦਾਰ ਅਤੇ ਪ੍ਰਮਾਣਿਕ ਸਿੱਧ ਹੁੰਦੇ ਰਹੇ ਹਨ।
- ਸਵੇਰ ਦੇ ਸਮੇਂ ਰੋਜ 1-2 ਗਲਾਸ ਨਿੱਘਾ ਪਾਣੀ ਪੀ ਕੇ ਕੁਝ ਦੇਰ ਟਹਿਲਣਾ ਚਾਹੀਦਾ ਹੈ।
- ਨਿੱਤ ਸਵੇਰੇ ਉੱਠਕੇ ਹਲਕੀ ਫੁੱਲਕੀ ਕਸਰਤ ਜ਼ਰੂਰ ਕਰੋ।
- ਨਿੱਤ ਸਵੇਰੇ ਜਾਂ ਸ਼ਾਮ ਨੂੰ ਜਦੋਂ ਸੰਭਵ ਹੋਵੇ 2-3 ਕਿਮੀ: ਲੰਬੀ ਸੈਰ ਲਈ ਜਰੂਰ ਜਾਓ।
- ਸਵੇਰੇ ਉੱਠਣ ਤੋਂ ਬਾਅਦ ਵੱਧ ਤੋਂ ਵੱਧ 2 ਘੰਟੇ ਵਿੱਚ ਆਪਣੀ ਸਿਹਤ ਦੇ ਅਨੂਕੂਲ ਨਾਸ਼ਤਾ ਜ਼ਰੂਰ ਕਰ ਲਓ।
- ਕੋਸ਼ਿਸ਼ ਕਰੋ ਕਿ ਸਵੇਰੇ ਨਾਸ਼ਤੇ ਵਿੱਚ ਸਿਰਫ ਅੰਕੁਰਿਤ ਅਨਾਜ ਦਾ ਹੀ ਸੇਵਨ ਕਰੋ।
- ਖਾਣ ਤੋਂ ਪਹਿਲਾਂ ਸਲਾਦ ਜ਼ਰੂਰ ਖਾਓ। ਖਾਣੇ ਦੇ ਬਾਅਦ ਲੱਸੀ ਪੀਣੀ ਚਾਹੀਦੀ ਹੈ।
- ਸੰਭਵਤਾ ਖਾਣੇ ਵਿੱਚ ਰੋਟੀ ਅਤੇ ਚਾਵਲ ਦਾ ਵੱਖ-ਵੱਖ ਸਮੇਂ ’ਤੇ ਸੇਵਨ ਕਰਨਾ ਚਾਹੀਦਾ ਹੈ।
- ਨਿੱਤ ਇੱਕ ਕੇਲਾ, ਸੇਬ ਅਤੇ ਫਰੂਟ ਜੂਸ ਜ਼ਰੂਰ ਸੇਵਨ ਕਰੋ। ਦਿਨ ਭਰ ਥੋੜ੍ਹੀ – ਥੋੜ੍ਹੀ ਦੇਰ ਵਿੱਚ ਫਰੂਟ ਖਾਂਦੇ ਰਹਿਣਾ ਚਾਹੀਦਾ ਹੈ।
- ਖਾਣਾ ਖਾਣ ਦੇ ਇਕਦਮ ਬਾਅਦ ਅਤੇ ਦਿਨ ਵਿਚ ਕਦੇ ਨਹੀਂ ਸੋਣਾ ਚਾਹੀਦਾ।
- ਚਾਹ, ਕਾਫ਼ੀ ਅਤੇ ਕੋਲਡ ਡਰਿੰਕ ਦਾ ਘੱਟ ਸੇਵਨ ਕਰੋ, ਬਾਸੀ ਅਤੇ ਫਰਿੱਜ ਵਿਚ ਰੱਖੇ ਭੋਜਨ ਦੇ ਸੇਵਨ ਤੋਂ ਬਚੋ।
- ਚਟਪਟੇ ਅਤੇ ਮੈਦੇ ਤੋਂ ਬਣੀਆਂ ਚੀਜਾਂ ਨਾ ਖਾਓ।
- 15 – 20 ਮਿੰਟ ਨਿੱਤ ਧਿਆਨ ਲਗਾ ਕੇ ਬੈਠੋ। ਅੱਖਾਂ ਬੰਦ ਕਰਕੇ ਸ਼ਾਂਤ ਬੈਠੋ ਅਤੇ ਮਸਤਕ ਨੂੰ ਆਰਾਮ ਦਿਓ।
- ਇੱਕ ਨਿੰਬੂ ਆਪਣੇ ਰੋਜਾਨਾ ਦੇ ਖਾਣੇ ਵਿੱਚ ਜ਼ਰੂਰ ਸ਼ਾਮਿਲ ਕਰੋ।
- ਪੂਰੇ ਦਿਨ ਵਿੱਚ ਤਿੰਨ ਜਾਂ ਚਾਰ ਵਾਰ ਤੋਂ ਜਿਆਦਾ ਨਹੀਂ ਖਾਣਾ ਚਾਹੀਦਾ। ਦੋ ਵਾਰ ਨਾਸ਼ਤਾ ਅਤੇ ਦੋ ਵਾਰ ਭੋਜਨ ਇਹ ਗਿਣਤੀ ਅਧਿਕਤਮ ਅਤੇ ਅੰਤਿਮ ਹੋਣੀ ਚਾਹੀਦੀ ਹੈ।
- ਦੁਪਹਿਰ ਅਤੇ ਰਾਤ ਦਾ ਭੋਜਨ ਹਮੇਸ਼ਾਂ ਸਮੇਂ ’ਤੇ ਹੀ ਕਰਨਾ ਚਾਹੀਦਾ ਹੈ।
- ਨਿੱਤ ਰਾਤ ਨੂੰ ਲਾਭਦਾਇਕ ਤ੍ਰਿਫਲਾ ਚੂਰਨ ਦਾ ਸੇਵਨ ਜ਼ਰੂਰ ਕਰੋ, ਜਿਸ ਨਾਲ ਅਗਲੇ ਦਿਨ ਉੱਠ ਕੇ ਪੇਟ ਦੀਆਂ ਅੰਤੜੀਆਂ ਚੰਗੀ ਤਰ੍ਹਾਂ ਸਾਫ ਹੋ ਜਾਂਦੀਆਂ ਹਨ।