ਤੁਲਸੀ ਦੇ ਪੌਦੇ ਦੀ ਵਰਤੋ ਕਈ ਦਵਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਪੌਦੇ ਦੇ ਪੱਤਿਆਂ ਨਾਲ ਹੋਣ ਵਾਲੇ ਲਾਭ ਨੂੰ ਲੈ ਕੇ ਬਹੁਤੇ ਲੋਕ ਜਾਣਕਾਰੀ ਰੱਖਦੇ ਹਨ। ਤੁਲਸੀ ਦੇ ਬੀਜ ਵੀ ਕਈ ਤਰ੍ਹਾਂ ਦੀਆਂ ਸ਼ਰੀਰਕ ਸਮੱਸਿਆਵਾਂ ਦਾ ਇਲਾਜ਼ ਕਰ ਸਕਦੇ ਹਨ। ਇਨ੍ਹਾਂ ਦੀ ਜ਼ਿਆਦਾਤਰ ਮਿਠਾਈ ਜਾਂ ਪੀਣ ਵਾਲੇ ਪਦਾਰਥਾਂ ‘ਚ ਵਰਤੋ ਕੀਤੀ ਜਾਂਦੀ ਹੈ, ਪ੍ਰੰਤੂ ਆਯੁਰਵੈਦ ਅਤੇ ਚਾਈਨਜ਼ ਮੈਡੀਕਲ ਵਿਗਿਆਨ ‘ਚ ਤੁਲਸੀ ਦੇ ਬੀਜਾਂ ਨੂੰ ਬਹੁਤ ਹੀ ਮਹੱਤਵਪੂਰਣ ਮੰਨਿਆ ਗਿਆ ਹੈ। ਇਸ ‘ਚ ਕਾਫੀ ਮਾਤਰਾ ‘ਚ ਪੋਸ਼ਣ, ਪ੍ਰੋਟੀਨ, ਫਾਈਬਰ ਅਤੇ ਆਇਰਨ ਹੁੰਦਾ ਹੈ। ਇਨ੍ਹਾਂ ਨੂੰ ਸਬਜ਼ਾ ਵੀ ਕਿਹਾ ਜਾਂਦਾ ਹੈ, ਜੋ ਸਿਹਤ ਨੂੰ ਲਾਭ ਪਹੁੰਚਾਉਂਦਾ ਹੈ। ਆਓ ਜਾਣਦੇ ਹਾਂ ਕਿ ਤੁਲਸੀ ਦੇ ਬੀਜ਼ ਕਿੰਨਾਂ ਸਮੱਸਿਆਵਾਂ ‘ਚ ਲਾਭਦਾਇਕ ਸਾਬਤ ਹੁੰਦੇ ਹਨ।
ਤੁਲਸੀ ਦੇ ਬੀਜ ‘ਚ ਐਂਟੀ ਇੰਫਲੇਮੇਟਰੀ ਗੁਣ ਹੁੰਦੇ ਹਨ। ਤੁਲਸੀ ਦੇ ਬੀਜ ਨਾਲ ਸ਼ਰੀਰ ਦੇ ਕਿਸੇ ਹਿੱਸੇ ‘ਚ ਆਈ ਸੋਜ ਅਤੇ ਐਡੀਮਾ ਵਰਗੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾ ਸਕਦਾ ਹੈ।
ਤੁਲਸੀ ਦੇ ਬੀਜ ‘ਚ ਮੌਜੂਦ ਫਲੇਵੋਨੋਇਡ ਅਤੇ ਫੇਨੋਲਿਕ ਤੱਤ ਸ਼ਰੀਰ ਦੇ ਰੋਗ ਪ੍ਰਤੀਰੋਧਕ ਸਮਰਥਾ ਨੂੰ ਵਧਾਉਣ ‘ਚ ਮਦਦ ਕਰਦੇ ਹਨ। ਇਨ੍ਹਾਂ ਬੀਜਾਂ ‘ਚ ਐਂਟੀਔਕਸੀਡੈਂਟ ਗੁਣ ਹੁੰਦੇ ਹਨ, ਜੋ ਸੈਲਾਂ ਨੂੰ ਸਿਹਤਮੰਦ ਰੱਖਣ ਰੱਖਦ ‘ਚ ਮਦਦ ਕਰਦਾ ਹੈ।
ਇਹ ਬੀਜ ਪੇਟ ‘ਚ ਜਾਣ ਦੇ ਬਾਅਦ ਜਿਲੇਟਨਯੁਕਤ ਪਰਤ ਬਣਾਉਂਦੇ ਹਨ, ਜੋ ਕਿ ਪਾਚਨ ਸਮਰਥਾ ਨੂੰ ਮਜ਼ਬੂਤ ਬਣਾਉਣ ‘ਚ ਮਦਦ ਕਰਦੀ ਹੈ। ਨਾਲ ਹੀ ਇਸ ‘ਚ ਮੌਜੂਦਾ ਫਾਈਬਰ ਤੱਤ ਪਾਚਨ ਨੂੰ ਵਧਾਉਂਦਾ ਹੈ।
ਤੁਲਸੀ ਦੇ ਬੀਜ ਸ਼ਰੀਰ ‘ਚ ਕੋਲੇਸਟ੍ਰਾਲ ਦੇ ਪੱਧਰ ਨੂੰ ਸੰਤੁਲਿਤ ਕਰਦੇ ਹਨ, ਜਿਸ ਨਾਲ ਇਹ ਦਿੱਲ ਦੇ ਦੌਰੇ ਦੇ ਪ੍ਰਮੁੱਖ ਕਾਰਨ ਉਚ ਬਲੈਡ ਪ੍ਰੈਸਰ ਅਤੇ ਸਟ੍ਰੇਸ ਨੂੰ ਘੱਟ ਕਰਦੇ ਹਨ। ਇਹ ਬੀਜ ਸ਼ਰੀਰ ‘ਚ ਲਿਪਿਡ ਪੱਧਰ ਨੂੰ ਵਧਾਉਂਦਾ ਹੈ ਅਤੇ ਦਿਲ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ।
ਇਨ੍ਹਾਂ ਬੀਜਾਂ ‘ਚ ਐਂਟੀ ਸਪੈਸਮੋਡਿਕ ਗੁਣ ਹੁੰਦੇ ਹਨ, ਜੋ ਖਾਂਸੀ-ਜੁਕਾਮ ਵਰਗੀਆਂ ਬਿਮਾਰੀਆਂ ‘ਚ ਰਾਹਤ ਪਹੁੰਚਾਉਂਦੇ ਹਨ। ਨਾਲ ਹੀ ਇਸਦੀ ਮਦਦ ਨਾਲ ਬੁਖਾਰ ਦਾ ਇਲਾਜ ਵੀ ਕੀਤਾ ਜਾ ਸਕਦਾ ਹੈ।
ਤੁਲਸੀ ਦੇ ਬੀਜ ‘ਚ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ ਅਤੇ ਇਸ ਨਾਲ ਭੁੱਖ ਵੀ ਮਿਟਦੀ ਹੈ। ਇਸ ਲਈ ਇਸਦੀ ਭਾਰ ਘੱਟ ਕਰਨ ਲਈ ਵੀ ਵਰਤੋ ਕੀਤੀ ਜਾ ਸਕਦੀ ਹੈ। ਇਹ ਤੁਹਾਡੇ ਪੇਟ ਨੂੰ ਜ਼ਿਆਦਾ ਦੇਰ ਤੱਕ ਭਰਿਆ ਰੱਖਦਾ ਹੈ, ਜੋ ਖਾਣ ਪੀਣ ਦੀਆਂ ਖਰਾਬ ਆਦਤਾਂ ਨੂੰ ਘੱਟ ਕਰਦਾ ਹੈ।