
ਆਰੇਸੋ (ਇਟਲੀ) – ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਆਰੇਸੋ ਦੇ ਪ੍ਰਸਿੱਧ ਜਾਫੀ ਦੀਪ ਗੜ੍ਹੀ ਬਖਸ਼ ਦਾ ਗੁਰਦੁਆਰਾ ਸੰਗਤ ਸਭਾ ਤੈਰਾਨੌਵਾ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸੰਗਤ ਸਮੇਤ ਵੱਡੀ ਗਿਣਤੀ ਵਿਚ ਪ੍ਰਬੰਧਕ ਹਾਜਰ ਸਨ।
ਦੱਸਣਯੋਗ ਹੈ ਕਿ ਦੀਪ ਗੜ੍ਹੀ ਬਖਸ਼ ਸਾਬਤ ਸੂਰਤ ਸਿੱਖ ਖਿਡਾਰੀ ਵਜੋਂ ਨਾਮਣਾ ਖੱਟਣ ਦੇ ਨਾਲ ਚੰਗੀ ਖੇਡ ਦਾ ਪ੍ਰਦਰਸ਼ਨ ਕਰ ਰਿਹਾ ਹੈ। ਇਸ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਉਸ ਨੂੰ ਸਿਰੋਪਾਓ ਸਾਹਿਬ ਦੀ ਭੇਟ ਬਖਸ਼ਿਸ਼ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਬੱਡੀ ਪ੍ਰਮੋਟਰ ਸੁੱਖਾ ਗਿੱਲ, ਹਰਪ੍ਰੀਤ ਸਿੰਘ ਹੈਪੀ ਜੀਰਾ, ਤਰਲੋਚਨ ਸਿੰਘ ਬੌਬੀ, ਦਵਿੰਦਰਪਾਲ ਬਿੰਦੂ ਕੋਟਲਾ, ਦਇਆ ਚਾਹਲ ਆਦਿ ਵੀ ਹਾਜਰ ਸਨ।