in

ਦੱਸਣ ਦੀ ਕੀ ਲੋੜ ਹੈ ਕਿ ਅਕਾਲੀ ਦਲ ਬਾਦਲ ਪੰਥਕ ਪਾਰਟੀ ਹੈ?

ਅਕਾਲੀ ਦਲ ਬਾਦਲ ਵਲੋਂ ਨਿਰੋਲ ਪੰਥਕ ਵਿਧਾਨ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ ਅਤੇ ਅਕਾਲੀ ਦਲ ਬਾਦਲ ਪਾਰਟੀ ਵਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੀ ਇੱਕੋਂ-ਇੱਕ ਪੰਥਕ ਪਾਰਟੀ ਹੈ ਅਕਾਲੀ ਦਲ ਹੈ। ਇਹ ਅਕਾਲੀ ਦਲ ਅਕਾਲੀ ਸੋਚ ਰੱਖਣ ਵਾਲਿਆਂ ਦਾ ਸਾਂਝਾ ਅਕਾਲੀ ਦਲ ਹੁੰਦਾ ਸੀ, ਪਰ ਹੁਣ ਇਹ ਸਮੇਂ ਦੇ ਨਾਲ ਬਦਲ ਗਿਆ ਹੈ। ਪੰਜਾਬ ਵਾਸੀ ਸਾਰੀਆਂ ਚੋਣ ਲੜ ਰਹੀਆਂ ਪਾਰਟੀਆਂ ਬਾਰੇ ਸਭ ਕੁਝ ਭਲੀ ਭਾਂਤ ਜਾਣੂ ਹਨ ਫਿਰ ਪੰਥਕ ਹੋਣ ਵਾਲੀ ਗੱਲ ਦੱਸਣ ਦੀ ਕੀ ਲੋੜ? ਪੰਜਾਬੀ ਇਹ ਜਾਣਦੇ ਹਨ ਕਿ ਪੰਥਕ ਸਰਕਾਰ ਨੇ ਕਿਹੜੇ ਵੱਡੇ ਪੰਥਕ ਕੰਮ ਕੀਤੇ ਹਨ। ਸਿੱਖ ਧਰਮ ਵਿਚ ਗੁਰਗੱਦੀ ਤੇ ਬਿਰਾਜਮਾਨ ਸਾਹਿਬ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਦੇ ਇਲਾਜ਼ਮ ਲੱਗਣ ਵਾਲੇ ਸਾਧ ਨੂੰ ਸਿੱਖ ਰਹਿਤ ਮਰਿਯਾਦਾ ਦੇ ਉਲਟ ਜਾ ਕੇ ਆਪਣੀ ਕੁਰਸੀ ਦੇ ਜ਼ੋਰ ਨਾਲ ਸਿੱਖਾ ਦੇ ਸਰਵ ਉੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫੀ ਦਿਵਾਈ। ਕੀ ਇਹ ਪੰਥਕ ਕਾਰਜ ਕੀਤਾ ਹੈ ਪੰਥਕ ਸਰਕਾਰ ਨੇ? ਏਸੇ ਸਰਕਾਰ ਦੇ ਕਾਰਜਕਾਲ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜੀ ਦੀ ਬੇਅਦਬੀ ਹੋਈ ਹੈ ਤੇ ਇਨਸਾਫ ਦੀ ਮੰਗ ਕਰਦੀਆਂ ਹੋਈਆਂ ਸਿੱਖ ਸੰਗਤਾਂ ਤੇ ਜ਼ੁਲਮ ਢਾਹਿਆ ਗਿਆ ਤੇ ਫਾਇਰਿੰਗ ਕੀਤੀ ਗਈ ਜਿਸ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਪੰਥਕ ਸਰਕਾਰ ਦੇ ਸੱਤਾ ਵਿਚ ਹੁੰਦਿਆ ਏਹੋ ਜਿਹੀਆਂ ਮਾੜੀਆਂ ਘਟਾਨਾਵਾ ਹੋਈਆਂ ਇਨਸਾਫ ਅਜੇ ਤੱਕ ਨਹੀਂ ਮਿਲਿਆ ਤੇ ਇਹ ਅਜੇ ਵੀ ਆਪਣੇ ਆਪ ਨੂੰ ਪੰਥਕ ਦੱਸਦੇ ਹਨ। ਸਿੱਖਾਂ ਦੇ ਕੱਟੜ ਵਿਰੋਧੀ ਸ਼ਿਵ ਸੈਨਾ ਵਾਲੇ ਜੋ ਨਿੱਤ ਸਿੱਖਾਂ ਵਿਰੁੱਧ ਪ੍ਰਚਾਰ ਕਰਦੇ ਹਨ ਤੇ ਇਸ ਅਕਾਲੀ ਦਲ ਨੇ ਵੋਟਾਂ ਲੈਣ ਖਾਤਰ ਉਨ੍ਹਾਂ ਨਾਲ ਹੱਥ ਮਿਲਾ ਲਿਆ।ਏਸੇ ਅਕਾਲੀ ਦਲ ਤੇ ਨਸ਼ਾ ਵਿਕਰੀ ਦੇ ਦੋਸ਼ ਲੱਗਦੇ ਹਨ ਅਤੇ ਮਾਫੀਆ ਪੈਦਾ ਕਰਨ ਵਰਗੇ ਵੀ। ਵੋਟਾਂ ਮੰਗਣ ਲਈ ਇਹ ਪੰਜਾਬ ਦਾ ਕੋਈ ਡੇਰਾ ਨਹੀਂ ਛੱਡਦੇ। ਸੰਤ ਸਮਾਜ ਵਲੋਂ ਐਲਾਨ ਕੀਤਾ ਗਿਆ ਹੈ ਕਿ ਅਕਾਲੀ ਦਲ ਬਾਦਲ ਦੀ ਵੋਟਾਂ ਵਿਚ ਹਮਾਇਤ ਕੀਤੀ ਜਾਵੇਗੀ।
ਏਥੇ ਜ਼ਿਕਰਯੋਗ ਇਹ ਵੀ ਹੈ ਕਿ ਜਿਹੜੇ ਸੰਤ, ਮਹਾਂਪੁਰਸ਼, ਬਾਬੇ ਹਨ ਉਨ੍ਹਾਂ ਦਾ ਕਿਸੇ ਪਾਰਟੀ ਨਾਲ ਖਾਸ ਲਗਾਅ ਨਹੀਂ ਹੁੰਦਾ ਬਲਕਿ ਉਨ੍ਹਾਂ ਵਾਸਤੇ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਇੱਕੇ ਜਿਹੇ ਹੁੰਦੇ ਹਨ। ਸੂਬੇ ਵਿਚ ਜਿੰਨੇ ਵੀ ਡੇਰੇ ਹਨ ਉਨ੍ਹਾਂ ਦਾ ਆਪਣੇ ਇਲਾਕੇ ਵਿਚ ਸੰਗਤਾਂ ਵਿਚ ਕਾਫੀ ਪ੍ਰਭਾਵ ਹੁੰਦਾ ਹੈ ਅਤੇ ਉਨ੍ਹਾਂ ਦੇ ਸੰਗੀ ਆਪਣੇ ਸੰਤ, ਮਹਾਂਪੁਰਸ਼, ਬਾਬਿਆਂ ਦੇ ਦੱਸੇ ਮਾਰਗ ਤੇ ਚਲਦੇ ਹਨ। ਇਸ ਹਮਾਇਤ ਨਾਲ ਅਕਾਲੀ ਦਲ ਬਾਦਲ ਨੂੰ ਵੋਟਾਂ ਪਾਉਣ ਲਈ ਸੰਗਤਾਂ ਵਿਚ ਪ੍ਰਭਾਵ ਛੱਡਣ ਦੀ ਕੋਸ਼ਿਸ਼ ਕੀਤੀ ਗਈ ਜਾਪਦੀ ਹੈ। ਕਈ ਸੂਝਵਾਨ ਵੋਟਰ ਵੀ ਹੁੰਦੇ ਹਨ ਜਿਹੜੇ ਅਧਿਆਤਮਕ ਤੌਰ ਤੇ ਸੰਤਾਂ, ਮਹਾਂਪੁਰਸ਼ਾਂ, ਬਾਬਿਆਂ ਦੀ ਸੰਗਤ ਕਰਦੇ ਹਨ ਉਹ ਬਾਕੀ ਦੁਨਿਆਵੀ ਫੈਸਲੇ ਕਰਨ ਦੇ ਖੁਦ ਸਮਰੱਥ ਹੁੰਦੇ ਹਨ, ਉਨ੍ਹਾਂ ਲੋਕਾਂ ਵਿਚ ਐਲਾਨ ਦੀ ਨਿਰਾਸ਼ਾ ਵੀ ਪਾਈ ਜਾਵੇਗੀ। ਇਸ ਤੋਂ ਇਲਾਵਾ ਵੱਡੀ ਗੱਲ ਇਹ ਹੈ ਜਿਹੜੀ ਪਾਰਟੀ ਨੇ ਸਿੱਖ ਮਰਿਯਾਦਾ ਦੇ ਉਲਟ ਜਾ ਕੇ ਸੋਦਾ ਸਾਧ ਨੂੰ ਮੁਆਫੀ ਦਿਵਾਈ ਹੈ ਇਹ ਸੰਤ, ਮਹਾਂਪੁਰਸ਼, ਬਾਬੇ ਵੀ ਉਸ ਪਾਰਟੀ ਦੀ ਹਮਾਇਤ ਕਰ ਰਹੇ ਹਨ ਇਸ ਦਾ ਸੰਗਤਾਂ ਵਿਚ ਕੀ ਪ੍ਰਭਾਵ ਜਾਵੇਗਾ। ਸੰਤਾਂ, ਮਹਾਂਪੁਰਸ਼ਾਂ, ਬਾਬਿਆਂ ਨੂੰ ਵੋਟਾਂ ਵਿਚ ਕਿਸੇ ਪਾਰਟੀ ਦੀ ਮਦਦ ਕਰਨੀ ਨਹੀਂ ਚਾਹੀਦੀ, ਕਿਉਂਕਿ ਇਹ ਲੋਕਾਈ ਦਾ ਭਲਾ ਕਰਨ ਵਾਸਤੇ ਹੁੰਦੇ ਹਨ, ਜੋ ਸਭ ਲਈ ਸਾਂਝੀ ਵਾਲਤਾ ਦਾ ਉਪਦੇਸ਼ ਦਿੰਦੇ ਹਨ। ਪੰਜਾਬੀ ਵੋਟਰ ਸਾਰੇ ਸੂਝਵਾਨ ਹਨ ਉਨ੍ਹਾਂ ਨੂੰ ਪਤਾ ਹੈ ਪੰਥਕ ਕੰਮ ਕਿਹੜੇ ਕੀਤੇ ਹਨ। ਉਨ੍ਹਾਂ ਨੇ ਆਪਣੀ ਪੂਰੀ ਹੋਸ਼ ਹਵਾ ਅਨੁਸਾਰ ਪਾਰਟੀ ਦੀ ਪਹਿਚਾਣ ਕਰਦੇ ਹੋਏ ਵੋਟ ਪਾਉਣੀ ਹੈ।

  • ਅੰਗਰੇਜ ਸਿੰਘ ਹੁੰਦਲ

ਇਟਲੀ : ਸਧਾਰਣਤਾ ਵੱਲ ਇੱਕ ਵੱਡਾ ਕਦਮ!

Decreto Flussi: ਕੀ ਹੋਵੇਗਾ ਜੇ ਪਰਮਿਟ ਜਾਰੀ ਹੋਣ ਤੋਂ ਪਹਿਲਾਂ ਮਾਲਕ ਦੀ ਮੌਤ ਹੋ ਜਾਂਦੀ ਹੈ ਜਾਂ ਕੰਪਨੀ ਬੰਦ ਹੋ ਜਾਂਦੀ ਹੈ?