in

ਨੋਵੇਲਾਰਾ : ਇਟਲੀ ਵਿੱਚ ਸਿੱਖ ਧਰਮ ਦੀ ਰਜਿਸਟ੍ਰੇਸ਼ਨ ਲਈ ਕਰਵਾਈ ਗਈ ਕਨਵੈਨਸ਼ਨ

ਗੁਰਦੁਆਰਾ ਸਾਹਿਬ ਵਲੋਂ ਸਿਹਤ ਵਿਭਾਗ ਨੂੰ ਭੇਟ ਕੀਤੀ ਗਈ ਪੰਜ ਹਜ਼ਾਰ ਯੂਰੋ ਦੀ ਸਹਾਇਤਾ ਰਾਸ਼ੀ

ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਉੱਤਰੀ ਇਟਲੀ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਨੋਵੇਲਾਰਾ ਰਿਜੋਇਮੀਲੀਆ ਇਟਲੀ ਵਿਖੇ ਨੈਸ਼ਨਲ ਧਰਮ ਪ੍ਰਚਾਰ ਕਮੇਟੀ ਇਟਲੀ ਅਤੇ ਰਿਜੋਇਮੀਲੀਆ ਜਿਲ੍ਹੇ ਵੱਲੋਂ ਇੱਕ ਕਨਵੈਨਸ਼ਨ ਦਾ ਆਯੋਜਨ ਕੀਤਾ ਗਿਆ. ਜਿਸ ਦਾ ਮੁੱਖ ਮਨੋਰਥ ਇਟਲੀ ਵਿੱਚ ਸਿੱਖ ਧਰਮ ਦੀ ਸਰਕਾਰੀ ਤੌਰ ਤੇ ਮਨਜੂਰੀ ਵਾਸਤੇ ਸੀ। ਇਹ ਕਨਵੈਨਸ਼ਨਾਂ ਦੀ ਲੜੀ ਦਾ ਇੱਕ ਸੈਮੀਨਾਰ ਸੀ. ਇਸ ਸਮਾਗਮ ਵਿੱਚ ਸਮੂਹ ਇਟਲੀ ਦੇ ਸਮੂਹ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕਾਂ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਸਮੂਹ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਹਾਜਰੀ ਲਗਵਾਈ ਗਈ. ਇਟਾਲੀਅਨ ਸਰਕਾਰ ਦੀ ਮਨਜ਼ੂਰੀ ਅਤੇ ਹਮਾਇਤ ਨਾਲ ਨੇਪਰੇ ਚੜ੍ਹੇ ਇਨ੍ਹਾਂ ਸਮਾਗਮਾਂ ਵਿੱਚ ਕੋਵਿਡ ਦੇ ਚੱਲਦਿਆਂ ਸਰਕਾਰੀ ਹਦਾਇਤਾਂ ਦੀ ਪੂਰਨ ਤੌਰ ਤੇ ਪਾਲਣਾ ਕੀਤੀ ਗਈ, ਜਿਸ ਦੀ ਸ਼ਲਾਘਾ ਜਿਲ੍ਹਾ ਪੁਲਿਸ ਮੁਖੀ ਵੱਲੋਂ ਵੀ ਕੀਤੀ ਗਈ.
ਇਨ੍ਹਾਂ ਸਮਾਗਮਾਂ ਵਿੱਚ ਇਟਾਲੀਅਨ ਸੈਂਟਰ ਸਰਕਾਰ ਤੋਂ ਨਾਗਰਿਕਾਂ ਦੀ ਆਜ਼ਾਦੀ ਅਤੇ ਇਮੀਗ੍ਰੇਸ਼ਨ ਵਿਭਾਗ ਦੇ ਮੁਖੀ ਮੀਕੇਲੇ ਦੀਬਾਰੀ, ਇਮੀਲੀਆ ਰੋਮਾਨੀਆ ਸੂਬੇ ਦੀ ਵਾਈਸ ਪ੍ਰੈਜ਼ੀਡੈਂਟ ਏਲੀ ਸ਼ਲੇਈਨ, ਪਾਰਲੀਮੈਂਟ ਮੈਂਬਰ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਪਾਰਲੀਮੈਂਟ ਗਰੁੱਪ ਦੇ ਮੁਖੀ ਡਾ. ਗਰਾਸੀਆਨੋ ਦਿਲਰੀਓ, ਪ੍ਰੋਫੈਸਰ ਰੋਮ ਯੂਨੀਵਰਸਿਟੀ ਪਾਓਲੋ ਨਾਜ਼ੋ, ਮੋਧਨਾ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਧਾਰਮਿਕ ਵਿਗਿਆਨ ਫਾਊਂਡੇਸ਼ਨ ਦੇ ਸੰਸਥਾਪਕ ਅਤੇ ਡਾਇਰੈਕਟਰ ਅਲਬੈਰਤੋ ਮਿਲੋਨੇ, ਨੋਵੇਲਾਰਾ ਸ਼ਹਿਰ ਦੀ ਮੇਅਰ ਏਲੇਨਾ ਕਰਲੇਤੀ, ਵਿਸ਼ੇਸ਼ ਤੌਰ ਤੇ ਪਹੁੰਚੇ। ਇਨ੍ਹਾਂ ਮਹਿਮਾਨਾਂ ਤੋਂ ਇਲਾਵਾ ਲੀਗਲ ਟੀਮ ਦੇ ਸਮੂਹ ਮੈਂਬਰ ਵੀ ਪਹੁੰਚੇ। ਸਾਰੇ ਹੀ ਸਰਕਾਰੀ ਅਧਿਕਾਰੀਆਂ ਵੱਲੋਂ ਆਪਣੇ ਭਾਸ਼ਣ ਪਰਚੇ ਪੜ੍ਹੇ ਗਏ ਜਿਸ ਦੀ ਮੁੱਖ ਤੌਰ ਤੇ ਵਿਚਾਰ ਸਿੱਖ ਧਰਮ ਦੀ ਇਟਲੀ ਵਿੱਚ ਸਰਕਾਰੀ ਤੌਰ ਤੇ ਮਨਜੂਰੀ ਵਾਸਤੇ ਰਹੀ. ਸਰਕਾਰੀ ਨੁਮਾਇੰਦਿਆਂ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਸਰਕਾਰ ਸਿੱਖਾਂ ਨਾਲ ਬਿਨ੍ਹਾਂ ਕਿਸੇ ਵਿਤਕਰੇ ਹਰ ਸੰਭਵ ਸਹਿਯੋਗ ਕਰਨ ਲਈ ਤਿਆਰ ਹੈ. ਇਸ ਸਮਾਗਮ ਵਿੱਚ ਵਿਲੱਖਣ ਗੱਲ ਇਹ ਵੀ ਰਹੀ ਕਿ ਪ੍ਰੋਫੈਸਰ ਅਲਬੈਰਤੋ ਮਿਲੋਨੇ ਦੇ ਕਹਿਣ ਤੇ ਇਟਲੀ ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਹੋਏ ਸਮੂਹ ਸਿੱਖ ਫੌਜੀਆਂ ਨੂੰ ਇੱਕ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇੰਟ ਕੀਤੀ ਗਈ। ਇਸ ਸਮਾਗਮ ਵਿੱਚ ਦੇ ਅਖੀਰ ਵਿੱਚ ਕੋਰੋਨਾ ਕਾਲ ਦੌਰਾਨ ਵਿੱਛੜੇ ਡਾਕਟਰਾਂ ਅਤੇ ਨਾਗਰਿਕਾਂ ਨੂੰ ਵੀ ਯਾਦ ਕੀਤਾ ਗਿਆ ਅਤੇ ਗੁਰਦੁਆਰਾ ਸਾਹਿਬ ਸਿੰਘ ਸਭਾ ਨੋਵੇਲਾਰਾ ਰਿਜੋ ਇਮੀਲੀਆ ਇਟਲੀ ਵੱਲੋਂ ਪੰਜ ਹਜ਼ਾਰ ਯੂਰੋ ਦੀ ਰਾਸ਼ੀ ਸਿਹਤ ਵਿਭਾਗ ਨੂੰ ਸਹਾਇਤਾ ਵਜੋਂ ਭੇਂਟ ਕੀਤੀ ਗਈ.

ਜਨਮ ਦਿਨ ਮੁਬਾਰਕ!

ਹਰਮਨਦੀਪ ਕੌਰ ਦ੍ਰਿੜ ਇਰਾਦੇ ਤੇ ਬੁਲੰਦ ਹੌਸਲੈ ਨਾਲ ਇਟਲੀ ‘ਚ ਬਣੀ ਬੱਸ ਡਰਾਇਵਰ