in

ਪਹਿਲੀ ਪਾਤਸ਼ਾਹੀ ਦੇ ਨਾਂ ‘ਤੇ ਕੈਨੇਡਾ ‘ਚ ਬਣੇਗੀ ਸੜਕ

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਦੀ ਤਿਆਰੀਆਂ ਭਾਰਤ ਤੇ ਪਾਕਿਸਤਾਨ ਤੋਂ ਇਲਾਵਾ ਦੁਨੀਆ ਦੇ ਕੋਨੇ-ਕੋਨੇ ਚਲ ਰਹੀ ਹੈ। ਪਾਕਿਸਤਾਨ ਵੱਲੋਂ 9 ਨਵੰਬਰ ਨੂੰ ਕਰਤਾਰਪੁਰ ਲਾਂਘਾ ਖੋਲਿਆ ਜਾ ਰਿਹਾ ਹੈ। ਕੈਨੇਡਾ ਵਿਚ ਵੀ ਬਾਬੇ ਨਾਨਕ ਦੇ ਨਾਮ ਉਤੇ ਸੜਕ ਦਾ ਨਾਂ ਰੱਖਿਆ ਗਿਆ ਹੈ। ਜਾਣਕਾਰੀ ਅਨੁਸਾਰ ਕੈਨੇਡਾ ਦੇ ਸੂਬੇ ਉਨਟਾਰਿਓ ਦੇ ਬਰੈਂਪਟਨ ਸ਼ਹਿਰ ਦੀ ਨਗਰ ਕੌਂਸਲ ਨੇ ਇਕ ਸੜਕ ਦਾ ਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਉਤੇ ਰੱਖਣ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਹੈ। ਦਸਤਾਵੇਜ਼ਾਂ ’ਚ ਇਸ ਸੜਕ ਦਾ ਨਾਂਅ ‘ਗੁਰੂ ਨਾਨਕ ਸਟ੍ਰੀਟ’ ਜਾਂ ‘ਗੁਰੂ ਨਾਨਕ ਰੋਡ’ ਰਹੇਗਾ।
ਟੋਰਾਂਟੋ ਦੇ ਬਰੈਂਪਟਨ ’ਚ ਬਾਬਾ ਨਾਨਕ ਦੇ ਨਾਂ ਦੀ ਸੜਕ ਲਈ ਮਤਾ ਖੇਤਰੀ ਕੌਂਸਲਰ ਗੁਰਪ੍ਰੀਤ ਸਿੰਘ ਢਿਲੋਂ ਤੇ ਨਗਰ ਕੌਂਸਲਰ ਹਰਕੀਰਤ ਸਿੰਘ ਨੇ ਪੇਸ਼ ਕੀਤਾ ਸੀ। ਡਿਕਸੀ ਰੋਡ ਤੇ ਗ੍ਰੇਟ ਲੇਕਸ ਵਾਲੀ ਸੜਕ ਦੇ ਵਿਚਕਾਰ ਪੀਟਰ ਰਾਬਰਟਸਨ ਬੂਲੇਵਾਰਡ ਦੇ ਸੈਕਸ਼ਨ ਨੂੰ ਗੁਰੂ ਸਾਹਿਬ ਦਾ ਨਾਂ ਦਿੱਤਾ ਜਾਵੇਗਾ। ਇਸੇ ਡਿਵੈਲਪਮੈਂਟ ਵਿਚ ਇਕ ਗੁਰਦੁਆਰੇ ਦਾ ਨਿਰਮਾਣ ਵੀ ਕੀਤਾ ਜਾਣਾ ਹੈ ਜਿਸ ਨੂੰ ਜਾਣ ਵਾਲੀ ਅਤੇ ਇਸ ਡਿਵੈਲਪਮੈਂਟ ਦੇ ਅੰਦਰ ਜਾਣ ਵਾਲੀ ਮੇਨ ਸੜਕ ਦਾ ਨਾਂ ਗੁਰੂ ਨਾਨਕ ਗੇਟ ਰੱਖਿਆ ਜਾਵੇਗਾ।

ਬੰਦੀ ਛੋੜ ਦਿਵਸ, ਦੀਵਾਲੀ ਅਤੇ ਮਹਾਂਰਿਸ਼ੀ ਬਾਲਮੀਕਿ ਜੀ ਦਾ ਪ੍ਰਗਟ ਦਿਵਸ ਮਨਾਏ

ਪਾਕਿਸਤਾਨ ਨੇ 80 ਇੰਮੀਗ੍ਰੇਸ਼ਨ ਕਾਊਂਟਰ ਬਣਾਏ