in

ਪਾਕਿਸਤਾਨ ‘ਚ ਤੋੜਿਆ ਗਿਆ ਪੁਰਾਣਾ ‘ਨਾਨਕ ਮਹਿਲ’


ਖਿੜਕੀਆਂ-ਦਰਵਾਜ਼ੇ ਵੇਚੇ

ਰਿਪੋਰਟਾਂ ਮੁਤਾਬਕ ਪਾਕਿਸਤਾਨ ਦੇ ਨੈਰੋਵਾਲ ਵਿੱਚ ਇੱਕ ਪਰਾਤਨ ਇਤਿਹਾਸਕ ਇਮਾਰਤ ‘ਨਾਨਕ ਮਹਿਲ’ ਦਾ ਇੱਕ ਹਿੱਸਾ ਢਾਹੇ ਜਾਣ ਦੀ ਖ਼ਬਰ ਹੈ। ਸਦੀਆਂ ਪੁਰਾਣੇ ‘ਨਾਨਕ ਮਹਿਲ’ ਦੀ ਇਮਾਰਤ ਦੇ ਇੱਕ ਹਿੱਸੇ ਨੂੰ ਕੁਝ ਲੋਕਾਂ ਨੇ ਨਾ ਕੇਵਲ ਓਕਾਫ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਤੋੜਿਆ ਬਲਕਿ ਇਸ ਦੇ ਮਹਿੰਗੇ ਖਿੜਕੀਆਂ-ਦਰਵਾਜ਼ੇ ਵੀ ਵੇਚ ਦਿੱਤੇ ਹਨ।

ਪਾਕਿਸਤਾਨੀ ਅਖ਼ਬਾਰ ਡਾਨ ਦੇ ਹਵਾਲੇ ਨਾਲ ਲਾਹੌਰ ਤੋਂ 100 ਕਿਲੋਮੀਟਰ ਦੂਰ ਪਿੰਡ ਨੈਰੋਵਾਲ ਵਿੱਚ ਸਥਿਤ ਇਸ ਚਾਰ ਮੰਜ਼ਿਲਾਂ ਇਮਾਰਤ ਵਿੱਚ 16 ਕਮਰੇ ਸਨ ਅਤੇ ਹਰੇਕ ਕਮਰੇ ‘ਚ 3 ਦਰਵਾਜ਼ੇ ਤੇ 4 ਰੌਸ਼ਨਦਾਨ ਸਨ। ਇਸ ਇਮਾਰਤ ‘ਚ ਗੁਰੂ ਨਾਨਕ ਦੇਵ ਦੀਆਂ ਤਸਵੀਰਾਂ ਦੇ ਨਾਲ-ਨਾਲ ਕਈ ਹਿੰਦੂ ਸ਼ਾਸਕਾਂ ਤੇ ਰਾਜਕੁਮਾਰਾਂ ਦੀਆਂ ਤਸਵੀਰਾਂ ਸਨ। ਇਹ ਜਰੂਰ ਹੈ ਕਿ ‘ਨਾਨਕ ਪੈਲੇਸ’ ਨਾਂ ਦੀ ਇਹ ਪੁਰਾਤਨ ਇਮਾਰਤ ਬਹੁਤ ਪੁਰਾਣੀ ਅਤੇ ਬੇਸ਼ਕੀਮਤੀ ਹੈ। ਕੁਝ ਲੋਕ ਇਸ ਦਾ ਸਬੰਧ ਮਹਾਰਾਜਾ ਰਣਜੀਤ ਸਿੰਘ ਕਾਲ ਨਾਲ ਵੀ ਜੋੜ ਰਹੇ ਹਨ।

फटाफट ख़बरों के लिए हमे फॉलो करें फेसबुक, ट्विटर, गूगल प्लस पर
Web Title: Guru Nanak Home demolsihed in Pakistan illegaly
Read all latest Punjab News headlines in Punjabi. Also don’t miss today’s Punjabi News.

ਬਰਤਾਨੀਆ ਵਿਚ ਸਿੱਖਾਂ ਨੂੰ ਕ੍ਰਿਪਾਨ ਰੱਖਣ ਦੀ ਮਿਲੀ ਆਗਿਆ

ਅਮਰੀਕਾ ‘ਚ ਬਣੀ 1984 ਸਿੱਖ ਕਤਲੇਆਮ ਦੀ ਪਹਿਲੀ ਯਾਦਗਾਰ