ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਕੇ ਆਏ ਸ਼ਰਧਾਲੂ ਪਾਕਿਸਤਾਨ ਦੀ ਮਹਿਮਾਨ ਨਿਵਾਜੀ ਤੋਂ ਖੁਸ਼ ਹਨ। ਸ਼ਰਧਾਲੂਆਂ ਦਾ ਕਹਿਣਾ ਹੈ ਕਿ ਪਾਕਿਸਤਾਨ ਵੱਲੋਂ ਜਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਸਨ, ਉਸ ਮੁਕਾਬਲੇ 20 ਡਾਲਰ ਫੀਸ ਤਾਂ ਕੁਝ ਵੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਜਿਆਦਾ ਪੁੱਛਗਿੱਛ ਸਿਰਫ ਭਾਰਤ ਵਾਲੇ ਪਾਸੇ ਹੀ ਕੀਤੀ ਜਾ ਰਹੀ ਹੈ, ਪਾਕਿਸਤਾਨ ਵੱਲੋਂ ਨਾ ਤਾਂ ਪਾਸਪੋਰਟ ਉਤੇ ਮੋਹਰ ਲਾਈ ਜਾ ਰਹੀ ਹੈ ਤੇ ਨਾ ਹੀ ਕੋਈ ਜਿਆਦਾ ਪੁੱਛਗਿੱਛ ਕੀਤੀ ਜਾ ਰਹੀ ਹੈ। ਕੁਝ ਨੌਜਵਾਨਾਂ ਸ਼ਰਧਾਲੂਆਂ ਨੇ ਦੱਸਿਆ ਕਿ ਸਾਨੂੰ ਵੇਖ ਕੇ ਉਥੇ ਦੇ ਲੋਕਾਂ ਨੂੰ ਚਾਅ ਚੜ੍ਹ ਗਿਆ। ਲੋਕਾਂ ਨੇ ਸਾਨੂੰ ਇਧਰਲੇ ਪੰਜਾਬ ਬਾਰੇ ਪੁੱਛਿਆ ਤੇ ਭਾਵੁਕ ਵੀ ਹੋਏ।