in

ਪੁਨਤੀਨੀਆਂ : ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ‘ਚ ਸੰਗਤਾਂ ਦਾ ਆਇਆ ਹੜ੍ਹ

ਪੁਨਤੀਨੀਆਂ (ਇਟਲੀ) (ਕੈਂਥ) – ਇਟਲੀ ਵਿੱਚ ਰੈਣ ਬਸੇਰਾ ਕਰਦੀ ਸਿੱਖ ਸੰਗਤ ਨੂੰ ਦੋ ਸਾਲ ਕੋਰੋਨਾ ਦਾ ਸੰਤਾਪ ਹੰਢਾਉਣ ਤੋਂ ਬਾਅਦ ਇਟਲੀ ਸਰਕਾਰ ਵੱਲੋਂ ਨਗਰ ਕੀਰਤਨ ਸਜਾਉਣ ਦੀ ਇਜਾਜ਼ਤ ਮਿਲੀ ਹੈ. ਜਿਸ ਨਾਲ ਸਿੱਖ ਸੰਗਤ ਨੂੰ ਹੁਣ ਇਟਲੀ ਭਰ ਵਿੱਚ ਨਗਰ ਕੀਰਤਨਾਂ ਵਿੱਚ ਸ਼ਮੂਲੀਅਤ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਗੁਰੂ ਦੀਆਂ ਇਹਨਾਂ ਖੁਸ਼ੀਆਂ ਨੂੰ ਪ੍ਰਾਪਤ ਕਰਨ ਹਿੱਤ ਹੀ ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ ਦੇ ਸ਼ਹਿਰ ਪੁਨਤੀਨੀਆਂ ਵਿਖੇ ਗੁਰਦੁਆਰਾ ਸਿੰਘ ਸਭਾ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਖਾਲਸਾ ਪੰਥ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਆਰੰਭੇ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਗਿਆ. ਜਿਸ ਵਿੱਚ ਪੰਥ ਦੇ ਪ੍ਰਸਿੱਧ ਢਾਡੀ ਗਿਆਨੀ ਮਨਦੀਪ ਸਿੰਘ ਹੀਰਾਂਵਾਲੀਆ ਦੇ ਜਥੇ ਵੱਲੋਂ ਆਪਣੀ ਬੁਲੰਦ ਤੇ ਦਮਦਾਰ ਆਵਾਜ਼ ਵਿੱਚ ਮਹਾਨ ਸਿੱਖ ਧਰਮ ਦੇ ਲਾਸਾਨੀ ਕੁਰਬਾਨੀਆਂ ਨਾਲ ਭਰਿਆ ਇਤਿਹਾਸ ਸੰਗਤ ਨੂੰ ਸਰਵਣ ਕਰਵਾਇਆ। ਜਥੇ ਵੱਲੋਂ ਢਾਡੀ ਵਾਰਾਂ ਨਾਲ ਕੇਸਰੀ ਦਸਤਾਰਾਂ ਤੇ ਦੁਪੱਟਿਆਂ ਨਾਲ ਭਰੇ ਪੰਡਾਲ ਨੂੰ “ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ” ਦੇ ਜੈਕਾਰਿਆਂ ਨਾਲ ਗੂੰਜਣ ਲਗਾ ਦਿੱਤਾ।
ਉਪੰਰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਨਗਰ ਕੀਰਤਨ ਆਰੰਭ ਹੋਇਆ, ਜਿਸ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਨਗਰ ਕੀਰਤਨ ਦੀ ਸੰਗਤ ਵਾਸਤੇ ਇਲਾਕੇ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਤੇ ਹੋਰ ਸਿੱਖ ਸੰਗਤ ਵੱਲੋਂ ਗੁਰੂ ਦੇ ਬੇਅੰਤ ਲੰਗਰ ਵਰਤਾਏ ਗਏ। ਨਗਰ ਕੀਰਤਨ ਵਿੱਚ ਆਪਣੀ-ਆਪਣੀ ਹਾਜ਼ਰੀ ਲੁਆਉਣ ਪਹੁੰਚੀ ਸਿੱਖ ਸੰਗਤ ਵੱਲੋਂ ਬੁਲੰਦ ਆਵਾਜ ਵਿੱਚ ਜੋਸ਼ੀਲੇ ਜੈਕਾਰੇ ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਨਾਲ ਸ਼ਹਿਰ ਪੁਨਤੀਨੀਆਂ ਨੂੰ ਇਸ ਤਰ੍ਹਾਂ ਸਿੱਖੀ ਰੰਗ ਵਿੱਚ ਰੰਗ ਦਿੱਤਾ ਜਿਵੇਂ ਇਹ ਇਟਲੀ ਨਹੀਂ ਸਗੋਂ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਖਾਲਸੇ ਦੇ ਸਾਜਨਾ ਦਿਵਸ ਦਾ ਨਜ਼ਾਰਾ ਹੋਵੇ। ਇਸ ਮੌਕੇ ਸੰਤ ਜਰਨੈਲ ਸਿੰਘ ਜੀ ਗਤਕਾ ਅਕੈਡਮੀ ਬਰੇਸ਼ੀਆ ਦੇ ਸਿੰਘਾਂ ਨੇ ਆਪਣੇ ਹੈਰਤ ਅੰਗੇਜ ਕਾਰਨਾਮੇ ਵੀ ਦਿਖਾਏ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਨਗਰ ਕੀਰਤਨ ਵਿੱਚ ਵਧ ਚੜ੍ਹ ਕੇ ਸੇਵਾ ਕਰਨ ਵਾਲੇ ਸਮੂਹ ਸੇਵਾਦਾਰਾਂ ਦਾ ਗੁਰੂ ਦੀ ਬਖਸਿਸ਼ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ। ਇਟਾਲੀਅਨ ਲੇਕਾਂ ਨੇ ਨਗਰ ਕੀਰਤਨ ਵਿੱਚ ਆਏ ਸੰਗਤ ਦੇ ਹੜ੍ਹ ਨੂੰ ਘਰਾਂ ਦੀਆਂ ਛੱਤਾਂ ਤੇ ਚੜ੍ਹ ਚੜ੍ਹ ਕੇ ਦੇਖਿਆ।

ਮੈਨੇਸਕਿਨ ਫਰੰਟਮੈਨ ਦੁਆਰਾ ਯੋਨੀ ਦੇ ਦਰਦ ਦੇ ਵਿਰੁੱਧ ਮੁਹਿੰਮ ਦਾ ਸਮਰਥਨ

ਵਿਲੇਤਰੀ ਵਿਖੇ 22 ਮਈ ਨੂੰ ਸਜਾਇਆ ਜਾਵੇਗਾ ਵਿਸ਼ਾਲ ਨਗਰ ਕੀਰਤਨ