in

ਪੁੱਤ ਦੀਆਂ ਦੀਆਂ ਪ੍ਰਾਪਤੀਆਂ ਬਦਲੇ ਮਾਂ ਨੂੰ ਮਿਲਿਆ ਸਨਮਾਨ

ਮਾਤਾ ਦਰਸ਼ਨ ਕੌਰ ਨੂੰ ਸਨਮਾਨਿਤ ਕਰਦੇ ਹੋਏ ਕਬੱਡੀ ਖਿਡਾਰੀ।

ਮਾਂ ਨੇ ਆਖਿਆ ਰੱਬ ਮੇਰੇ ਵਰਗਾ ਪੁੱਤ ਸਭ ਨੂੰ ਦੇਵੇ!

ਮਾਤਾ ਦਰਸ਼ਨ ਕੌਰ ਨੂੰ ਸਨਮਾਨਿਤ ਕਰਦੇ ਹੋਏ ਕਬੱਡੀ ਖਿਡਾਰੀ।

ਮਿਲਾਨ (ਇਟਲੀ) 3 ਸਤੰਬਰ (ਸਾਬੀ ਚੀਨੀਆਂ) – ਪੰਜਾਬੀ ਦੀ ਇਕ ਕਹਾਵਤ ਹੈ ‘ਪੁੱਤ ਉੱਠਣ ਤੇ ਦਾਲਦ ਟੁੱਟਣ’, ਇਸ ਗੱਲ ਨੂੰ ਬਿਲਕੁਲ ਸਹੀ ਕਰ ਵਿਖਾਇਆ ਹੈ ਹਲਕਾ ਸ਼ਾਹਕੋਟ ਦੇ ਨਾਲ ਲੱਗਦੇ ਪਿੰਡ ਬੱਗਾ ਦੇ ਇਟਲੀ ਰਹਿੰਦੇ ਸੁੱਖਾ ਗਿੱਲ ਨੇ ਇਟਲੀ ਦੀ ਡੁੱਬਦੀ ਕਬੱਡੀ ਨੂੰ ਏਦਾਂ ਮੋਢਾ ਲਾਇਆ ਕਿ ਇਸ ਖੇਡ ਸੀਜ਼ਨ ਵਿਚ ਕਬੱਡੀ ਦੀ ਬੱਲੇ ਬੱਲੇ ਕਰਵਾ ਦਿੱਤੀ, ਨਹੀਂ ਤਾਂ ਇਕ ਸਮੇਂ ਲੱਗਾ ਰਿਹਾ ਸੀ ਕਿ ਸ਼ਾਇਦ ਇਸ ਸਾਲ ਇਟਲੀ ਵਿਚ ਖੇਡ ਪ੍ਰੇਮੀਆਂ ਨੂੰ ਕਬੱਡੀ ਦੇ ਮੇਲੇ ਵੇਖਣ ਨੂੰ ਨਹੀਂ ਮਿਲਣਗੇ, ਪਰ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਆਰੇਸੋ ਵੱਲੋਂ ਕਬੱਡੀ ਦੀ ਭਲਾਈ ਲਈ ਕੀਤੇ ਉਪਰਾਲਿਆਂ ਕਰਕੇ ਇਸ ਸਾਲ ਦੇ ਖੇਡ ਸੀਜ਼ਨ ਨੂੰ ਸਾਲਾਂ ਤੱਕ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਬੈਰਗਾਮੋ ਕਬੱਡੀ ਕਲੱਬ ਦੇ ਨੌਜਵਾਨਾਂ ਵੱਲੋਂ ਸੁੱਖਾ ਗਿੱਲ ਦੀ ਮਾਤਾ ਦਰਸ਼ਨ ਕੌਰ ਨੂੰ ਸੋਨੇ ਦੀ ਮੁੰਦਰੀ ਪਾ ਕੇ ਉਨ੍ਹਾਂ ਦੇ ਪੈਰ ਛੁਹ ਕੇ ਆਸ਼ੀਰਵਾਦ ਲਿਆ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ, ਇਟਲੀ ਵਿਚ ਕਬੱਡੀ ਮੁੜ ਪ੍ਰਫੁਲਿਤ ਹੋਈ ਹੈ ਤਾਂ ਉਸ ਵਿਚ ਖੇਡ ਪ੍ਰਮੋਟਰ ਸੁੱਖਾ ਗਿੱਲ ਦਾ ਬੜਾ ਵੱਡਾ ਯੋਗਦਾਨ ਹੈ। ਇਟਲੀ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਪੁੱਤ ਦੀਆਂ ਪ੍ਰਾਪਤੀਆ ਬਦਲੇ ਕਿਸੇ ਨੂੰ ਇੰਨੇ ਵੱਡੇ ਪੱਧਰ ’ਤੇ ਸਨਮਾਨ ਮਿਲਿਆ ਹੋਵੇ। ਇਸ ਮੌਕੇ ਮਾਤਾ ਦਰਸ਼ਨ ਕੌਰ ਨੇ ਭਾਵੁਕ ਹੁੰਦੇ ਹੋਏ ਆਖਿਆ ਕਿ, ‘ਰੱਬ ਮੇਰੇ ਪੁੱਤ ਵਰਗਾ ਸ਼ੇਰ ਪੁੱਤ ਹਰ ਮਾਂ ਨੂੰ ਦੇਵੇ।’ ਇਸ ਮੌਕੇ ਕਬੱਡੀ ਖਿਡਾਰੀ ਦੀਪ ਗੜ੍ਹੀਬਖਸ਼, ਝੁਜਾਰ ਸਿੰਘ ਜਾਰੀ, ਪਲਵਿੰਦਰ ਸਿੰਘ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕਰਨ ਜੋਧਾ ਚੱਕ ਚੇਲੇ, ਹਰਪ੍ਰੀਤ ਸਿੰਘ ਜੀਰਾ, ਬੱਬੂ ਜਲੰਧਰੀ, ਨਰਿੰਦਰ ਸਿੰਘ ਤਾਜਪੁਰੀ ਤੇ ਅੰਮ੍ਰਿਤ ਕਾਹਲੋਂ ਆਦਿ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।

ਬਰੇਸ਼ੀਆ ਵਿਖੇ ਧਾਰਮਿਕ ਸਮਾਗਮ ਕਰਵਾਏ ਗਏ

ਸ: ਜਟਾਣਾ, ਬੀ ਜੇ ਪੀ ਮੋਦੀ ਮਿਸ਼ਨ ਇਟਲੀ ਦੇ ਪ੍ਰਧਾਨ ਨਿਯੁਕਤ