in

ਪੂਲੀਆ: ਇੱਕ ਹੋਰ ਪੰਜਾਬੀ ਰਾਜਬਿੰਦਰ ਸਿੰਘ ਦੀ ਇਟਾਲੀਅਨ ਮਾਲਕ ਦੀ ਦਰਿੰਦਗੀ ਕਾਰਨ ਗਈ ਜਾਨ

ਰੋਮ (ਇਟਲੀ) (ਕੈਂਥ) ਇਟਲੀ ਵਿੱਚ ਬਿਨ੍ਹਾਂ ਪੇਪਰਾਂ ਦੇ ਕਾਮਿਆਂ ਨਾਲ ਕੰਮਾਂ ਦੇ ਮਾਲਕਾਂ ਵੱਲੋਂ ਹੋ ਰਹੀਆਂ ਵਧੀਕੀਆਂ ਦੇ ਕੌੜੇ ਸੱਚ ਦੀਆਂ ਵਾਰਦਾਤਾਂ ਦਿਨੋਂ-ਦਿਨ ਵੱਧ ਜ਼ੋਰ ਫੜ੍ਹਦੀਆਂ ਜਾ ਰਹੀਆਂ ਹਨ, ਜਿਹਨਾਂ ਵਿੱਚ ਕਈ ਭਾਰਤੀਆਂ ਦੇ ਅਣਕਹੇ ਦੁੱਖਾਂ ਦੀਆਂ ਦਾਸਤਾਨਾਂ ਵੀ ਸ਼ਾਮਿਲ ਹਨ। ਲਾਸੀਓ ਸੂਬੇ ਵਿੱਚ ਕੰਮ ਦੌਰਾਨ ਘਟੀ ਘਟਨਾ ਨਾਲ ਗੰਭੀਰ ਜਖ਼ਮੀ ਹੋਏ ਤੇ ਕੰਮ ਦੇ ਮਾਲਕ ਦੀ ਅਣਗਹਿਲੀ ਕਾਰਨ ਮਰੇ ਸਤਨਾਮ ਸਿੰਘ ਦੀ ਮੌਤ ਦੇ ਸਦਮੇ ਵਿੱਚੋਂ ਭਾਰਤੀ ਭਾਈਚਾਰਾ ਹਾਲੇ ਬਾਹਰ ਨਹੀਂ ਸੀ ਆਇਆ ਕਿ ਇੱਕ ਹੋਰ ਬਿਨ੍ਹਾਂ ਪੇਪਰਾਂ ਦੇ ਪੰਜਾਬੀ ਨੂੰ ਉਸ ਦੇ ਮਾਲਕ ਵੱਲੋਂ ਦਿੱਤੀ ਦਰਦਨਾਕ ਮੌਤ ਦਾ ਮਾਮਲਾ ਸਾਹਮਣ੍ਹੇ ਆਉਣ ਨਾਲ ਇਟਲੀ ਭਰ ਵਿੱਚ ਭਾਰਤੀ ਭਾਈਚਾਰਾ ਇੱਕ ਅਜੀਬ ਤਰ੍ਹਾਂ ਦੀ ਪੀੜ੍ਹ ਵਿੱਚੋ ਪਸੀਜ਼ ਹੋਕੇ ਲੰਘਦਾ ਦਿਖਾਈ ਦੇ ਰਿਹਾ ਹੈ। “ਪ੍ਰੈੱਸ” ਨੂੰ ਦਿੱਤੀ ਜਾਣਕਾਰੀ ਅਨੁਸਾਰ, ਅੰਮ੍ਰਿਤਪਾਲ ਸਿੰਘ ਸਿੱਧੂ ਵਾਸੀ ਭੱਟੀਆ (ਫਤਿਹਗੜ੍ਹ ਸਾਹਿਬ) ਨੇ ਕਿਹਾ ਕਿ, ਉਹ ਤੇ ਉਸ ਦਾ ਭਰਾ ਰਾਜਬਿੰਦਰ ਸਿੰਘ ਸਿੱਧੂ (38) 2 ਮਹੀਨੇ ਪਹਿਲਾਂ ਹੀ 9 ਮਹੀਨੇ ਵਾਲੇ ਪੇਪਰਾਂ ‘ਤੇ 11 ਲੱਖ ਕਰਜ਼ਾ ਚੁੱਕ ਇਟਲੀ ਆਇਆ ਸੀ, ਪਰ ਇੱਥੇ ਉਸ ਨੂੰ ਪੇਪਰ ਨਹੀਂ ਮਿਲ ਸਕੇ ਤੇ ਰਾਜਬਿੰਦਰ ਸਿੰਘ ਬਿਨ੍ਹਾਂ ਪੇਪਰਾਂ ਦੇ ਹੀ ਪੂਲੀਆ ਸੂਬੇ ਦੇ ਜਿਲ੍ਹਾ ਤਾਰਾਨਤੋ ਵਿੱਚ ਇੱਕ ਇਟਾਲੀਅਨ ਮਾਲਕ ਜਾਂਕੋ ਜੋਵਾਨੀ ਦੇ ਫਾਰਮ ਹਾਊਸ ਵਿੱਚ ਕੰਮ ਕਰਦਾ ਸੀ. ਬੀਤੀ 25 ਮਈ 2024 ਨੂੰ ਰਾਤ ਦੇ ਕਰੀਬ 8 ਵਜੇ ਉਸ ਦੇ ਭਰਾ ਰਾਜਬਿੰਦਰ ਸਿੰਘ ਦੇ ਕੰਮ ਕਰਦੇ ਸਮੇਂ ਸਿਰ ਵਿੱਚ ਡੂੰਘੀ ਸੱਟ ਵੱਜੀ ਤੇ ਉਹ ਬੇਹੋਸ਼ ਹੋ ਗਿਆ।
ਇਹ ਘਟਨਾ ਉਸ ਦੇ ਮਾਲਕ ਜਾਂਕੋ ਜੋਵਾਨੀ ਨੇ ਅੱਖੀ ਦੇਖੀ। ਮਾਲਕ ਨੇ ਆਪਣੇ ਮੁੰਡੇ ਨੂੰ ਨਾਲ ਲੈ ਜਖ਼ਮੀ ਹੋਏ ਰਾਜਬਿੰਦਰ ਸਿੰਘ ਨੂੰ ਬੇਹੋਸ਼ੀ ਦਾ ਹਾਲਤ ਵਿੱਚ ਆਪਣੀ ਗੱਡੀ ਵਿੱਚ ਪਾ ਦਿੱਤਾ ਤੇ ਗੱਡੀ ਨੂੰ ਬੰਦ ਕਰ ਦਿੱਤਾ। ਦੂਜੇ ਕਾਮਿਆਂ ਨੇ ਜਦੋਂ ਜਾਂਕੋ ਜੋਵਾਨੀ ਨੂੰ ਰਾਜਬਿੰਦਰ ਸਿੰਘ ਦੇ ਨਾ ਦਿਸਣ ਬਾਰੇ ਕਿਹਾ ਤਾਂ ਉਹ ਜਾਣਬੁੱਝ ਕੇ ਰਾਜਬਿੰਦਰ ਸਿੰਘ ਨੂੰ ਲੱਭਣ ਦਾ ਡਰਾਮਾ ਕਰਨ ਲੱਗਾ ਤੇ ਬਾਅਦ ਵਿੱਚ ਕਾਮਿਆਂ ਨੂੰ ਕਹਿ ਦਿੱਤਾ ਤੁਸੀਂ ਸੌ ਜਾਓ, ਉਹ ਆਪ ਹੀ ਸਵੇਰੇ ਆ ਜਾਵੇਗਾ। ਜਦੋਂ ਕਾਮੇ ਕਮਰੇ ਵਿੱਚ ਚਲੇ ਗਏ ਉਹਨਾਂ ਰਾਜਬਿੰਦਰ ਸਿੰਘ ਨੂੰ ਬਹੁਤ ਫੋਨ ਕੀਤਾ, ਪਰ ਫੋਨ ਨਾ ਲੱਗਾ ਤਾਂ ਦੂਜੇ ਪਾਸੇ ਰਾਤ 1 ਵਜੇ ਜਾਂਕੋ ਜੋਵਾਨੀ, ਰਾਜਬਿੰਦਰ ਸਿੰਘ ਨੂੰ ਹਸਤਪਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਰਾਜਬਿੰਦਰ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।


ਮਰਹੂਮ ਰਾਜਬਿੰਦਰ ਸਿੰਘ ਦੇ ਭਰਾ ਅੰਮ੍ਰਿਤਪਾਲ ਸਿੰਘ ਨੇ ਮੀਡੀਏ ਰਾਹੀਂ ਆਪਣਾ ਦੁੱਖੜਾ ਸੁਣਾਉਂਦਿਆਂ ਕਿਹਾ ਕਿ, ਜਾਂਕੋ ਜੋਵਾਨੀ ਨੇ ਉਸ ਦੇ ਭਰਾ ਨੂੰ ਜਾਣ-ਬੁੱਝ ਕੇ ਮਾਰਿਆ ਹੈ ਕਿਉਂ ਕਿ ਉਸ ਦੇ ਭਰਾ ਕੋਲ ਪੇਪਰ ਨਹੀਂ ਸਨ. ਜੇਕਰ ਮਾਲਕ ਸਮੇਂ ਸਿਰ ਰਾਜਬਿੰਦਰ ਸਿੰਘ ਨੂੰ ਹਸਪਤਾਲ ਲੈ ਜਾਂਦਾ ਤਾਂ ਹੋ ਸਕਦਾ ਸੀ ਉਸ ਦਾ ਭਰਾ ਅੱਜ ਜਿਉਂਦਾ ਹੁੰਦਾ। ਭਰੇ ਹੋਏ ਮਨ ਨਾਲ ਅੰਮ੍ਰਿਤਪਾਲ ਸਿੰਘ ਨੇ ਇਟਲੀ ਦੇ ਭਾਰਤੀ ਭਾਈਚਾਰੇ ਤੇ ਭਾਰਤੀ ਅੰਬੈਸੀ ਰੋਮ ਦੀ ਰਾਜਦੂਤ ਵੀਨਾ ਰਾਓ ਨੂੰ ਮਦਦ ਦੀ ਗੁਹਾਰ ਲਗਾਈ ਹੈ ਤਾਂ ਜੋ ਉਹ ਆਪਣੇ ਮਰਹੂਮ ਭਰਾ ਦੀ ਲਾਸ਼ ਨੂੰ ਭਾਰਤ ਲਿਜਾ ਕੇ ਸੰਸਕਾਰ ਕਰ ਸਕੇ।
ਰਾਜਬਿੰਦਰ ਸਿੰਘ ਨਾਲ ਕੀਤੇ ਜਾਨਵਰਾਂ ਵਾਲੇ ਸਲੂਕ ‘ਤੇ ਜਾਣਬੁੱਝ ਕੇ ਉਸ ਨੂੰ ਮੌਤ ਦੇ ਮੂੰਹ ਵਿੱਚ ਧੱਕਣ ਲਈ ਅੰਮ੍ਰਿਤਪਾਲ ਸਿੰਘ ਨੇ ਜਾਂਕੋ ਜੋਵਾਨੀ ਵਿਰੁੱਧ ਕੇਸ ਦਰਜ਼ ਕਰਵਾ ਦਿੱਤਾ ਹੈ, ਪਰ ਹਾਲੇ ਤੱਕ ਪੁਲਿਸ ਨੇ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਭਰਿਆ। ਰਾਜਬਿੰਦਰ ਸਿੰਘ ਸਿੱਧੂ ਦੀ ਹੋਈ ਮੌਤ ਨੂੰ ਹੁਣ ਤੱਕ ਇੱਕ ਮਹੀਨਾ ਬੀਤ ਜਾਣ ਦੇ ਬਆਦ ਵੀ ਮਾਲਕ ਉੱਪਰ ਕੋਈ ਕਾਰਵਾਈ ਨਾ ਹੋਣਾ ਪੀੜਤ ਅੰਮ੍ਰਿਤਪਾਲ ਸਿੰਘ ਸਿੱਧੂ ਦੀਆਂ ਮੁਸ਼ਕਿਲਾਂ ਵਿੱਚ ਅਥਾਹ ਵਾਧਾ ਕਰ ਰਿਹਾ ਹੈ, ਪਰ ਉਸ ਦਾ ਕਹਿਣਾ ਹੈ ਇਨਸਾਫ਼ ਲਈ ਆਖ਼ਰੀ ਸਾਹ ਤੱਕ ਲੜੇਗਾ।
ਮਰਹੂਮ ਰਾਜਬਿੰਦਰ ਸਿੰਘ ਸਿੱਧੂ ਆਪਣੇ ਪਿੱਛੇ ਬਜੁਰਗ ਮਾਂ ਵਿਧਵਾ ਪਤਨੀ ਤੇ ਇੱਕ ਬੱਚੇ ਨੂੰ ਰੋਂਦਿਆਂ ਛੱਡ ਗਿਆ ਹੈ। ਜਿਕਰਯੋਗ ਹੈ ਕਿ ਇਟਲੀ ਦੇ ਕਈ ਸੂਬੇ ਜਿੱਥੇ ਕਿ ਮਾਫੀਏ ਦਾ ਜ਼ੋਰ ਹੈ ਉੱਥੇ ਕਿਰਤੀ ਲੋਕਾਂ ਦਾ ਸ਼ੋਸ਼ਣ ਹੋਣਾ, ਮਿਹਨਤਾਨਾ ਨਾ ਦੇਣਾ ਜਾਂ ਉਹਨਾਂ ਨੂੰ ਸਰੀਰਕ ਨੁਕਸਾਨ ਪਹੁੰਚਾਉਣ ਦਾ ਵਰਤਾਰਾ ਆਮ ਜਿਹਾ ਹੈ ਜਿਸ ਬਾਬਤ ਪੁਲਿਸ ਦਾ ਰਵੱਈਆ ਕੋਈ ਜ਼ਿਆਦਾ ਹਾਂ ਪੱਖੀ ਨਹੀਂ ਹੁੰਦਾ।

ਇਟਾਲੀਅਨ ਮਾਲਕ ਦੀ ਜਿਆਦਤੀ ਨਾਲ ਮਰੇ ਸਤਨਾਮ ਸਿੰਘ ਨੂੰ ਇਨਸਾਫ਼ ਦੁਆਉਣ ਲਈ ਲਾਤੀਨਾ ਵਿਖੇ ਰੋਸ ਮੁਜ਼ਾਹਰਾ

Name Change / Cambio di Nome