in

ਪ੍ਰਿੰਸ ਹੈਰੀ ਤੇ ਮੇਗਨ ਮਰਕੇਲ, ਬ੍ਰਿਟੇਨ ਦਾ ਸ਼ਾਹੀ ਅਹੁਦਾ ਛੱਡਣਗੇ

ਪ੍ਰਿੰਸ ਹੈਰੀ ਨੇ ਐਲਾਨ ਕੀਤਾ ਹੈ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਮੇਗਨ ਮਰਕੇਲ ਸ਼ਾਹੀ ਪਰਿਵਾਰ ਦੇ ਸੀਨੀਅਰ ਮੈਂਬਰ ਦੇ ਆਪਣੇ ਅਹੁਦੇ ਨੂੰ ਛੱਡ ਰਹੇ ਹਨ
ਪ੍ਰਿੰਸ ਹੈਰੀ ਨੇ ਐਲਾਨ ਕੀਤਾ ਹੈ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਮੇਗਨ ਮਰਕੇਲ ਸ਼ਾਹੀ ਪਰਿਵਾਰ ਦੇ ਸੀਨੀਅਰ ਮੈਂਬਰ ਦੇ ਆਪਣੇ ਅਹੁਦੇ ਨੂੰ ਛੱਡ ਰਹੇ ਹਨ

ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ ਦੇ ਪੋਤੇ ਪ੍ਰਿੰਸ ਹੈਰੀ ਨੇ ਐਲਾਨ ਕੀਤਾ ਹੈ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਮੇਗਨ ਮਰਕੇਲ ਸ਼ਾਹੀ ਪਰਿਵਾਰ ਦੇ ਸੀਨੀਅਰ ਮੈਂਬਰ ਦੇ ਆਪਣੇ ਅਹੁਦੇ ਨੂੰ ਛੱਡ ਰਹੇ ਹਨ ਅਤੇ ਹੁਣ ਉਹ ਸ਼ਾਹੀ ਪਰਿਵਾਰ ਦੇ ਮੈਂਬਰ ਦੇ ਅਹੁਦੇ ਤੋਂ ਵੱਖ ਹੋ ਕੇ ਖੁਦ ਨੂੰ ਆਰਥਿਕ ਰੂਪ ਨਾਲ ਸੁਤੰਤਰ ਕਰਨ ਲਈ ਕੰਮ ਕਰਨਗੇ।
ਪ੍ਰਿੰਸ ਹੈਰੀ ਅਤੇ ਮੇਗਨ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਕਿ ਉਹ ਦੋਵੇਂ ਹੁਣ ਬ੍ਰਿਟੇਨ ਅਤੇ ਉੱਤਰੀ ਅਮਰੀਕਾ ‘ਚ ਆਪਣਾ ਸਮਾਂ ਬਤੀਤ ਕਰਨਗੇ। ਦੱਸਿਆ ਗਿਆ ਹੈ ਕਿ ਸ਼ਾਹੀ ਜੋੜੇ ਨੇ ਇਸ ਐਲਾਨ ਤੋਂ ਪਹਿਲਾਂ ਸ਼ਾਹੀ ਪਰਿਵਾਰ ਦੇ ਕਿਸੇ ਮੈਂਬਰ ਨਾਲ ਕੋਈ ਸਲਾਹ-ਮਸ਼ਵਰਾ ਨਹੀਂ ਕੀਤਾ ਸੀ ਅਤੇ ਉਨ੍ਹਾਂ ਨੇ ਇਸ ਫੈਸਲੇ ਤੋਂ ਸ਼ਾਹੀ ਪਰਿਵਾਰ ਕਾਫੀ ਨਾਰਾਜ਼ ਹੈ।
ਪ੍ਰਿੰਸ ਹੈਰੀ ਅਤੇ ਮੇਗਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਸਾਂਝਾ ਬਿਆਨ ਜਾਰੀ ਕਰ ਕੇ ਕਿਹਾ ਕਿ ਕਈ ਮਹੀਨਿਆਂ ਤਕ ਸੋਚਣ ਮਗਰੋਂ ਉਨ੍ਹਾਂ ਨੇ ਇਹ ਫੈਸਲਾ ਕੀਤਾ ਹੈ। ਇੰਸਟਾਗ੍ਰਾਮ ਪੋਸਟ ਵਿਚ ਲਿਖਿਆ ਹੈ ਕਿ ਉਹ ਮਹਾਰਾਣੀ ਐਲੀਜ਼ਾਬੇਥ, ਕਾਮਨਵੈਲਥ ਅਤੇ ਸਹਾਇਕਾਂ ਦੇ ਪ੍ਰਤੀ ਆਪਣੇ ਫਰਜ਼ ਨੂੰ ਜਾਰੀ ਰੱਖਦੇ ਹੋਏ ਹੁਣ ਯੂ.ਕੇ. ਅਤੇ ਉੱਤਰੀ ਅਮਰੀਕਾ ਵਿੱਚ ਆਪਣਾ ਸਮਾਂ ਬਤੀਤ ਕਰਨਾ ਚਾਹੁੰਦੇ ਹਨ।

ਮਈ 2019 ‘ਚ ਦੋਹਾਂ ਦੇ ਇਕ ਬੱਚਾ ਹੋਇਆ ਸੀ, ਜਿਸ ਦਾ ਨਾਮ ਆਰਚੀ ਹੈਰੀਸਨ ਮਾਊਂਟਬੇਟਨ ਵਿੰਡਸਰ ਹੈ।


ਜ਼ਿਕਰਯੋਗ ਹੈ ਕਿ ਮਈ 2018 ‘ਚ ਹੈਰੀ ਅਤੇ ਮੇਗਨ ਦਾ ਸ਼ਾਹੀ ਵਿਆਹ ਹੋਇਆ ਸੀ ਜਿਸ ਦੇ ਬਾਅਦ ਦੋਹਾਂ ਨੂੰ ਸਸੈਕਸ ਆਫ ਡਿਊਕ ਅਤੇ ਡਚੇਸ ਦਾ ਖਿਤਾਬ ਦਿੱਤਾ ਗਿਆ। ਮਈ 2019 ‘ਚ ਦੋਹਾਂ ਦੇ ਇਕ ਬੱਚਾ ਹੋਇਆ ਸੀ, ਜਿਸ ਦਾ ਨਾਮ ਆਰਚੀ ਹੈਰੀਸਨ ਮਾਊਂਟਬੇਟਨ ਵਿੰਡਸਰ ਹੈ। ਫਿਲਹਾਲ ਹੈਰੀ ਬ੍ਰਿਟਿਸ਼ ਰਾਜਗੱਦੀ ਦੇ 6ਵੇਂ ਨੰਬਰ ਦੇ ਮੈਂਬਰ ਹਨ।
ਮੀਡੀਆ ਰਿਪਰੋਟਾਂ ਮੁਤਾਬਕ ਹੈਰੀ ਅਤੇ ਮੇਗਨ ਕੈਨੈਡਾ ‘ਚ 6 ਹਫਤੇ ਦੀਆਂ ਛੁੱਟੀਆਂ ‘ਤੇ ਸਨ। ਦੋਹਾਂ ਨੇ ਇਨ੍ਹਾਂ ਛੁੱਟੀਆਂ ਤੋਂ ਪਰਤਣ ਦੇ ਬਾਅਦ ਜਨਤਕ ਜੀਵਨ ਤੋਂ ਵੱਖਰੇ ਹੋਣ ਦਾ ਫੈਸਲਾ ਲਿਆ। ਇਸ ਤੋਂ ਪਹਿਲਾਂ ਪਿਛਲੇ ਸਾਲ ਪ੍ਰਿੰਸ ਹੈਰੀ ਅਤੇ ਉਨ੍ਹਾਂ ਦੇ ਵੱਡੇ ਭਰਾ ਪ੍ਰਿੰਸ ਵਿਲੀਅਮ ‘ਚ ਨਾਰਾਜ਼ਗੀ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਬ੍ਰਿਟਿਸ਼ ਅਖਬਾਰਾਂ ਦੀਆਂ ਖਬਰਾਂ ਮੁਤਾਬਕ ਦੋਹਾਂ ਭਰਾਵਾਂ ਵਿਚ ਕੁਝ ਤਣਾਅ ਹੈ। ਭਾਵੇਂਕਿ ਸ਼ਾਹੀ ਪਰਿਵਾਰ ਵੱਲੋਂ ਇਸ ਖਬਰ ‘ਤੇ ਕੁਝ ਨਹੀਂ ਕਿਹਾ ਗਿਆ. ਹੈਰੀ ਅਤੇ ਮੇਗਨ ਨੇ ਦੱਸਿਆ ਕਿ ਦੋਵੇਂ ਮਿਲ ਕੇ ਇਕ ਚੈਰਿਟੀ ਖੇਡਣਗੇ ਅਤੇ ਆਰਥਿਕ ਰੂਪ ਨਾਲ ਸੁੰਤਤਰ ਹੋਣ ਦੀ ਦਿਸ਼ਾ ਵਿਚ ਕੰਮ ਕਰਨਗੇ।

ਇੰਟਰਨੈੱਟ ਦੀ ਆਜ਼ਾਦੀ ਦਾ ਚੀਨ ਦਾ ਰਿਕਾਰਡ ਬਹੁਤ ਮਾੜਾ ਹੈ! – ਮਨਜੂਰ ਅਹਿਮਦ

ਪਨੀਰ ਟਿੱਕਾ