in

ਪੰਜਾਬੀ ਨੌਜਵਾਨ ਦੀ ਅਚਨਚੇਤ ਮੌਤ, ਨਵੇਂ ਸਾਲ ਵਿੱਚ ਇੰਡੀਆ ਜਾ ਕਰਵਾਉਣਾ ਸੀ ਵਿਆਹ

ਰੋਮ (ਇਟਲੀ) (ਕੈਂਥ) – ਮਾਪਿਆਂ ਲਈ ਦੁਨੀਆਂ ਵਿੱਚ ਸਭ ਤੋਂ ਵੱਡਾ ਬੋਝ ਹੁੰਦਾ ਜਵਾਨ ਪੁੱਤ ਦੀ ਅਰਥੀ ਦਾ ਜਿਸ ਨੂੰ ਮੋਢਿਆਂ ਉਪੱਰ ਚੁੱਕਣ ਸਮੇਂ ਸੀਨਾ ਪਾਟ ਜਾਂਦਾ, ਅਜਿਹੇ ਵਿੱਚ ਜੇ ਪੁੱਤਰ ਦੀ ਪ੍ਰਦੇਸ਼ ਵਿੱਚ ਭਰ ਜਵਾਨੀ ਵਿੱਚ ਮੌਤ ਹੋਵੇ ਤਾਂ ਸਥਿਤੀ ਨੂੰ ਬਿਆਨ ਕਰਨਾ ਬਹੁਤ ਔਖਾ ਹੁੰਦਾ। ਅਜਿਹਾ ਹੀ ਮੰਦਭਾਗਾ ਸਮਾਂ ਗਰੀਬ ਕਿਸਾਨ ਅਮਰੀਕ ਸਿੰਘ ਉਪੱਰ ਆ ਖੜ੍ਹ ਗਿਆ ਹੈ, ਜਿਸ ਵਿੱਚ ਉਸ ਦੇ ਇਟਲੀ ਦੇ ਕਲਾਬਰੀਆ ਸੂਬੇ ਵਿੱਚ ਰਹਿੰਦੇ ਪੁੱਤ ਸਤਨਾਮ ਸਿੰਘ (32) ਦੀ ਬੀਤੀ ਰਾਤ ਪੇਟ ਵਿੱਚ ਤਿੱਖਾ ਦਰਦ ਹੋਣ ਕਾਰਨ ਮੌਤ ਹੋ ਗਈ। ਮ੍ਰਿਤਕ ਸਤਨਾਮ ਸਿੰਘ ਦੇ ਦੋਸਤ ਗੁਰਬਾਜ ਸਿੰਘ ਨੇ “ਪ੍ਰੈੱਸ” ਨੂੰ ਭਰੇ ਮਨ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ, ਸਤਨਾਮ ਸਿੰਘ ਦੇ ਰਾਤ ਪੇਟ ਵਿੱਚ ਦਰਦ ਹੋਇਆ ਤਾਂ ਉਸ ਨੂੰ ਹਪਸਤਾਲ ਲਿਆਂਦਾ ਗਿਆ, ਜਿੱਥੇ ਕਿ ਡਾਕਟਰਾਂ ਅਨੁਸਾਰ ਪੇਟ ਵਿੱਚ ਕਿਸੇ ਨਾੜੀ ਦੇ ਫਟਣ ਕਾਰਨ ਸਤਨਾਮ ਸਿੰਘ ਦੀ ਮੌਤ ਹੋ ਗਈ।
ਮ੍ਰਿਤਕ ਸਤਨਾਮ ਸਿੰਘ ਜਿਹੜਾ ਕਿ ਕੋਸੈਂਸਾ ਜ਼ਿਲ੍ਹੇ ਦੇ ਤੁਰਾਨੋ ਸੋਕਾਲੋ ਵਿੱਚ ਰਹਿ ਕੇ ਦਿਹਾੜੀ ਦੱਪਾ ਕਰਕੇ ਆਪਣਾ ਡੰਗ ਪਟਾਉਂਦਾ ਸੀ, ਪਿੱਛੋ ਭਾਰਤ ਦੇ ਉੱਤਰ ਪ੍ਰਦੇਸ਼ ਦੇ ਬਿਜਨੋਰ ਦਾ ਰਹਿਣ ਵਾਲਾ ਸੀ। ਜਿਸ ਨੇ ਨਵੇਂ ਸਾਲ ਵਿਚ ਇੰਡੀਆ ਜਾ ਕੇ ਵਿਆਹ ਕਰਵਾਉਣਾ ਸੀ। ਪਿਛਲੇ ਹੀ ਸਾਲ 8 ਜਨਵਰੀ ਨੂੰ ਉਸ ਦੀ ਮੰਗਣੀ ਹੋਈ ਸੀ। ਮਿਤ੍ਰਕ ਸਤਨਾਮ ਸਿੰਘ ਦੇ ਪਿਤਾ ਅਮਰੀਕ ਸਿੰਘ ਨੇ ਭਾਰਤ ਤੋਂ ਫੋਨ ਰਾਹੀਂ ਦੱਸਿਆ ਕਿ, ਨੌਜਵਾਨ ਪੁੱਤ ਦੀ ਅਚਨਚੇਤ ਮੌਤ ਨਾਲ ਉਸ ਉਪੱਰ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ, ਸਮਝ ਨਹੀਂ ਆ ਰਹੀ ਕਿ ਉਹ ਕੀ ਕਰੇ।ਅਮਰੀਕ ਸਿੰਘ (ਜਿਹੜਾ ਕਿ ਕਿਸੇ ਸਮੇਂ ਪੰਜਾਬ ਦੇ ਹੁਸਿ਼ਆਰਪੁਰ ਜਿ਼ਲ੍ਹੇ ਤੋਂ ਉੱਤਰ ਪ੍ਰਦੇਸ਼ ਚਲਾ ਗਿਆ ਸੀ) ਦੀ ਕੁਝ ਸਮਾਂ ਪਹਿਲਾ ਧਰਮਪਤਨੀ ਦੀ ਮੌਤ ਹੋ ਗਈ ਸੀ। ਭੱਵਿਖ ਨੂੰ ਬਹਿਤਰ ਬਣਾਉਣ 9 ਸਾਲ ਪਹਿਲਾਂ ਉਸ ਨੇ ਸਤਨਾਮ ਸਿੰਘ ਨੂੰ ਕਰਜਾ ਚੁੱਕ ਇਟਲੀ ਭੇਜਿਆ ਸੀ ਤੇ 8 ਸਾਲਾਂ ਬਾਅਦ ਉਹ ਇਟਲੀ ਪੱਕਾ ਹੋਇਆ ਸੀ। ਇਸ ਸਾਲ ਹੀ ਉਸ ਦੀ ਮੰਗਣੀ ਕੀਤੀ ਸੀ ਤੇ ਨਵੇਂ ਸਾਲ ਵਿੱਚ ਉਸ ਦਾ ਵਿਆਹ ਕਰਨਾ ਸੀ ਜਿਸ ਦੀਆਂ ਉਹ ਚਾਈਂ ਚਾਈਂ ਤਿਆਰੀਆਂ ਕਰ ਰਿਹਾ ਸੀ, ਪਰ ਰੱਬ ਢਾਹਡੇ ਨੂੰ ਕੁਝ ਹੋਰ ਹੀ ਮਨਜੂਰ ਸੀ। ਬਜੁਰਗ ਅਮਰੀਕ ਸਿੰਘ ਬੁਢਾਪੇ ਦੇ ਸਹਾਰੇ ਸਤਨਾਮ ਸਿੰਘ ਦਾ ਆਖਰੀ ਵਾਰ ਮੂੰਹ ਦੇਖਣ ਨੂੰ ਭੁੱਬੀਂ ਰੋਦਾਂ ਹੋਇਆ ਉਸ ਦੀ ਭਾਰਤ ਕਦੋਂ ਪਹੁੰਚਦੀ ਲਾਸ਼ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ।

ਨਵਾਂ ਸ਼ਹਿਰ ਦਾ ਨੌਜਵਾਨ ਬਣਿਆ ਇੰਜਨੀਅਰ, ਪਰਿਵਾਰ ਵਿੱਚ ਖੁਸ਼ੀ ਦੀ ਲਹਿਰ

ਪੱਤਰਕਾਰ ਇੰਦਰਜੀਤ ਲੁਗਾਣਾ ਦੀ ਅਚਾਨਕ ਮੌਤ, ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ