
ਮਿਲਾਨ (ਇਟਲੀ) 30 ਜਨਵਰੀ (ਸਾਬੀ ਚੀਨੀਆਂ) – ਪੰਜਾਬੀ ਸਾਹਿਤ ਕਲ੍ਹਾ ਯੂ ਕੇ ਵੱਲੋਂ ਸਾਊਥਹਾਲ ਟਾਊਨ ਵਿਖੇ ਕਰਵਾਏ ਪ੍ਰਭਾਵਸ਼ਾਲੀ ਸਮਾਗਮ ਵਿਚ ਪ੍ਰਸਿੱਧ ਗਾਇਕ ਬਲਵੀਰ ਸ਼ੇਰਪੁਰੀ ਦੀ ਅਵਾਜ਼ ਵਿਚ ਪ੍ਰਵਾਸੀ ਭਾਰਤੀਆਂ ਦੀਆਂ ਪ੍ਰਾਪਤੀਆ ਨੂੰ ਦਰਸਾਉਂਦਾ ਗੀਤ ‘ਜੁਗ ਜੁਗ ਜੀਉ’ਦਾ ਪੋਸਟਰ ਰਿਲੀਜ਼ ਕੀਤਾ ਗਿਆ। ਵਰਲਡ ਕੈਂਸਰ ਕੇਅਰ ਦੀ ਟੀਮ ਅਤੇ ਕੁਲਵੰਤ ਸਿੰਘ ਧਾਲੀਵਾਲ ਦੇ ਸਹਿਯੋਗ ਨਾਲ ਰਿਕਾਰਡ ਕੀਤੇ ਇਸ ਗੀਤ ਵਿਚ ਸ਼ੇਰਪੁਰੀ ਵੱਲੋਂ ਵਿਦੇਸ਼ਾਂ ਵਿਚ ਬੈਠੇ ਉਨ੍ਹਾਂ ਪ੍ਰਵਾਸੀ ਭਾਰਤੀਆਂ ਦੀ ਵਡਆਈ ਕੀਤੀ ਗਈ ਹੈ ਜੋ ਵਿਦੇਸ਼ਾਂ ਵਿਚ ਰਹਿ ਕੇ ਵੀ ਆਪਣੀ ਜਨਭੂਮੀ ਲਈ ਸੇਵਾ ਰੂਪੀ ਕੁਝ ਨਾ ਕੁਝ ਕਰ ਰਹੇ ਹਨ।
ਇਸ ਮੌਕੇ ਦਰਸ਼ਨੀ ਬਲੁੰਦਵੀ, ਮਹਿੰਦਰਪਾਲ ਧਾਲੀਵਾਲ, ਕੁਲਵੰਤ ਕੌਰ ਢਿੱਲੋਂ, ਮਹੁੰਮਦ ਇੰਦਰੀਸ, ਸਾਹਿਤਕਾਰ ਜਗਤਾਰ ਢਾਅ, ਬਲਵਿੰਦਰ ਸਿੰਘ ਚਾਹਲ, ਤੇਜਿੰਦਰ ਸਿੰਦਰਾ, ਬਿੱਟੂ ਖੰਗੂੜਾ, ਪਰਮਜੀਤ ਕੌਰ ਸੰਧਾਵਾਲੀਆ, ਪ੍ਰੀਤ ਬੈਂਸ, ਭਜਨ ਧਾਲੀਵਾਲ, ਬੇਅੰਤ ਕੌਰ ਸੰਧੂ ਆਦਿ ਵੀ ਉਚੇਚੇ ਤੌਰ ‘ਤੇ ਮੌਜੂਦ ਸਨ। ਜਿਨ੍ਹਾਂ ਵੱਲੋਂ ਸਾਫ ਸੁਥਰੀ ਗਾਇਕੀ ਪੇਸ਼ ਕਰਨ ਬਦਲੇ ਬਲਵੀਰ ਸ਼ੇਰਪੁਰੀ ਦੀ ਸ਼ਲਾਘਾ ਕੀਤੀ ਗਈ।