in

ਪੰਡਿਤ ਰਾਓ ਨੇ ਕੀਤੀ ਗੁਰਦਾਸ ਮਾਨ ਦੀ ਸ਼ਿਕਾਇਤ

ਇਕ ਭਾਸ਼ਾ, ਇਕ ਰਾਸ਼ਟਰ’ ਦੀ ਹਮਾਇਤ ਕਰਕੇ ਬੁਰੇ ਫਸੇ ਗੁਰਦਾਸ ਮਾਨ

 ਪੰਡਿਤ ਰਾਓ ਧਰੇਂਨਵਰ ,  ਗਾਇਕ ਗੁਰਦਾਸ ਮਾਨ
ਪੰਡਿਤ ਰਾਓ ਧਰੇਂਨਵਰ , ਗਾਇਕ ਗੁਰਦਾਸ ਮਾਨ

ਪੰਜਾਬੀ ਗਾਇਕ ਗੁਰਦਾਸ ਮਾਨ ‘ਇੱਕ ਭਾਸ਼ਾ ਹਿੰਦੀ, ਇੱਕ ਰਾਸ਼ਟਰ ਤੇ ਇੱਕ ਸਭਿਆਚਾਰ’ ਦੇ ਸੰਕਲਪ ਦੀ ਹਮਾਇਤ ਕਰ ਕੇ ਬੁਰੇ ਫਸ ਗਏ ਹਨ। ਗੁਰਦਾਸ ਮਾਨ ਦੇ ਇਸ ਬਾਰੇ ਇਕ ਬਿਆਨ ਦੀ ਭਾਰਤ ਤੋਂ ਇਲਾਵਾ ਵਿਦੇਸ਼ਾਂ ਵਿਚ ਵੱਸੇ ਪੰਜਾਬੀਆਂ ਵੱਲੋਂ ਵੀ ਅਲੋਚਨਾ ਕੀਤੀ ਜਾ ਰਹੀ ਹੈ। ਦਰਅਸਲ, ਕੇਂਦਰੀ ਗ੍ਰਹਿ ਮੰਤਰੀ ਅਮਿੱਤ ਸ਼ਾਹ ਨੇ ਪਿਛਲੇ ਦਿਨੀਂ ਇੱਕ ਭਾਸ਼ਾ, ਇਕ ਰਾਸ਼ਟਰ ਦਾ ਸੱਦਾ ਦਿੱਤਾ ਸੀ। ਇਸ ਦਾ ਪੰਜਾਬ ਵਿਚ ਵੱਡੇ ਪੱਧਰ ਉਤੇ ਵਿਰੋਧ ਹੋ ਰਿਹਾ ਹੈ ਪਰ ਗੁਰਦਾਸ ਮਾਨ ਦਾ ਕਹਿਣਾ ਹੈ ਕਿ ਇਸ ਵਿਚ ਕੁਝ ਵੀ ਗਲਤ ਨਹੀਂ ਹਨ। ਇਸ ਬਿਆਨ ਪਿੱਛੋਂ ਮਾਨ ਦੀ ਅਲੋਚਨਾ ਹੋ ਰਹੀ ਹੈ।

ਕਰਨਾਟਕਾ ਦੇ ਮੂਲ ਨਿਵਾਸੀ ਅਤੇ ਪੰਜਾਬੀ ਭਾਸ਼ਾ ਪ੍ਰਤੀ ਅਥਾਹ ਪਿਆਰ ਰੱਖਣ ਵਾਲੇ ਪੰਡਿਤ ਰਾਓ ਧਰੇਂਨਵਰ ਨੇ ਪ੍ਰਸਿੱਧ ਲੇਖਕ ਜਸਵੰਤ ਸਿੰਘ ਕੰਵਲ ਦੇ ਕੋਲ ਪਹੁੰਚ ਕੇ ਪੰਜਾਬੀ ਭਾਸ਼ਾ ਦਾ ਕਥਿਤ ਤੌਰ ‘ਤੇ ਨਿਰਾਦਰ ਕਰਨ ਵਾਲੇ ਪ੍ਰਸਿੱਧ ਗਾਇਕ ਗੁਰਦਾਸ ਮਾਨ ਅਤੇ ਪ੍ਰੋ. ਹੁਕਮ ਚੰਦ ਰਾਜਪਾਲ ਸਮੇਤ ਪੰਜਾਬ ਦੇ ਕਈ ਗਾਇਕਾਂ ਦੀ ਸ਼ਿਕਾਇਤ ਕੀਤੀ ਹੈ।

ਜਸਵੰਤ ਸਿੰਘ ਕੰਵਲ ਦੇ ਘਰ ਵਿਖੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਪੰਡਿਤ ਰਾਓ ਧਰੇਂਨਵਰ ਨੇ ਲਿਖਤੀ ਸ਼ਿਕਾਇਤ ਦਿੰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਲਈ ਤੁਹਾਡਾ ਯੋਗਦਾਨ ਸਰਬੋਤਮ ਹੈ। ਪੰਜਾਬੀ ਭਾਸ਼ਾ ਦੇ ਸਤਿਕਾਰ ਅਤੇ ਸਨਮਾਨ ਨੂੰ ਉੱਚੀ ਪੱਧਰ ‘ਤੇ ਰੱਖਣ ਲਈ ਤੁਸੀਂ ਉਮਰ ਭਰ ਯਤਨ ਕੀਤੇ ਹਨ। ਪਰ ਅੱਜ ਕੱਲ ਦੇ ਕੁਝ ਲੋਕਾਂ ਵੱਲੋਂ ਪੰਜਾਬੀ ਭਾਸ਼ਾ ਦੀ ਬੇਕਦਰੀ ਕਰਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜਿਵੇਂ ਕਿ ਪ੍ਰੋ. ਹੁਕਮ ਚੰਦ ਰਾਜਪਾਲ ਨੇ ਪਟਿਆਲਾ ਦੇ ਸੈਮੀਨਾਰ ਵਿੱਚ ਅਤੇ ਗਾਇਕ ਗੁਰਦਾਸ ਮਾਨ ਕੈਨੇਡਾ ਦੇ ਇੱਕ ਰੇਡੀਓ ਇੰਟਰਵਿਊ ਦੌਰਾਨ ਪੰਜਾਬੀ ਭਾਸ਼ਾ ਦੀ ਬੇਕਦਰੀ ਕਰਦੇ ਨਜ਼ਰ ਆਏ ਹਨ। ਉਨ੍ਹਾਂ ਕੰਵਲ ਜੀ ਨੂੰ ਕਿਹਾ ਕਿ ਉਹ ਇੰਨਾਂ ਦੋਵਾਂ ਨੂੰ ਆਪਣੇ ਘਰ ਬੁਲਾ ਕੇ ਪੰਜਾਬੀ ਭਾਸ਼ਾ ਦੀ ਮਹੱਤਤਾ ਬਾਰੇ ਸਮਝਾਉਣ।

ਭਾਰਤ ਤੋਂ ਪਾਕਿਸਤਾਨ ਜਾਣ ਵਾਲੇ ਹਿੰਦੂ ਸਿੱਖ ਸ਼ਰਧਾਲੂਆਂ ਵਿਚ ਭਾਰੀ ਉਤਸਾਹ

ਵੀਰ ਜਸਵੀਰ ਪਾਰਸ ਯੂਰਪ ਵਿੱਚ ਪ੍ਰਚਾਰ ਕਰਨ ਲਈ ਅਕਤੂਬਰ ਵਿਚ ਪਹੁੰਚਣਗੇ