in

ਪੱਤਰਕਾਰ ਭੌਰਾ ਨੂੰ ਸਦਮਾ ,ਕੋਰੋਨਾ ਕਾਰਨ ਭਰਜਾਈ ਦਾ ਦਿਹਾਂਤ

ਰੋਮ(ਕੈਂਥ)ਇਟਲੀ ਦੇ ਪ੍ਰਸਿੱਧ ਪੱਤਰਕਾਰ ਤੇ ਉੱਘੇ ਲੇਖਕ  ਬਲਜੀਤ ਭੌਰਾ(ਮੌ ਸਾਹਿਬ ਵਾਲੇ) ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋ ਉਹਨਾਂ ਦੇ ਵੱਡੇ ਭਰਾ ਉੱਘੇ ਲੇਖਕ ਤੇ ਗੀਤਕਾਰ ਬਲਵਿੰਦਰ ਭੌਰਾ ਅਮਰੀਕਾ ਵਾਸੀ ਦੀ ਧਰਮ-ਪਤਨੀ ਗੁਰਬਖਸ ਕੌਰ ਦਾ ਅੱਜ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ‘ਚ ਦਿਹਾਂਤ ਹੋ ਗਿਆ।ਉਹ 50 ਵਰਿਆਂ ਦੇ ਸਨ ।ਇਸ ਦੁੱਖਦਾਈ ਘਟਨਾ ਦੀ ਜਾਣਕਾਰੀ ਦਿੰਦਿਆਂ ਪੱਤਰਕਾਰ ਅਮਨਪ੍ਰੀਤ ਭੌਰਾ ਨੇ ਦੱਸਿਆ ਕਿ ਉਹਨਾਂ ਦੇ ਤਾਇਆ ਬਲਵਿੰਦਰ ਭੌਰਾ ਹੁਰੀਂ ਆਪਣੀ ਧਰਮ-ਪਤਨੀ ਗੁਰਬਖਸ ਕੌਰ ਨਾਲ 5 ਮਾਰਚ 2021 ਨੂੰ ਅਮਰੀਕਾ ਤੋਂ ਭਾਰਤ ਇੱਕ ਵਿਆਹ ਵਿੱਚ ਸ਼ਾਮਿਲ ਹੋਣ ਗਏ ਸਨ ਜਿੱਥੇ ਕਿ ਵਿਆਹ ਤੋਂ ਬਾਅਦ ਉਹਨਾਂ ਦੇ ਤਾਈ ਗੁਰਬਖਸ ਕੌਰ  ਕੋਵਿਡ-19 ਨਾਲ ਪ੍ਰਭਾਵਿਤ ਹੋ ਗਈ ਜਿਸ ਕਾਰਨ ਉਹਨਾਂ ਨੂੰ ਤੁਰੰਤ ਜਲੰਧਰ ਦੇ ਇੱਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਪਰ ਉਹਨਾਂ ਦੀ ਹਾਲਤ ਵਿੱਚ ਸੁਧਾਰ ਨਾ ਹੋਣ ਕਾਰਨ 5 ਅਪ੍ਰੈਲ ਨੂੰ ਡੀ ਐਮ ਸੀ ਲੁਧਿਆਣਾ ਵਿਖੇ ਲਿਜਾਇਆ ਗਿਆ ਜਿੱਥੇ ਕਿ 1 ਮਹੀਨੇ ਬਾਅਦ ਉਂਹਨਾ ਦੀ  ਤਾਈ ਗੁਰਬਖਸ ਕੌਰ ਕੋਵਿਡ -19 ਤੋਂ ਬਿਲਕੁਲ ਠੀਕ ਹੋ ਗਏ ਸਨ ਪਰ ਅਫ਼ਸੋਸ ਕੋਵਿਡ-19 ਦੇ ਪ੍ਰਭਾਵ ਕਾਰਨ ਆਈ ਕਮਜ਼ੋਰ ਕਾਰਨ ਅੱਜ ਸਵੇਰੇ ਉਹਨਾਂ ਦਾ ਡੀ ਐਮ ਸੀ ‘ਚ ਹੀ ਦਿਹਾਂਤ ਹੋ ਗਿਆ। ਭੌਰੇ ਨੇ ਦੱਸਿਆ ਕਿ ਤਾਈ ਗੁਰਬਖਸ ਕੌਰ ਦੇ ਕਲ ਮਾਤਾ ਜੀ ਵੀ ਸੰਖੇਪ ਬਿਮਾਰੀ ਮਗਰੋਂ ਸਵਰਗ ਸਿਧਾਰ ਗਏ ਸਨ । ਇਹਨਾਂ ਅਚਨਚੇਤ ਮੌਤਾਂ ਕਾਰਨ ਪਰਿਵਾਰ ਵਿੱਚ ਬਹੁਤ ਹੀ ਗ਼ਮਗੀਨ ਮਾਹੌਲ ਹੈ।ਤਾਈ ਗੁਰਬਖਸ ਕੌਰ ਦਾ ਅੰਤਿਮ ਕ੍ਰਿਆ ਕਰਮ ਅਮਰੀਕਾ ਵਿੱਚ ਹੀ ਕੀਤਾ ਜਾਵੇ। ਇਸ ਦੁੱਖ ਦੀ ਘੜ੍ਹੀ ਵਿੱਚ ਭੌਰਾ ਪਰਿਵਾਰ ਨਾਲ ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਦੇ ਸਮੂਹ ਮੈਂਬਰਾਨ ਤੋਂ ਇਲਾਵਾ ਇਟਲੀ ਦੇ ਕਈ ਧਾਰਮਿਕ ਤੇ ਸਮਾਜ ਸੇਵੀ ਆਗੂਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ

ਇਟਲੀ : ਜਨਮ ਦਰ ਹੋਰ ਡਿੱਗਣ ਦੇ ਆਸਾਰ

ਇਟਲੀ : ਕੋਵਿਡ -19 ਕਰਫਿਊ ਹੁਣ ਰਾਤ 11 ਵਜੇ ਤੋਂ