in

ਫਰਜੇਨੇ ਵਿਖੇ ਕਰਵਾਏ ਗਏ ਫੁੱਟਬਾਲ ਤੇ ਰੱਸਾਕਸ਼ੀ ਦੇ ਮੁਕਾਬਲੇ

ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਪੰਜਾਬੀ ਦੁਨੀਆਂ ਦੇ ਜਿਸ ਮਰਜ਼ੀ ਕੋਨੇ ਵਿੱਚ ਜਾ ਕੇ ਰੈਣ ਬਸੇਰਾ ਕਰ ਲੈਣ ਇਹ ਆਪਣੇ ਸੱਭਿਆਚਾਰ, ਵਿਰਸੇ, ਅਤੇ ਖੇਡਾਂ ਨੂੰ ਪ੍ਰਫਲਿੱਤ ਕਰਨ ਲਈ ਹਮੇਸ਼ਾਂ ਮੋਹਰਲੀ ਕਤਾਰ ਵਿੱਚ ਰਹਿੰਦੇ ਹਨ. ਇਸੇ ਲੜੀ ਤਹਿਤ ਇਟਲੀ ਦੇ ਸੂਬਾ ਲਾਸੀਓ ਦੇ ਸ਼ਹਿਰ ਫਰਜੇਨੇ ਵਿਖੇ ਫੁੱਟਬਾਲ ਅਤੇ ਰੱਸਾਕਸ਼ੀ ਦੇ ਮੁਕਾਬਲੇ ਕਰਵਾਏ ਗਏ। ਇਸ ਸੰਬੰਧੀ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦਵਿੰਦਰ ਸਿੰਘ ਹਵਾਰਾ ਨੇ ਦੱਸਿਆ ਕਿ, ਫਰਜੇਨੇ ਵਿਖੇ ਭਾਰਤੀ ਭਾਈਚਾਰੇ ਵੱਲੋਂ ਫੁੱਟਬਾਲ ਤੇ ਰੱਸਾਕਸ਼ੀ ਦਾ ਇੱਕ ਰੋਜ਼ਾ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਦਾ ਉਦਘਾਟਨ ਦਿਆ ਸਿੰਘ ਵੱਲੋਂ ਕੀਤਾ ਗਿਆ। ਜਿਸ ਵਿਚ ਫੁੱਟਬਾਲ ਦੀਆਂ ਚਾਰ ਟੀਮਾਂ ਅਤੇ ਰੱਸਾਕਸ਼ੀ ਦੀਆਂ ਦੋ ਟੀਮਾਂ ਤੋਂ ਇਲਾਵਾ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੇ 100 ਮੀਟਰ ਦੌੜ ਵਿੱਚ ਹਿੱਸਾ ਲਿਆ।
ਇਸ ਟੂਰਨਾਮੈਂਟ ਵਿੱਚ ਭਾਰਤੀਆਂ ਤੋਂ ਇਲਾਵਾ ਇਟਾਲੀਅਨ ਨਾਗਰਿਕ ਤੇ ਬੱਚਿਆਂ ਨੇ ਵੀ ਭਾਗ ਲਿਆ। ਫੁੱਟਬਾਲ ਮੈਚ ਵਿੱਚ ਲਖਵੀਰ ਸਿੰਘ ਲੱਖੀ ਦੀ ਟੀਮ ਨੇ ਪਹਿਲਾ ਸਥਾਨ ਤੇ ਹਰਮਨ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਰੱਸਾਕਸ਼ੀ ਵਿੱਚ ਸੋਢੀ ਸਿੰਘ ਮਕੌੜਾ ਦੀ ਟੀਮ ਜੇਤੂ ਰਹੀ। ਬੱਚਿਆਂ ਦੀ ਰੇਸ ਦੇ ਮੁਕਾਬਲੇ ਵਿੱਚ ਜੋਬਨ ਨਾਗਰਾ ਨੇ ਪਹਿਲਾ ਸਥਾਨ, ਬੇਬੀ ਕੋਮਲਪ੍ਰੀਤ ਕੌਰ ਨੇ ਦੂਜਾ ਤੇ ਹਰਜਿੰਦਰ ਸਿੰਘ ਹੈਰੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਟੂਰਨਾਮੈਂਟ ਵਿੱਚ ਖਿਡਾਰੀਆਂ ਤੋਂ ਇਲਾਵਾ ਚਾਰ ਸੌ ਦੇ ਕਰੀਬ ਦਰਸ਼ਕ ਹਾਜ਼ਰ ਸਨ। ਟੂਰਨਾਮੈਂਟ ਦੀ ਸਮਾਪਤੀ ਤੋਂ ਬਾਅਦ ਦਰਸ਼ਕਾਂ ਤੇ ਖਿਡਾਰੀਆਂ ਨੂੰ ਦਿਆ ਸਿੰਘ, ਤਾਜਵਿੰਦਰ ਸਿੰਘ ਬੱਬੀ, ਗੁਰਪ੍ਰੀਤ ਸਿੰਘ ਨਾਗਰਾ ਤੇ ਨਾਜਰ ਸਿੰਘ ਨਾਗਰਾ ਵੱਲੋਂ ਸਾਰਿਆਂ ਨੂੰ ਜੀ ਆਇਆਂ ਆਖਦਿਆਂ ਧੰਨਵਾਦ ਕੀਤਾ ਗਿਆ।

ਅਣਵਿਆਹੀ/अविवाहिता/ Unmarried/Nubile

ਇਟਲੀ : ਬੈਂਕ ‘ਚ ਫ਼ਿਲਮੀ ਢੰਗ ਨਾਲ 10 ਲੱਖ ਯੂਰੋ ਦੀ ਠੱਗੀ