ਹਰ ਸਾਲ ਇਟਲੀ ਦੇ ਫੋਰਲੀ ਸ਼ਹਿਰ ਵਿਖੇ ਕਰਵਾਏ ਜਾਂਦੇ ਸਿੱਖ ਸ਼ਹੀਦ ਫੌਜੀਆਂ ਦੇ ਸ਼ਰਧਾਂਜਲੀ ਸਮਾਗਮ, ਇਸ ਸਾਲ ਵੀ ਸਰਕਾਰ ਦੀ ਮਨਜੂਰੀ ਨਾਲ 1 ਅਗਸਤ 2020 ਦਿਨ ਸ਼ਨੀਵਾਰ ਸਵੇਰੇ 9:30 ਤੋਂ 12:00 ਵਜੇ ਤੱਕ ਕਰਵਾਏ ਜਾ ਰਹੇ ਹਨ। ਕੋਵਿਡ-19 ਨੂੰ ਧਿਆਨ ਵਿਚ ਰੱਖਦੇ ਹੋਏ ਸੰਗਤਾਂ ਦਾ ਭਾਰੀ ਇਕੱਠ ਨਹੀਂ ਕੀਤਾ ਜਾਵੇਗਾ।
ਸਰਕਾਰੀ ਅਤੇ ਮਿਲਟਰੀ ਅਧਿਕਾਰੀ ਪਹਿਲਾਂ ਵਾਂਗ ਹੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਪਹੁੰਚਣਗੇ। ਆਪ ਸਭ ਇਟਲੀ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਹਮੇਸ਼ਾਂ ਹੀ ਇਸ ਸਮਾਗਮ ਵਿਚ ਵਧ ਚੜ੍ਹ ਕੇ ਹਿੱਸਾ ਲੈਂਦੇ ਹੋ, ਪ੍ਰੰਤੂ ਇਸ ਸਾਲ ਕੋਰੋਨਾ ਵਾਇਰਸ ਕਾਰਨ ਆਪਾਂ ਸਭ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਵੱਡੇ ਇਕੱਠ ਨਹੀਂ ਕਰਨੇ।
ਦਿਨ ਸ਼ਨੀਵਾਰ ਨੂੰ ਸਵੇਰੇ 9:30 ਤੋਂ 12:00 ਵਜੇ ਤੱਕ ਲਾਈਵ ਪ੍ਰੋਗਰਾਮ ਦਿਖਾਏ ਜਾਣਗੇ। ਉਮੀਦ ਕਰਦੇ ਹਾਂ ਕਿ ਵਾਹਿਗੁਰੂ ਜੀ ਦੀ ਕ੍ਰਿਪਾ ਸਦਕਾ ਛੇਤੀ ਹੀ ਇਸ ਵਾਇਰਸ ਰੂਪੀ ਆਫਤ ਤੋਂ ਸੰਸਾਰ ਨੂੰ ਛੁਟਕਾਰਾ ਮਿਲੇਗਾ।
ਫੋਰਲੀ : ਸਿੱਖ ਸ਼ਹੀਦ ਫੌਜੀਆਂ ਦੇ ਸ਼ਰਧਾਂਜਲੀ ਸਮਾਗਮ 1 ਅਗਸਤ ਨੂੰ ਕਰਵਾਏ ਜਾਣਗੇ
