ਫੌਂਦੀ (ਇਟਲੀ) 5 ਜੂਨ (ਪੰਜਾਬ ਐਕਸਪ੍ਰੈੱਸ) – ਇਟਾਲੀਅਨ ਪੁਲਿਸ ਨੇ ਫੌਂਦੀ ਵਿਚੋਂ 31 ਅਤੇ 32 ਸਾਲਾਂ ਦੇ 2 ਭਾਰਤੀਆਂ ਨੂੰ ਨਸ਼ੇ ਦੇ ਵਪਾਰ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਫੜ੍ਹੇ ਗਏ ਵਿਅਕਤੀ ਪਹਿਲਾਂ ਵੀ ਇਟਲੀ ਵਿਚ ਅਲੱਗ ਅਲੱਗ ਰੂਪਾਂ ਵਿਚ ਕਈ ਤਰ੍ਹਾਂ ਦੀਆਂ ਵਾਰਦਾਤਾਂ ਕਰਨ ਦੇ ਇਲਜਾਮ ਹੇਠ ਹਨ। ਪੁਲਿਸ ਨੂੰ ਇਸ ਸਬੰਧੀ ਜਾਣਕਾਰੀ ਮਿਲਣ ‘ਤੇ ਇਨ੍ਹਾਂ ਦੀਆਂ ਗਤੀਵਿਧੀਆਂ ਉੱਤੇ ਪੁਲਿਸ ਵੱਲੋਂ ਨਜ਼ਰ ਰੱਖੀ ਜਾ ਰਹੀ ਸੀ। ਪੁਲਿਸ ਵੱਲੋਂ ਇਨ੍ਹਾਂ ਦੀ ਰਿਹਾਇਸ਼ ਦੀ ਤਲਾਸ਼ੀ ਲਈ ਗਈ, ਜਿੱਥੋਂ ਪੁਲਿਸ ਨੇ 11 ਗ੍ਰਾਮ ਹੈਰੋਇਨ ਬਰਾਮਦ ਕੀਤੀ, ਜਿਸ ਨੂੰ ਵੇਚਣ ਲਈ 45 ਭਾਗਾਂ ਵਿਚ ਵੰਡ ਕੇ ਛੋਟੀ ਪੈਕਿੰਗ ਵਿਚ ਰੱਖਿਆ ਗਿਆ ਸੀ। ਗਰਮੀ ਦਾ ਮੌਸਮ ਹੋਣ ਕਾਰਨ ਸੈਲਾਨੀਆਂ ਦੀ ਆਮਦ ਵਧਣ ਨਾਲ ਪੁਲਿਸ ਵੱਲੋਂ ਵਧੇਰੇ ਚੌਕਸੀ ਵਰਤੀ ਜਾ ਰਹੀ ਹੈ। ਜਿਹੜ੍ਹੀਆਂ ਜਗ੍ਹਾ ਉੱਤੇ ਸੈਲਾਨੀਆਂ ਦੀ ਆਵਾਜਾਈ ਵਧੇਰੇ ਹੁੰਦੀ ਹੈ, ਉੱਥੇ ਨਸ਼ੇ ਦਾ ਵਪਾਰ ਕਰਨ ਵਾਲੇ ਲੋਕ ਵੀ ਆਪਣੇ ਵਪਾਰ ਲਈ ਵਧੇਰੇ ਤਤਪਰ ਰਹਿੰਦੇ ਹਨ, ਪ੍ਰੰਤੂ ਪੁਲਿਸ ਵੱਲੋਂ ਹੋਰ ਵੀ ਵਧੇਰੇ ਸਖਤਾਈ ਕੀਤੀ ਜਾ ਰਹੀ ਹੈ।
ਜਿਕਰਯੋਗ ਹੈ ਕਿ ਫਿਲਹਾਲ ਇਹ ਭਾਰਤੀ ਪੁਲਿਸ ਹਿਰਾਸਤ ਵਿਚ ਹਨ, ਅਦਾਲਤ ਦੇ ਹੁਕਮਾਂ ਨਾਲ ਅਗਲੀ ਕਾਰਵਾਈ ਕੀਤੀ ਜਾਵੇਗੀ।
ਫੌਂਦੀ : 2 ਭਾਰਤੀ ਨਸ਼ੇ ਦੇ ਵਪਾਰ ਦੇ ਦੋਸ਼ ਹੇਠ ਗ੍ਰਿਫ਼ਤਾਰ
