
ਬਰੇਸ਼ੀਆ (ਇਟਲੀ) 4 ਅਪ੍ਰੈਲ – ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਇਟਲੀ ਦੇ ਪੰਜਾਬੀਆਂ ਦੀ ਸੰਘਣੀ ਅਬਾਦੀ ਵਾਲਾ ਇਲਾਕਾ ਬੋਰਗੋ ਸਨ ਯਾਕਮੋ ਵਿਚ ਪੈਂਦੈ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਬੋਰਗੋ ਸੰਨ ਯਾਕਮੋ (ਬਰੇਸ਼ੀਆ) ਇਟਲੀ ਦੇ ਕਮੇਟੀ ਮੈਂਬਰ ਸ: ਜਗਿੰਦਰ ਸਿੰਘ ਦੀ ਕਰੋਨਾ ਵਾਇਰਸ ਕਾਰਨ ਮੌਤ ਦਾ ਖੁਲਾਸਾ ਹੋਇਆ ਹੈ।
ਸ: ਜੋਗਿੰਦਰ ਸਿੰਘ ਉਮਰ 60 ਸਾਲ, ਜੋ ਕਿ ਪੰਜਾਬ ਦੇ ਪਿੰਡ ਰਾਵਾਂ ਧਕੜਾਂ ਨੇੜੇ ਭੁਲੱਥ (ਕਪੂਰਥਲਾ) ਨਾਲ ਸਬੰਧ ਰੱਖਦੇ ਸਨ ਅਤੇ ਲੰਬੇ ਸਮੇਂ ਤੇ ਇਟਲੀ ਵਿੱਚ ਜਿਲ੍ਹਾ ਬਰੇਸ਼ੀਆ ਦੇ ਪਿੰਡ ਵਿਲਾ ਕਿਆਰਾ ਨੇੜ੍ਹੇ ਬੋਰਗੋ ਸੰਨਯਾਕਮੋ ਦੇ ਵਸਨੀਕ ਸਨ। ਪਿਛਲੇ 20 ਸਾਲਾਂ ਤੋਂ ਇਟਲੀ ਵਿਚ ਰਹਿ ਰਹੇ ਜੋਗਿੰਦਰ ਸਿੰਘ ਆਪਣੇ ਪਿੱਛੇ ਪਤਨੀ ਸਮੇਤ 2 ਲੜਕੇ ਅਤੇ ਇਕ ਲੜਕੀ ਛੱਡ ਗਏ ਹਨ।
ਜੋਗਿੰਦਰ ਸਿੰਘ ਪ੍ਰੈਸ ਫੈਕਟਰੀ ਓਰਜੀਨੋਵੀ ਵਿਖੇ ਕੰਮ ਕਰਦੇ ਸਨ, ਦੀ ਕਰੋਨਾ ਨਾਲ ਹੋਈ ਮੌਤ ਕਾਰਨ ਇਟਲੀ ਦੇ ਭਾਰਤੀ ਭਾਈਚਾਰੇ ਵਿੱਚ ਸਹਿਮ ਅਤੇ ਡਰ ਦਾ ਮਾਹੋਲ ਹੈ। ਉਪਰੋਕਤ ਜਾਣਕਾਰੀ ਪ੍ਰੈੱਸ ਨੂੰ ਇਲਾਕੇ ਵਿਚ ਲੰਬੇ ਸਮੇਂ ਤੋਂ ਰਹਿ ਰਹੇ ਮਸ਼ਹੂਰ ਬਿਜਨਸਮੈਨ ਸੁਖਵਿੰਦਰ ਸਿੰਘ ਗੋਬਿੰਦਪੁਰੀ ਨੇ ਦਿੱਤੀ।