in

ਬਰੇਸ਼ੀਆ ਵਿਖੇ ਧਾਰਮਿਕ ਸਮਾਗਮ ਕਰਵਾਏ ਗਏ

ਭਾਈ ਬਲਵਿੰਦਰ ਸਿੰਘ ਨੇ ਸੰਗਤਾਂ ਨੂੰ  ਸ਼ਬਦ ਗੁਰਬਾਣੀ ਨਾਲ ਕੀਤਾ ਨਿਹਾਲ

ਗੁਰਦੁਆਰਾ ਸਿੰਘ ਸਭਾ ਫਲੈਰੋ ਬਰੇਸ਼ੀਆ ਵਿਖੇ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਏ ਗਏ ਇਸ ਦੇ ਨਾਲ ਹੀ ਮਹਾਂਪੁਰਖ ਸੰਤ ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲਿਆਂ ਦੀ ਬਰਸੀ ਵੀ ਮਨਾਈ ਗਈ
ਭਾਈ ਬਲਵਿੰਦਰ ਸਿੰਘ ਨੇ ਸੰਗਤਾਂ ਨੂੰ  ਸ਼ਬਦ ਗੁਰਬਾਣੀ ਨਾਲ ਕੀਤਾ ਨਿਹਾਲ

ਬਰੇਸ਼ੀਆ  (ਸਵਰਨਜੀਤ ਸਿੰਘ ਘੋਤੜਾ)- ਗੁਰਦੁਆਰਾ ਸਿੰਘ ਸਭਾ ਫਲੈਰੋ ਬਰੇਸ਼ੀਆ ਵਿਖੇ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਏ ਗਏ ਇਸ ਦੇ ਨਾਲ ਹੀ ਮਹਾਂਪੁਰਖ ਸੰਤ ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲਿਆਂ ਦੀ ਬਰਸੀ ਵੀ ਮਨਾਈ ਗਈ, ਐਤਵਾਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ,  ਭਾਈ ਬਲਵਿੰਦਰ ਸਿੰਘ ਟਾਹਲੀ ਵਾਲਿਆਂ ਨੇ   ਕੀਰਤਨ ਦੁਆਰਾ ਹਾਜਰੀ ਭਰੀ,ਸੰਗਤਾਂ  ਨੇ  ਤਿੰਨੇ ਦਿਨ ਗੁਰੂ ਘਰ ਵਿਖੇ ਹਾਜਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ , ਤਿੰਨੇ ਦਿਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਗੁਰੂ ਘਰ ਦੀ ਸਮੁੱਚੀ ਕਮੇਟੀ ਜਿਨ੍ਹਾਂ ਵਿਚ ਕਮੇਟੀ ਦੇ ਮੁੱਖ ਸੇਵਾਦਾਰ ਸੁਰਿੰਦਰਜੀਤ ਸਿੰਘ ਪੰਡੌਰੀ, ਬਲਕਾਰ ਸਿੰਘ ਵਾਇਸ ਪ੍ਰਧਾਨ, ਮਹਿੰਦਰ ਸਿੰਘ ਮਾਜਰਾ, ਸ਼ਰਨਜੀਤ ਸਿੰਘ  ਕੈਸ਼ੀਅਰ, ਸਟੇਜ ਸਕੱਤਰ ਮਾਸਟਰ ਬਲਵਿੰਦਰ ਸਿੰਘ,  ਨਿਸ਼ਾਨ ਸਿੰਘ ਭਦਾਸ, ਕੁਲਵੰਤ ਸਿੰਘ ਬੱਸੀ ਪ੍ਰਧਾਨ ਸੰਤ ਬਾਬਾ ਪ੍ਰੇਮ ਸਿੰਘ ਯਾਦਗਾਰ ਕਮੇਟੀ ਬਰੇਸ਼ੀਆ, ਤਾਰ ਸਿੰਘ ਕਰੰਟ, ਸਵਰਨ ਸਿੰਘ ਲਾਲੋਵਾਲ, ਲੱਖਵਿੰਦਰ ਸਿੰਘ ਬਹਿਰਗਾਮ, ਜਸਵੀਰ ਸਿੰਘ ਬਹਿਰਗਾਮ, ਬਲਵਿੰਦਰ ਸਿੰਘ ਚੀਕਾ, ਮਨਜੀਤ ਸਿੰਘ ਬੇਗੋਵਾਲ, ਭੁਪਿੰਦਰ ਸਿੰਘ ਬਿੱਟੂ ਰਾਵਾਲੀ, ਸੁਖਵਿੰਦਰ ਸਿੰਘ ਸੁੱਖਾ ਸਲੇਮਪੁਰ, ਜਸਵਿੰਦਰ ਸਿੰਘ,ਅਮਰੀਕ ਸਿੰਘ, ਹਰਪ੍ਰੀਤ ਸਿੰਘ ਗਡਾਣੀ ਅਤੇ ਹੋਰ ਲੰਗਰ ਦੇ ਬਹੁਤ ਸਾਰੇ ਸੇਵਾਦਾਰਾਂ ਸੇਵਾ  ਵਿਚ ਵੱਡਾ ਸਹਿਯੋਗ ਦਿੱਤਾ, ਗੁਰੂ ਘਰ ਵਿਖੇ ਸ਼ਨੀਵਾਰ ਰਾਤ ਅਤੇ ਐਤਵਾਰ ਨੂੰ ਵੀ ਸੰਗਤਾਂ ਵੱਡੀ ਗਿਣਤੀ ਵਿਚ ਸ਼ਾਮਿਲ ਹੋਈਆਂ।

ਗੁਰੂ ਘਰ ਵਿਖੇ ਸ਼ਨੀਵਾਰ ਰਾਤ ਅਤੇ ਐਤਵਾਰ ਨੂੰ ਵੀ ਸੰਗਤਾਂ ਵੱਡੀ ਗਿਣਤੀ ਵਿਚ ਸ਼ਾਮਿਲ ਹੋਈਆਂ
ਗੁਰੂ ਘਰ ਵਿਖੇ ਸ਼ਨੀਵਾਰ ਰਾਤ ਅਤੇ ਐਤਵਾਰ ਨੂੰ ਵੀ ਸੰਗਤਾਂ ਵੱਡੀ ਗਿਣਤੀ ਵਿਚ ਸ਼ਾਮਿਲ ਹੋਈਆਂ

ਪਾਕਿਸਤਾਨ ’ਚ ਬੰਧੀ ਬਣਾਈ ਗਈ ਸਿੱਖ ਲੜਕੀ ਨੂੰ ਤੁਰੰਤ ਛੱਡਿਆ ਜਾਵੇ

ਪੁੱਤ ਦੀਆਂ ਦੀਆਂ ਪ੍ਰਾਪਤੀਆਂ ਬਦਲੇ ਮਾਂ ਨੂੰ ਮਿਲਿਆ ਸਨਮਾਨ