ਭਾਈ ਜਸਵੰਤ ਸਿੰਘ ਕਥਾ ਵਾਚਕ ਨੇ ਸੰਗਤਾਂ ਨੂੰ ਕਥਾ ਵਿਚਾਰਾਂ ਨਾਲ ਜੋੜਿਆ
ਬਰੇਸ਼ੀਆ (ਇਟਲੀ) (ਇੰਦਰਜੀਤ ਸਿੰਘ ਲੁਗਾਣਾ) – ਗੁਰਦੁਆਰਾ ਸਿੰਘ ਸਭਾ ਫਲੇਰੋ ਬਰੇਸ਼ੀਆ ਵਿਖੇ ਧੰਨ ਧੰਨ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਜੀ ਦੀ ਯਾਦ ਵਿਚ ਵਿਸ਼ਾਲ ਗੁਰਮਤਿ ਸਮਾਗਮ ਕਰਵਾਏ ਗਏ. ਜਿਨ੍ਹਾਂ ਵਿਚ ਭਾਈ ਜਸਵੰਤ ਸਿੰਘ ਕਥਾ ਵਾਚਕ ਵਲੋਂ ਸੰਗਤਾਂ ਨੂੰ ਕਥਾ ਵਿਚਾਰਾਂ ਨਾਲ ਜੋੜਿਆ ਗਿਆ. ਇਸ ਬਾਰੇ ਜਾਣਕਾਰੀ ਦਿੰਦੇ ਹੋਏ ਗੁਰੂ ਘਰ ਦੇ ਮੁੱਖ ਸੇਵਾਦਾਰ ਸੁਰਿੰਦਰਜੀਤ ਸਿੰਘ ਪੰਡੌਰੀ ਨੇ ਦੱਸਿਆ ਕਿ, ਤਿੰਨ ਦਿਨਾਂ ਸਮਾਗਮਾਂ ਵਿਚ ਸੰਗਤਾਂ ਨੇ ਵੱਡੀ ਗਿਣਤੀ ਵਿਚ ਹਾਜਰੀ ਭਰੀ.
ਐਤਵਾਰ ਵਾਲੇ ਦਿਨ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ. ਭੋਗ ਉਪਰੰਤ ਕੀਰਤਨ ਦਰਬਾਰ ਸਜਾਏ ਗਏ. ਜਿਨ੍ਹਾਂ ਵਿਚ ਭਾਈ ਚੰਚਲ ਸਿੰਘ ਨੇ ਜਥੇ ਸਮੇਤ ਕੀਰਤਨ ਦੀ ਹਾਜਰੀ ਭਰੀ. ਉਪਰੰਤ ਭਾਈ ਜਸਵੰਤ ਸਿੰਘ ਕਥਾ ਵਾਚਕ ਜੀ ਵਲੋਂ ਸੰਗਤਾਂ ਨੂੰ ਸਮੁੱਚੇ ਇਤਿਹਾਸ ਤੋਂ ਜਾਣੂੰ ਕਰਵਾਇਆ ਗਿਆ.
ਸੰਗਤਾ ਨੇ ਵੱਡੀ ਗਿਣਤੀ ਵਿਚ ਹਾਜਰੀ ਭਰੀ, ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ. ਗੁਰੂ ਘਰ ਦੀ ਪ੍ਰਬੰਧਕੀ ਕਮੇਟੀ ਜਿਨ੍ਹਾ ਵਿਚ ਸੁਰਿੰਦਰਜੀਤ ਸਿੰਘ ਮੁੱਖ ਸੇਵਾਦਾਰ, ਸ਼ਰਨਜੀਤ ਸਿੰਘ ਠਾਕਰੀ, ਕੈਸ਼ੀਅਰ ਅਤੇ ਜਨਰਲ ਸਕੱਤਰ, ਬਲਕਾਰ ਸਿੰਘ ਘੋੜੇਸ਼ਾਹਵਾਨ ਵਾਇਸ ਪ੍ਰਧਾਨ, ਸਵਰਨ ਸਿੰਘ ਲਾਲੋਵਾਲ, ਮਹਿੰਦਰ ਸਿੰਘ ਮਾਜਰਾ, ਨਿਸ਼ਾਨ ਸਿੰਘ ਭਦਾਸ, ਭੁਪਿੰਦਰ ਸਿੰਘ ਰਾਵਾਲੀ, ਭਗਵਾਨ ਸਿੰਘ, ਬਲਵੀਰ ਸਿੰਘ, ਸੁਖਵਿੰਦਰ ਸਿੰਘ, ਸੰਤ ਬਾਬਾ ਪ੍ਰੇਮ ਸਿੰਘ ਯਾਦਗਾਰ ਕਮੇਟੀ ਦੇ ਪ੍ਰਧਾਨ ਅਮਰੀਕ ਸਿੰਘ ਚੌਹਾਨ, ਭਗਵਾਨ ਸਿੰਘ ਬਰੇਸ਼ੀਆ, ਬਰੇਸ਼ੀਆ ਨੌਜਵਾਨ ਸਭਾ ਫਲੈਰੋ ਬਰੇਸ਼ੀਆ ਅਤੇ ਲੰਗਰ ਦੇ ਸੇਵਾਦਾਰ ਮੌਜੂਦ ਸਨ.
ਉਨ੍ਹਾਂ ਦੱਸਿਆ ਕਿ, ਅਗਲੇ ਹਫਤੇ 25 ਸਤੰਬਰ ਨੂੰ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਅਤੇ ਸੰਤ ਬਾਬਾ ਮਾਝਾ ਸਿੰਘ ਜੀ ਮਕਸੂਦਪੁਰ ਵਾਲਿਆਂ ਦੀ ਬਰਸੀ ਸਮਾਗਮ ਕਰਵਾਏ ਜਾ ਰਹੇ ਹਨ ਜਿਨ੍ਹਾਂ ਵਿਚ ਭਾਈ ਸੁਖਵਿੰਦਰ ਸਿੰਘ ਥਲੀ ਰੋਪੜ ਵਾਲੇ ਕਥਾ ਵਿਚਾਰਾਂ ਨਾਲ ਨਿਹਾਲ ਕਰਨਗੇ।