in

ਬਰੇਸ਼ੀਆ : ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਬਸਾਨੋ ਬਰੈਸ਼ੀਆਨੋ ਦੀ ਹੋਈ ਸਥਾਪਨਾ

ਬਰੇਸ਼ੀਆ (ਇਟਲੀ) (ਕੈਂਥ) – ਪਿਛਲੇ ਕਰੀਬ ਦੋ ਦਹਾਕਿਆਂ ਤੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦਾ ਝੰਡਾ ਬੁਲੰਦ ਕਰਦੀ ਆ ਰਹੀ ਇਟਲੀ ਦੇ ਜ਼ਿਲ੍ਹਾ ਬਰੇਸ਼ੀਆ ਦੇ ਸ਼ਹਿਰ ਬਸਾਨੋ ਬਰੈਸ਼ੀਆਨੋ ਦੀ ਸੰਗਤ ਦੀਆਂ ਅਣਥੱਕ ਕੋਸ਼ਿਸ਼ਾਂ ਦੇ ਸਦਕੇ ਇਟਲੀ ਦੇ ਜਿਲ੍ਹਾ ਬਰੇਸ਼ੀਆ ਅਧੀਨ ਪੈਂਦੇ ਪਿੰਡ ਬਸਾਨੋ ਬਰੈਸ਼ੀਆਨੋ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਰਵਿਦਾਸ ਜੀ ਗੁਰਦੁਆਰਾ ਸਾਹਿਬ ਦੀ ਆਪਣੀ ਇਮਾਰਤ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣ ਨਾਲ ਸਮੁੱਚੀਆਂ ਸੰਗਤਾਂ ਵਿੱਚ ਭਾਰੀ ਖੁਸ਼ੀ ਦੇਖੀ ਗਈ। ਇਸ ਗੁਰਦੁਆਰਾ ਸਾਹਿਬ ਦੇ ਸਥਾਪਨਾ ਸਮਾਰੋਹ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਪਾਠ ਦੇ ਭੋਗ ਉਪਰੰਤ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਗਿਆ, ਜਿਸ ਵਿੱਚ ਭਾਈ ਕਸ਼ਮੀਰ ਸਿੰਘ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਆਈਆਂ ਸੰਗਤਾਂ ਵਾਸਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਗੁਰਦੁਆਰਾ ਸਾਹਿਬ ਦੀ ਸਥਾਪਨਾ ਦੇ ਮਹਾਨ ਕਾਰਜ ਨੂੰ ਨੇਪਰੇ ਚਾੜਨ ਲਈ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੀਰਥ ਜਗਤਪੁਰੀ ਤੇ ਸਮੂਹ ਪ੍ਰਬੰਧਕ ਕਮੇਟੀ ਸਭ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ, ਇਹ ਕਾਰਜ ਸਭ ਸੰਗਤ ਦੇ ਸਹਿਯੋਗ ਨਾਲ ਹੀ ਸੰਭਵ ਹੋਇਆ ਹੈ। ਆਓ ਆਪਾਂ ਸਾਰੇ ਸਤਿਗੁਰਾਂ ਦੇ ਬੇਗਮਪੁਰਾ ਨੂੰ ਵਸਾਉਣ ਲਈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆ ਉਪੱਰ ਚੱਲੀਏ। ਉਹਨਾਂ ਸੰਗਤਾਂ ਦਾ ਇਸ ਉਦਘਾਟਨੀ ਸਮਾਰੋਹ ਵਿੱਚ ਸ਼ਮੂਲੀਅਤ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਸਰਬਜੀਤ ਜਗਤਪੁਰੀ, ਰਣਜੀਤ ਸਿੰਘ, ਅਮਰਜੀਤ, ਧੰਨਾ ਅਰਜੁਨ, ਮੈਂਗੜਾ ਅਮਨਦੀਪ, ਸੰਦੀਪ ਲਾਲ, ਸਮਰਜੀਤ ਸਿੰਘ ਤੇ ਜਸਵਿੰਦਰ ਗਿੰਦੇ, ਇੰਦਰਜੀਤ ਕੁਮਾਰ ਤੇ ਜਸਵਿੰਦਰ ਸਿੰਘ ਆਦਿ ਸੇਵਾਦਾਰ ਤੋਂ ਇਲਾਵਾ ਇਲਾਕੇ ਦੀਆਂ ਕਈ ਹੋਰ ਨਾਮੀ ਸ਼ਖ਼ਸੀਅਤਾਂ ਵੀ ਮੌਜੂਦ ਸਨ।

ਕੀ ਕਿਸਾਨ ਅੰਦੋਲਨ ਦੀ ਜਿੱਤ ਤੋਂ ਬਾਅਦ ਐਨ. ਆਰ. ਆਈਜ਼ ਦੇ ਰੱਦ ਹੋਏ ਵੀਜੇ ਵੀ ਬਹਾਲ ਹੋਣਗੇ

ਕਸਤਲ ਫਰਾਂਕੋ ਵਿਖੇ ਸਤਿਗੁਰੂ ਨਾਨਕ ਦੇਵ ਜੀ ਦਾ 552ਵਾਂ ਆਗਮਨ ਪੁਰਬ ਮਨਾਇਆ