‘ਆਸ ਦੀ ਕਿਰਨ ਇਟਲੀ’ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ
ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) “ਇਟਲੀ ਦੇ ਲਾਸੀਓ ਸੂਬੇ ਦੇ ਸ਼ਹਿਰ ਪੋਮੇਂਸੀਆ (ਰੋਮ) ਦੇ ਕਾਰੋਬਾਰੀ ਅਤੇ ਸਮਾਜ ਸੇਵਾ ਸੰਸਥਾ (ਰਜਿ:) “ਆਸ ਦੀ ਕਿਰਨ” ਇਟਲੀ ਦੇ ਫਾਊਡਰ ਮੈਂਬਰ ਸ: ਬਲਕਾਰ ਸਿੰਘ ਢਿੱਲੋਂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਮਾਤਾ ਮਨਜੀਤ ਕੌਰ ਢਿੱਲੋਂ (76) ਜੋ ਇੰਡੀਆ ਰਹਿਦੇ ਸਨ, ਅਤੇ ਕੁਝ ਦਿਨਾਂ ਤੋਂ ਬਿਮਾਰ ਸਨ,ਬੀਤੇ ਦਿਨੀਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਸਦਾ ਲਈ ਪ੍ਰਮਾਤਮਾ ਦੇ ਚਰਨਾਂ ਵਿੱਚ ਬਿਰਾਜ ਗੲੇ ਹਨ, ਬਲਕਾਰ ਸਿੰਘ ਢਿੱਲੋਂ ਦੀ ਮਾਤਾ ਜੀ ਦੇ ਅਕਾਲ ਚਲਾਣੇ ਤੇ ਇਟਲੀ ਦੀ ਸਮਾਜ ਸੇਵੀ ਸੰਸਥਾ ਆਸ ਦੀ ਕਿਰਨ ਦੇ ਸਮੂਹ ਮੈਂਬਰਾਂ (ਸੇਵਾਦਾਰਾਂ) ਵਲੋਂ ਢਿੱਲੋਂ ਪਰਿਵਾਰ ਦੇ ਸਮੂਹ ਮੈਂਬਰਾ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ,ਸੰਸਥਾ ਦੇ ਮੈਂਬਰਾਂ ਸਹਿਬਾਨ ਨੇ ਦੱਸਿਆ ਕਿ ਮਾਤਾ ਮਨਜੀਤ ਕੌਰ ਢਿੱਲੋਂ ਜੀ ਬਹੁਤ ਹੀ ਮਿਲਾਪੜੇ ਸੁਭਾਅ ਦੇ ਮਾਲਕ ਸਨ,ਸੰਸਥਾ ਦੇ ਮੈਂਬਰਾਂ ਵਲੋਂ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ ਕਿ ਮਾਤਾ ਮਨਜੀਤ ਕੌਰ ਢਿੱਲੋਂ ਨੂੰ ਪ੍ਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।