in

ਬਸਪਾ ਤੇ ਅਕਾਲੀ ਦਲ ਗਠਜੋੜ ਦੀ 29 ਅਗਸਤ ਨੂੰ ਹੋ ਰਹੀ ‘ਅਲ਼ਖ ਜਗਾਓ ਰੈਲੀ’ ਦੀ ਵਿਦੇਸ਼ ਵਿੱਚ ਵੀ ਗੂੰਜ

ਭਾਰਤ ਰਤਨ ਡਾ: ਭੀਮ ਰਾਓ ਅੰਬੇਦਕਰ ਵੈਲਫੇਅਰ ਐਸੋਸੀਏਸ਼ਨ ਇਟਲੀ ਦੇ ਬਹੁਜਨ ਸਮਾਜ ਨੂੰ ਕਰ ਰਹੀ ਜਾਗਰੂਕ

ਰੋਮ (ਇਟਲੀ) (ਕੈਂਥ) – ਭਾਰਤ ਦੇ ਦਲਿਤ ਸਮਾਜ ਦੇ ਹੱਕਾਂ ਤੇ ਅਧਿਕਾਰਾਂ ਦੀ ਗੱਲ ਹਾਕਮਾਂ ਨਾਲ ਹਿੱਕ ਤਾਣ ਕੇ ਕਰਨ ਵਾਲੀ ਭਾਰਤ ਦੀ ਰਾਸ਼ਟਰੀ ਸਿਆਸੀ ਪਾਰਟੀ ਜਿਹੜੀ ਕਿ ਪਿਛਲੇ 4 ਦਹਾਕਿਆਂ ਤੋਂ ਸੱਤਾ ਪ੍ਰਾਪਤੀ ਲਈ ਸੰਘਰਸ਼ ਕਰ ਰਹੀ ਬਹੁਜਨ ਸਮਾਜ ਪਾਰਟੀ ਭਾਰਤ ਆਪਣੇ ਕੰਮਾਂ ਤੇ ਉਦੇਸ਼ ਨਾਲ ਦਿਨੋ ਦਿਨ ਭਾਰਤ ਦੇ ਲੋਕਾਂ ਦੇ ਦਿਲਾਂ ਅੰਦਰ ਡੂੰਘਾ ਘਰ ਕਰਦੀ ਜਾ ਰਹੀ ਹੈ। ਬਹੁਜਨ ਸਮਾਜ ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਲਈ ਘਰ -ਘਰ ਜਾਕੇ ਭਾਰਤ ਦੇ ਲੋਕਾਂ ਨੂੰ ਸੱਤਾ ਪ੍ਰਾਪਤੀ ਲਈ ਲਾਮਬੰਦ ਕਰ ਰਹੀ ਹੈ ਤਾਂ ਜੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸੁਪਨ ਸ਼ਹਿਰ ‘ਬੇਗਮਪੁਰਾ’ ਨੂੰ ਸਾਕਾਰ ਕੀਤਾ ਜਾ ਸਕੇ ਤੇ ਇਸ ਸ਼ਲਾਘਾਯੋਗ ਕਾਰਵਾਈ ਵਿੱਚ ਹੀ ਬਹੁਜਨ ਸਮਾਜ ਪਾਰਟੀ ਪੰਜਾਬ ਸ੍ਰੋਮਣੀ ਅਕਾਲੀ ਦਲ ਬਾਦਲ ਨਾਲ ਇਕਜੁੱਟ ਹੋਕੇ ਵਿਧਾਨ ਸਭਾ ਚੋਣਾਂ ਦੀ ਤਿਆਰੀ ਪੱਬਾਂ ਭਾਰ ਕਰ ਰਹੀ ਹੈ ਤਾਂ ਜੋ ਪੰਜਾਬ ਦੇ ਗਰੀਬ ਤਬਕੇ ਨੂੰ ਮਾਣ ਤੇ ਸਨਮਾਨ ਵਾਲੀ ਜ਼ਿੰਦਗੀ ਮਿਲ ਸਕੇ।
ਬਹੁਜਨ ਸਮਾਜ ਪਾਰਟੀ 29 ਅਗਸਤ 2021 ਦਿਨ ਐਤਵਾਰ ਨੂੰ ਦਾਣਾ-ਮੰਡੀ ਫਗਵਾੜਾ ਜ਼ਿਲ੍ਹਾ ਕਪੂਰਥਲਾ ਵਿਖੇ ‘ਅਲਖ ਜਗਾਓ’ ਵਿਸ਼ਾਲ ਰੈਲੀ ਕਰਨ ਜਾ ਰਹੀ ਹੈ. ਜਿਸ ਵਿੱਚ ਪੰਜਾਬ ਦਾ ਹਰ ਉਹ ਸ਼ਖਸ ਸ਼ਮੂਲੀਅਤ ਕਰੇਗਾ, ਜਿਹੜਾ ਬਹੁਜਨ ਸਮਾਜ ਹਿਤੈਸ਼ੀ ਹੈ। ਇਸ ਰੈਲੀ ਵਿੱਚ ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਮੁੱਖ ਆਗੂ, ਬਹੁਜਨ ਸਮਾਜ ਨੂੰ ਮਿਸ਼ਨ 2022 ਨੂੰ ਕਾਮਯਾਬ ਕਰਨ ਲਈ ਜਾਗਰੂਕ ਕਰਨਗੇ। ਇਸ ਰੈਲੀ ਦੀ ਜਿੱਥੇ ਪੰਜਾਬ ਭਰ ਵਿੱਚ ਚਰਚਾ ਜ਼ੋਰਾਂ ਉੱਤੇ ਹੈ, ਉੱਥੇ ਵਿਦੇਸ਼ ਵਿੱਚ ਵੀ ਪੂਰੀ ਗੂੰਜ ਹੈ, ਖਾਸਕਰ ਯੂਰਪ ਵਿੱਚ ਲੋਕ ਬਹੁਤ ਹੀ ਉਤਸ਼ਾਹਿਤ ਹਨ।
ਇਸ ਰੈਲੀ ਨੂੰ ਕਾਮਯਾਬ ਕਰਨ ਲਈ ਇਟਲੀ ਦੀ ਸਿਰਮੌਰ ਸਮਾਜ ਸੇਵੀ ਸੰਸਥਾ ਭਾਰਤ ਰਤਨ ਡਾ: ਭੀਮ ਰਾਓ ਅੰਬੇਦਕਰ ਵੈਲਫੇਅਰ ਐਸੋਸੀਏਸ਼ਨ (ਰਜਿ:) ਇਟਲੀ ਦੇ ਹਰ ਕੋਨੇ ਵਿੱਚ ਰੈਣ ਬਸੇਰਾ ਕਰਦੇ ਬਹੁਜਨ ਸਮਾਜ ਦੇ ਲੋਕਾਂ ਨੂੰ ਲਾਮਬੰਦ ਕਰ ਰਹੀ ਹੈ। ਸੰਸਥਾ ਦੇ ਆਗੂਆਂ ਨੇ ਦੱਸਿਆ ਕਿ, ‘ਅਲਖ ਜਗਾਓ’ ਰੈਲੀ ਪੰਜਾਬ ਦੇ ਲੋਕਾਂ ਨੂੰ ਜਗਾਉਣ ਦਾ ਉਪਰਾਲਾ ਹੈ ਤਾਂ ਜੋ ਬਹੁਜਨ ਸਮਾਜ ਦੇ ਲੋਕ ਚੋਣਾਂ ਵਿੱਚ ਬਸਪਾ ਅਕਾਲੀ ਦਲ ਗਠਜੋੜ ਉਮੀਦਵਾਰ ਨੂੰ ਜਤਾ ਕੇ ਪੰਜਾਬ ਦੀ ਵਾਗਡੋਰ ਫੜਾਉਣ, ਜਿਸ ਨਾਲ ਕਿ ਪੰਜਾਬ ਤੇ ਭਾਰਤ ਤਰੱਕੀ ਦਾ ਇਤਿਹਾਸ ਸਿਰਜ ਸਕੇ। ਯੂਰਪ ਭਰ ਵਿੱਚ ਬਸਪਾ ਤੇ ਅਕਾਲੀ ਦਲ ਸਮਰਥਕ ਵੱਡੇ ਪੱਧਰ ਤੇ ਲੋਕਾਂ ਨੂੰ ਮਿਸ਼ਨ 2022 ਪ੍ਰਤੀ ਜਾਗਰੂਕ ਕਰਨ ਲਈ ਦਿਨ ਰਾਤ ਇੱਕ ਕਰ ਰਹੇ ਹਨ, ਜਿਸ ਤੋਂ ਆਸ ਪ੍ਰਗਟਾਈ ਜਾ ਰਹੀ ਹੈ ਇਸ ਗਠਜੋੜ ਦੀ ਸਰਕਾਰ ਬਣਨੀ ਤੈਅ ਹੈ।

ਸਤੰਬਰ ਤੋਂ ਸਕੂਲਾਂ,ਯੂਨੀਵਰਸਿਟੀ ਅਤੇ ਪਬਲਿਕ ਟਰਾਂਸਪੋਰਟ ਵਿੱਚ ਕੋਂਵਿਡ ਵੈਕਸੀਨ ਗ੍ਰੀਨ ਪਾਸ ਕੀਤਾ ਲਾਜ਼ਮੀ

ਬੈਰਗਾਮੋ – ਦਿਲ ਦੀ ਧੜਕਣ ਰੁਕਣ ਕਾਰਨ ਨੌਜਵਾਨ ਦੀ ਮੌਤ