in

“ਬਾਣੀ ਗੁਰੂ ਰਵਿਦਾਸ ਦੀ” ਨਾਲ ਸੰਗਤਾਂ ਦੀ ਕਚਿਹਰੀ ਵਿੱਚ 14 ਫਰਵਰੀ ਨੂੰ ਪੇਸ਼ ਹੋਵੇਗਾ ਤਰਸੇਮ ਮੱਲਾ

ਰੋਮ (ਇਟਲੀ) (ਕੈਂਥ) – ਸੰਨ 1990 ਤੋਂ ਰੇਡੀਓ ਸਟੇਸ਼ਨ ਜਲੰਧਰ ਅਤੇ ਦੂਰਦਰਸ਼ਨ ਜਲੰਧਰ ਤੋਂ ਪੰਜਾਬੀ ਗਾਇਕੀ ਦਾ ਸਫ਼ਰ ਸੁਰੂ ਕਰਨ ਵਾਲੇ ਬੁਲੰਦ ਤੇ ਸੁਰੀਲੀ ਆਵਾਜ਼ ਦੇ ਧਨੀ ਤਰਸੇਮ ਮੱਲਾ ਆਪਣੇ ਪਲੇਠੇ ਧਾਰਮਿਕ ਗੀਤ “ਬਾਣੀ ਗੁਰੂ ਰਵਿਦਾਸ ਦੀ”ਨਾਲ ਸੰਗਤਾਂ ਦੀ ਕਚਿਹਰੀ ਵਿੱਚ 14 ਫਰਵਰੀ 2021 ਨੂੰ ਪੇਸ਼ ਹੋਣ ਜਾ ਰਹੇ ਹਨ।ਪਰਮਜੀਤ ਪਰਲ ਦੀ ਕਲਮ ਤੋਂ ਲਿਖਿਆ ਇਹ ਧਾਰਮਿਕ ਗੀਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 644ਵੇਂ ਆਗਮਨ ਪੁਰਬ ਨੂੰ ਸਮਰਪਿਤ ਹੈ ਜਿਸ ਨੂੰ ਦੁਆਬੇ ਦੀ ਨਾਮੀ ਮਿਊਜਿ਼ਕ ਕੰਪਨੀ ਦੁਆਬਾ ਬੀਟ ਰਿਕਾਰਡ ਵੱਲੋਂ ਫੱਖਰੀਆ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ।ਆਪਣੇ ਇਸ ਪਲੇਠੇ ਧਾਰਮਿਕ ਗੀਤ “ਬਾਣੀ ਗੁਰੂ ਰਵਿਦਾਸ ਦੀ”ਸੰਬਧੀ ਜਾਣਕਾਰੀ ਦਿੰਦਿਆਂ ਤਰਸੇਮ ਮੱਲਾ ਨੇ ਕਿਹਾ ਕਿ ਉਹਨਾਂ ਦੀ ਇਹ ਬਹੁਤ ਸਮੇਂ ਤੋਂ ਦਿਲੀ ਰੀਝ ਸੀ ਕਿ ਉਹ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਵਸ ਮੌਕੇ ਸਤਿਗੁਰਾਂ ਨੂੰ ਸਮਰਪਿਤ ਇੱਕ ਵਿਸ਼ੇਸ ਗੀਤ ਗਾਉਣ ਜਿਸ ਨੂੰ ਹੁਣ ਪੂਰਾ ਕਰਨ ਦਾ ਮੌਕਾ ਮਿਲਿਆ।ਸਵ:ਉਸਤਾਦ ਕਸ਼ਮੀਰ ਮਜ਼ਾਰੀ ਤੇ ਬਰਕਤ ਸਿੱਧੂ ਵਰਗੀਆਂ ਮਹਾਨ ਸੰਗੀਤਕ ਹਸਤੀਆਂ ਦੀ ਸੰਗਤ ਵਿੱਚ ਤਰਸੇਮ ਮੱਲਾ ਨੇ ਆਪਣੇ ਅੰਦਰ ਦੇ ਕਲਾਕਾਰ ਨੂੰ ਜਵਾਨ ਕੀਤਾ ਤੇ ਅੱਜ ਇਟਲੀ ਵਿੱਚ ਰਹਿਣ ਬਸੇਰਾ ਕਰਦਿਆਂ ਪੰਜਾਬੀ ਲੋਕ ਗਾਇਕੀ ਨੂੰ ਯੂਰਪ ਵਿੱਚ ਪ੍ਰਫੁੱਲਤ ਕਰਨ ਲਈ ਅਹਿਮ ਭੂਮਿਕਾ ਨਿਭਾਅ ਰਿਹਾ ਹੈ।ਪਹਿਲੇ ਧਾਰਮਿਕ ਗੀਤ “ਬਾਣੀ ਗੁਰੂ ਰਵਿਦਾਸ ਦੀ”ਨੂੰ ਸੰਗੀਤਕ ਧੁਨਾਂ ਵਿੱਚ ਸਿੰਗਾਰ ਕੇ ਨਾਮੀ ਸੰਗੀਤਕਾਰ ਅਮਰ ਨੇ ਇਸ ਗੀਤ ਨੂੰ ਅਮਰ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ।ਇਸ ਗੀਤ ਪ੍ਰਤੀ ਤਰਸੇਮ ਮੱਲਾ ਅੰਦਰ ਜਿੱਥੇ ਡੂੰਘੀ ਸ਼ਰਧਾ ਹੈ ਉੱਥੇ ਹੀ ਸੰਗਤ ਤੋਂ ਭਰਪੂਰ ਆਸ਼ੀਰਵਾਦ ਲਈ ਵੀ ਆਸਵੰਦ ਮੱਲਾ ਨੇ ਬੇਸ਼ੱਕ ਰੇਡੀਓ ਤੇ ਦੂਰਦਰਸ਼ਨ ਉਪੱਰ ਕਈ ਗੀਤਾਂ ਰਾਹੀ ਪੰਜਾਬੀ ਸੰਗੀਤਕ ਖੇਤਰ ਵਿੱਚ ਅਹਿਮ ਯੋਗਦਾਨ ਪਾਇਆ ਹੈ ਪਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਆਪਣੇ ਪਲੇਠੇ ਧਾਰਮਿਕ ਗੀਤ ਨਾਲ ਹੁਣ ਉਹ ਆਪਣੇ ਆਪ ਨੂੰ ਮੁਕੰਮਲ ਸਮਝਦਾ ਹੈ।

ਵੇਰੋਨਾ : ਬਿੰਦਰ ਕੋਲੀਆਂ ਵਾਲ ਦਾ ਨਾਵਲ “ਉਸ ਪਾਰ ਜ਼ਿੰਦਗੀ” ਰਿਲੀਜ

ਘਰ ਵਿਚ ਧੀ ਹੋਣ ਦੇ ਅਹਿਸਾਸ ਦੀ ਗੱਲ ਕਰਦਾ ਹੈ ਮੱਲ ਦਾ ਗੀਤ ‘ਅਹਿਸਾਸ’