in

ਬਾਲਜੋਗੀ ਬਾਬਾ ਪ੍ਰਗਟ ਨਾਥ ਦਾ ਇਟਲੀ ਪੁੱਜਣ ‘ਤੇ ਭਰਵਾਂ ਸਵਾਗਤ

ਰੋਮ (ਇਟਲੀ) 21 ਅਕਤੂਬਰ (ਸਾਬੀ ਚੀਨੀਆਂ) – ਡੇਰਾ ਰਹੀਮਪੁਰ ਦੇ ਮੁੱਖੀ ਬਾਲਜੋਗੀ ਬਾਬਾ ਪ੍ਰਗਟ ਨਾਥ ਜੀ ਭਗਵਾਨ ਰਿਸ਼ੀ ਵਾਲਮੀਕਿ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਯੂਰਪ ਵਿਚ ਕਰਵਾਏ ਜਾ ਰਹੇ ਸਮਾਗਮਾਂ ਵਿਚ ਸ਼ਮੂਲੀਅਤ ਕਰਨ ਲਈ ਇਟਲੀ ਪੁੱਜ ਗਏ ਹਨ। ਜਿੱਥੇ ਰੋਮ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੰਗਤਾਂ ਵੱਲੋਂ ਇਕ ਭਰਵਾਂ ਇਕੱਠ ਕਰਕੇ ਬਾਬਾ ਪ੍ਰਗਟ ਨਾਥ ਜੀ ਨੂੰ ਨਿੱਘੀ ਜੀ ਆਇਆਂ ਆਖਿਆ ਗਿਆ। ਦੱਸਣਯੋਗ ਹੈ ਕਿ ਬਾਬਾ ਜੀ ਹਰ ਸਾਲ ਭਗਵਾਨ ਵਾਲਮੀਕਿ ਦੇ ਜਨਮ ਦਿਹਾੜੇ ਮੌਕੇ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਤਹਿਤ ਇਟਲੀ, ਫਰਾਂਸ, ਗਰੀਸ ਤੇ ਆਸਟਰੀਆ ਦੇ ਗੁਰਧਾਮਾਂ ‘ਤੇ ਹੋਣ ਵਾਲੇ ਸਮਾਗਮਾਂ ਵਿਚ ਮੁੱਖੀ ਦੇ ਤੌਰ ‘ਤੇ ਪੁੱਜਕੇ ਸੰਗਤਾਂ ਨਾਲ ਵਿਚਾਰ ਵਟਾਂਦਰੇ ਕਰਦੇ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸਥਾਨਕ ਸ਼ਰਧਾਲੂਆਂ ਵੱਲੋਂ ਭਗਵਾਨ ਰਿਸ਼ੀ ਵਾਲਮੀਕਿ ਦਾ ਪ੍ਰਗਟ ਦਿਹਾੜਾ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਜਤਿੰਦਰ ਕੁਮਾਰ ਜੌਹਨ ਤੇ ਸ੍ਰੀ ਜਸਵੀਰ ਸੋਨੂੰ ਸਮੇਤ ਵਾਲਮੀਕਿ ਸਮਾਜ ਦੇ ਕਈ ਹੋਰ ਆਗੂ ਵੀ ਮੌਜੂਦ ਸਨ।

ਕਰਤਾਰਪੁਰ ਲਾਂਘਾ : ਪਾਕਿਸਤਾਨ ਫੀਸ ਇੱਕਠੀ ਕਰਨ ‘ਤੇ ਅੜਿਆ

ਤ੍ਰੇਵਿਸੋ : ਜਿਮਨਾਸਟਿਕ ਕਰਦੇ ਸਮੇਂ 14 ਸਾਲਾ ਸੁੱਖਰਾਜ ਦੀ ਮੌਤ