in

ਬਾਲੀਵੁੱਡ ਗੈਂਗ ਨੂੰ ਲੱਖਾਂ ਫੈਂਸ ਨੇ ਇੰਸਟਾਗ੍ਰਾਮ ‘ਤੇ ਕੀਤਾ ਅਨਫੋਲੋ

ਬਿਹਤਰੀਨ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੇ ਬਾਲੀਵੁੱਡ ਦੇ ਬਦਸੂਰਤ ਸਚਾਈ ਤੇ ਬਹਿਸ ਸ਼ੁਰੂ ਕਰ ਦਿੱਤੀ ਹੈ। ਉਸ ਦੀ ਮੌਤ ਦੇ ਸਦਮੇ ਵਿੱਚ ਅੱਜ ਹਰ ਕੋਈ ਇਹੀ ਚਰਚਾ ਕਰ ਰਿਹਾ ਹੈ ਕਿ ਕਿਵੇਂ ਬਾਲੀਵੁੱਡ ਦੇ ਫ਼ਿਲਮੀ ਪਰਵਾਰ ਦੇ ਬੱਚਿਆਂ ਨੂੰ ਫ਼ਿਲਮਾਂ ਪਾਉਣ ਲਈ, ਡਾਇਰੈਕਟ ਕਰਨ ਲਈ ਕੋਈ ਸੰਘਰਸ਼ ਨਹੀਂ ਕਰਨਾ ਪੈਂਦਾ ਤੇ ਬਿਨਾਂ ਪ੍ਰਤਿਭਾ ਦੇ ਵੀ ਫ਼ਿਲਮਾਂ ਆਸਾਨੀ ਨਾਲ ਝੋਲੀ ‘ਚ ਪੈ ਜਾਂਦੀਆਂ ਨੇ। ਇਸ ਤੋਂ ਉਲਟ ਬਾਹਰੋਂ ਆਉਣ ਵਾਲੇ ਕਲਾਕਾਰਾਂ ਨੂੰ ਬਹੁਤ ਸੰਘਰਸ਼ ਕਰਨਾ ਪੈਂਦਾ ਹੈ ਤੇ ਜੋ ਫ਼ਿਲਮਾਂ ਆਪਣੇ ਆਪ ਨੂੰ ਸਾਬਤ ਕਰਨ ਤੋਂ ਬਾਅਦ ਮਿਲ ਵੀ ਜਾਂਦੀਆਂ ਹਨ ਤਾਂ ਉਹ ਇਹ ਸਟਾਰ ਕਿਡਜ਼ ਜਾਂ ਪਰਵਾਰ ਜਰ ਨਹੀਂ ਸਕਦੇ ਤੇ ਉਨ੍ਹਾਂ ਤੋਂ ਸਾਜ਼ਿਸ਼ ਕਰ ਕੇ ਖੋਹ ਲੈਂਦੇ ਹਨ। ਕਿਸੀ ਦੇ ਮੌਤ ਦੇ ਕੇਸ ਵਿੱਚ ਨਾਮਜ਼ਦ ਹੋਣ ਤੋਂ ਬਾਅਦ ਵੀ ਅਜਿਹੇ ਬੱਚਿਆਂ ਨੂੰ ਨਾ ਸਿਰਫ਼ ਫ਼ਿਲਮਾਂ ਮਿਲ ਜਾਂਦੀਆਂ ਹਨ ਬਲਕਿ ਐਵਾਰਡ ਵੀ ਦੇ ਦਿੱਤੇ ਜਾਂਦੇ ਹਨ ਜਦਕਿ ਹਿੱਟ ਫ਼ਿਲਮਾਂ ਦੇ ਕਲਾਕਾਰਾਂ ਨੂੰ ਇਹ ਬਿਹਤਰੀਨ ਕੰਮ ਕਰਨ ਤੋਂ ਬਾਅਦ ਵੀ ਨਸੀਬ ਨੀ ਹੁੰਦਾ। ਬਲਕਿ ਫ਼ਿਲਮਾਂ ਖੋਹ ਲਈ ਜਾਂਦੀਆਂ ਹਨ ਤੇ ਕਾਫ਼ੀ ਉਮਰ ਦਰਾਜ਼ ਐਕਟਰ ਨੂੰ ਦੇ ਦਿੱਤੀਆਂ ਜਾਂਦੀਆਂ ਹਨ। ਬਾਲੀਵੁੱਡ ਦਾ ਇਹ ਚਿਹਰਾ ਇਸ ਹਾਦਸੇ ਤੋਂ ਬਾਅਦ ਸਭ ਦੇ ਸਾਹਮਣੇ ਆ ਗਿਆ ਹੈ।
ਸੁਸ਼ਾਂਤ ਦੇ ਜਾਣ ਤੋਂ ਬਾਅਦ ਕੰਗਣਾ ਰਣੌਤ ਵਰਗੇ ਬਹੁਤ ਸਾਰੇ ਸਿਤਾਰਿਆਂ ਨੇ ਇਹ ਬਦਸੂਰਤ ਸਚਾਈ ਸੋਸ਼ਲ ਮੀਡੀਆ ‘ਤੇ ਆ ਕੇ ਸ਼ੇਅਰ ਕੀਤੀ ਹੈ ਕਿ ਕਿਵੇਂ ਭਾਈ ਭਤੀਜਾਵਾਦ ਕਰ ਕੇ ਕੀ ਕੈਰੀਅਰ ਖ਼ਰਾਬ ਕੀਤੇ ਜਾਂਦੇ ਹਨ ਤੇ ਇਹ ਸ੍ਟਾਰਸ ਹਾਸ਼ੀਏ ਤੇ ਚਲੇ ਜਾਂਦੇ ਹਨ। ਬਾਲੀਵੁੱਡ ਫੈਨਸ ਵੀ ਇਨ੍ਹਾਂ ਜ਼ਿਆਦਤੀਆਂ ਤੇ ਸੋਸ਼ਲ ਲੱਗ ਪਾਏ ਹਨ ਤੇ ਇਸ ਸਦਕਾ ਕੀ ਅਜਿਹੇ ਸ੍ਟਾਰਸ ਜੋ ਭਾਈ ਭਤੀਜਾਵਾਦ ਗੈਂਗ ਨੂੰ ਡਿਫੈਂਡ ਕਰਦੇ ਨਜ਼ਰ ਆਏ ਉਨ੍ਹਾਂ ਨੂੰ ਅਨਫੋਲੋ ਕਰ ਰਹੇ ਹਨ।
ਫੈਂਸ ਦਾ ਗ਼ੁੱਸਾ ਹੁਣ ਸੋਸ਼ਲ ਮੀਡੀਆ ਉੱਤੇ ਨਜ਼ਰ ਆ ਰਿਹਾ ਹੈ ਜਿਸ ਤੇ ਕਈ ਬਾਲੀਵੁੱਡ ਪਰਿਵਾਰਾਂ ਦੇ ਬੱਚਿਆਂ ਨੂੰ ਉਨ੍ਹਾਂ ਦੇ ਟਵਿੱਟਰ ਅਕਾਊਂਟ ਤੇ ਅਨਫੋਲੋ ਕੀਤਾ ਜਾ ਰਿਹਾ ਹੈ। ਗ਼ੁੱਸੇ ਚ ਆਏ ਫੈਂਸ ਨੇ ਫ਼ਿਲਮ ਇੰਡਸਟਰੀ ਵਿੱਚ ਭਾਈ ਭਤੀਜਾਵਾਦ ਫੈਲਾਉਣ ਵਾਲੇ ਫ਼ਿਲਮੀ ਪਰਵਾਰ ਦੇ ਬੱਚਿਆਂ, ਡਾਇਰੈਕਟਰ ਜਿਨ੍ਹਾਂ ਉੱਤੇ ਭਾਈ ਭਤੀਜਾਵਾਦ ਫੈਲਾਉਣ ਦੇ ਇਲਜ਼ਾਮ ਲੱਗੇ ਹਨ ਨੂੰ ਅਨਫੋਲੋ ਕਰ ਦਿੱਤਾ ਹੈ। ਸਿਰਫ਼ 20 ਮਿੰਟਾਂ ਚ ਹੀ ਕਰਨ ਜੌਹਰ ਜਿਨ੍ਹਾਂ ਤੇ ਸਭ ਤੋਂ ਜ਼ਿਆਦਾ ਨਵੇਂ ਐਕਟਰਸ ਨੂੰ ਪਰੇਸ਼ਾਨ ਕਰਨ ਦੇ ਇਲਜ਼ਾਮ ਲੱਗੇ ਹਨ ਤੇ ਉਹ ਟ੍ਰੋਲ ਵੀ ਹੋਏ, ਦੇ ਇੰਸਟਾਗ੍ਰਾਮ ਫੋਲੋਅਰਸ 11 ਮਿਲੀਅਨ ਤੋਂ ਡਿਗ ਕੇ 10.9 ਮਿਲੀਅਨ ਹੋ ਗਏ। ਆਲੀਆ ਭੱਟ ਨੂੰ ਇੱਕ ਲੱਖ ਲੋਕਾਂ ਨੇ ਇੰਸਟਾਗ੍ਰਾਮ ਤੇ ਅਨਫੋਲੋ ਕਰ ਦਿੱਤਾ। ਇਸ ਮਸਲੇ ਉੱਤੇ ਖੁੱਲ ਕੇ ਸੱਚ ਬੋਲਣ ਵਾਲੀ ਕੰਗਣਾ ਰਣੌਤ ਦੇ 20 ਲੱਖ ਫੋਲੋਅਰਸ ਵੱਧ ਗਏ।

ਹੈਲਥ ਵਰਕਰਾਂ ਨੂੰ ਤਨਖਾਹ ਨਾ ਦੇਣਾ ਹੁਣ ਕਾਨੂੰਨੀ ਅਪਰਾਧ

ਇਟਲੀ ਵਾਪਸੀ ਲਈ ਮੁੜ-ਐਂਟਰੀ ਵੀਜ਼ਾ ਦੀ ਜ਼ਰੂਰਤ ਨਹੀਂ