ਦਿਮਾਗ ਨੂੰ ਸਿਹਤਮੰਦ ਰੱਖਣ ਅਤੇ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਣ ਲਈ ਰੋਜ਼ਾਨਾ 7,000 ਕਦਮ ਤੁਰਨਾ ਕਾਫ਼ੀ ਹੋ ਸਕਦਾ ਹੈ। ਇਹ ਗੱਲ ਇੱਕ ਤਾਜ਼ਾ ਖੋਜ ਵਿੱਚ ਸਾਹਮਣੇ ਆਈ ਹੈ। ਖੋਜ ਦੇ ਅਨੁਸਾਰ, 7,000 ਕਦਮਾਂ ਦਾ ਟੀਚਾ ਅਕਸਰ ਦੱਸੇ ਗਏ 10,000 ਕਦਮਾਂ ਨਾਲੋਂ ਸੌਖਾ ਅਤੇ ਹਕੀਕਤ ਦੇ ਨੇੜੇ ਹੈ।
ਇਸ ਖੋਜ ਵਿੱਚ ਪਾਇਆ ਗਿਆ ਕਿ ਰੋਜ਼ਾਨਾ 7,000 ਕਦਮ ਤੁਰਨ ਨਾਲ ਕੈਂਸਰ, ਡਿਮੈਂਸ਼ੀਆ ਅਤੇ ਦਿਲ ਨਾਲ ਸਬੰਧਤ ਗੰਭੀਰ ਬਿਮਾਰੀਆਂ ਦਾ ਖ਼ਤਰਾ ਘੱਟ ਜਾਂਦਾ ਹੈ।
ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਹ ਨਤੀਜੇ ਲੋਕਾਂ ਨੂੰ ਰੋਜ਼ਾਨਾ ਆਪਣੇ ਕਦਮ ਗਿਣਨ ਅਤੇ ਆਪਣੀ ਸਿਹਤ ਵਿੱਚ ਸੁਧਾਰ ਕਰਨ ਲਈ ਪ੍ਰੇਰਿਤ ਕਰ ਸਕਦੇ ਹਨ। ਖੋਜ ਅਨੁਸਾਰ ਰੋਜ਼ਾਨਾ 10,000 ਕਦਮ ਤੁਰਨਾ ਜ਼ਰੂਰੀ ਹੈ। ਪਰ ਇਸਦਾ ਕੋਈ ਵਿਗਿਆਨਕ ਸਬੂਤ ਨਹੀਂ ਹੈ।”
ਬਿਮਾਰੀਆਂ ਤੋਂ ਬਚਣ ਲਈ ਰੋਜ਼ਾਨਾ 7,000 ਕਦਮ ਤੁਰਨਾ ਕਾਫ਼ੀ ਹੈ?
