



ਮਿਲਾਨ (ਇਟਲੀ) 5 ਦਸੰਬਰ – ਇੰਡੀਅਨ ਕੌਸਲੇਟ ਜਨਰਲ ਆੱਫ ਮਿਲਾਨ ਦੁਆਰਾ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਗਾਈਆਂ ਜਾ ਰਹੀਆਂ ਇਤਿਹਾਸਕ ਪ੍ਰਦਰਸ਼ਨੀਆਂ ਦੀ ਲੜ੍ਹੀ ਤਹਿਤ ਬੁਲਜਾਨੋ ਗੁਰਦੁਆਰਾ ਸਾਹਿਬ ਵਿਖੇ ਸਿੱਖ ਗੁਰੂਆਂ ਅਤੇ ਸਿੱਖ ਇਤਿਹਾਸ ਨਾਲ ਸਬੰਧਿਤ ਇਤਿਹਾਸਕ ਚਿੱਤਰ ਪ੍ਰਦਰਸ਼ਨੀ ਲਗਾਈ ਗਈ। ਜਿਸ ਨੂੰ ਇਸ ਇਲਾਕੇ ਦੀ ਸੰਗਤ ਨੇ ਬਹੁਤ ਹੀ ਸ਼ਰਧਾ ਪੂਰਵਕ ਦੇਖਿਆ। ਇਸ ਮੌਕੇ ਕੌਸਲੇਟ ਜਨਰਲ ਮਿਲਾਨ ਸ਼੍ਰੀ ਬਿਨੋਈ ਜਾਰਜ ਅਤੇ ਸ਼੍ਰੀ ਰਾਜੇਸ਼ ਭਾਟੀਆ ਵੀ ਸਮੁੱਚੇ ਸਟਾਫ ਸਮੇਤ ਪਹੁੰਚੇ। ਸਮਾਗਮ ਦੌਰਾਨ ਭਾਈ ਗੁਰਪ੍ਰੀਤ ਸਿੰਘ ਚੰਡੀਗੜ੍ਹ ਵਾਲਿਆਂ ਦੁਆਰਾ ਗੁਰਬਾਣੀ ਸ਼ਬਦਾਂ ਦਾ ਰਸ-ਭਿੰਨੜਾਂ ਕੀਰਤਨ ਕੀਤਾ ਗਿਆ। ਇਸ ਮੌਕੇ ਕੌਸਲੇਟ ਜਨਰਲ ਸ਼੍ਰੀ ਬਿਨੌਈ ਜਾਰਜ ਅਤੇ ਸ਼੍ਰੀ ਰਾਜੇਸ਼ ਭਾਟੀਆ ਦੁਆਰਾ ਸਮੂਹ ਸੰਗਤ ਨੂੰ ਗੁਰਪੁਰਬ ਦੀ ਵਧਾਈ ਦਿੱਤੀ ਗਈ। ਪ੍ਰਬੰਧਕਾਂ ਦੁਆਰਾ ਕੌਸਲੇਟ ਅਧਿਕਾਰੀਆਂ ਅਤੇ ਪ੍ਰਮੁੱਖ ਸਖਸ਼ੀਅਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਇਟਲੀ ਦੀਆਂ ਵੱਖ ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਮੰਦਰ ਕਮੇਟੀਆਂ ਅਤੇ ਸਮਾਜਿਕ ਭਲਾਈ ਨਾਲ ਸਬੰਧਿਤ ਸੰਸਥਾਵਾਂ ਦੇ ਅਹੁਦੇਦਾਰਾਂ ਨੇ ਵੀ ਸ਼ਿਰਕਤ ਕੀਤੀ।