ਰੋਮ (ਇਟਲੀ) (ਜਗਤਪੁਰ, ਕੈਂਥ) – ਦਾਦਰਾ ਟਰੈਵਲ ਦੇ ਐਮ ਡੀ ਸ੍ਰੀ ਪ੍ਰਸ਼ੋਤਮ ਦਾਦਰਾ ਬੈਰਗਾਮੋ ਵਿਖੇ 9 ਜੁਲਾਈ ਦਿਨ ਐਤਵਾਰ ਨੂੰ ਹੋ ਰਹੇ ਕਬੱਡੀ ਕੱਪ ‘ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਲਈ ਉਚੇਚੇ ਤੌਰ ‘ਤੇ ਪਹੁੰਚ ਰਹੇ ਹਨ। ਸ੍ਰੀ ਪ੍ਰਸ਼ੋਤਮ ਦਾਦਰਾ ਦਾ ਇਟਲੀ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਜਾਵੇਗਾ। ਸ੍ਰੀ ਪ੍ਰਸ਼ੋਤਮ ਦਾਦਰਾ ਪਹਿਲਾਂ ਵੀ ਯੂਰਪ ਦੌਰੇ ‘ਤੇ ਆ ਚੁੱਕੇ ਹਨ।
ਜਿਕਰਯੋਗ ਹੈ ਕਿ ਪ੍ਰਸ਼ੋਤਮ ਦਾਦਰਾ ਜਿੱਥੇ ਜਲੰਧਰ ਵਿਖੇ ਇਮੀਗ੍ਰੇਸ਼ਨ ਸਬੰਧੀ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ, ਉੱਥੇ ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਨੂੰ ਵੀ ਦੇਸ਼ ਵਿਦੇਸ਼ ‘ਚ ਪ੍ਰਫੁਲਿੱਤ ਕਰਨ ਹਿੱਤ ਆਪਣਾ ਵਿਲੱਖਣ ਯੋਗਦਾਨ ਪਾ ਰਹੇ ਹਨ. ਸਮਾਜ ਦੇ ਹਰ ਪਹਿਲੂ ਤੋਂ ਸੇਵਾ ਹਿੱਤ ਸਮਰਪਿਤ ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਵਲੋਂ ਵੀ ਸ੍ਰੀ ਪ੍ਰਸ਼ੋਤਮ ਦਾਦਰਾ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।