in

ਬੋਰਗੋ ਲੀਵੀ : 27-28 ਫ਼ਰਵਰੀ ਨੂੰ ਮਨਾਇਆ ਜਾਵੇਗਾ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ

27 - 28 ਫ਼ਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ ਵਿਖੇ ਮਨਾਏ ਜਾ ਰਹੇ ਗੁਰਪੁਰਬ ਦੀ ਜਾਣਕਾਰੀ ਦਿੰਦੇ ਪ੍ਰਬੰਧਕ। ਫੋਟੋ : ਕੈਂਥ

ਮਿਸ਼ਨ ਦੇ ਪ੍ਰਸਿੱਧ ਪ੍ਰਚਾਰਕ, ਰਾਗੀ, ਢਾਡੀ ਤੇ ਕੀਰਤਨੀਏ ਭਰਨਗੇ ਹਾਜ਼ਰੀ

ਰੋਮ (ਇਟਲੀ) (ਕੈਂਥ) – ਸ਼੍ਰੌਮਣੀ ਸੰਤ ,ਮਹਾਨ ਕ੍ਰਾਂਤੀਕਾਰੀ ,ਇਨਕਲਾਬ ਦੇ ਮੋਢੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਸਮਰਪਿਤ ਇਟਲੀ ਦੇ ਸ਼੍ਰੀ ਗੁਰੂ ਰਵਿਦਾਸ ਟੈਂਪਲ ਬੋਰਗੋਲੀਵੀ ਸਬਾਊਦੀਆ(ਲਾਤੀਨਾ) ਦੀ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 644ਵਾਂ ਪ੍ਰਕਾਸ਼ ਪੁਰਬ 27-28 ਫ਼ਰਵਰੀ ਦਿਨ ਸ਼ਨੀਵਾਰ ਤੇ ਐਤਵਾਰ 2021 ਨੂੰ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਕੋਵਿਡ-19 ਦੀਆਂ ਹਦਾਇਤਾਂ ਅਨੁਸਾਰ ਮਨਾਇਆ ਜਾਵੇਗਾ।ਪ੍ਰੈੱਸ ਨੂੰ ਪ੍ਰਕਾਸ਼ ਦਿਵਸ ਦੀ ਜਾਣਕਾਰੀ ਸ਼੍ਰੀ ਰਾਮ ਆਸਰਾ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਟੈਂਪਲ ਬੋਰਗੋਲੀਵੀ ਪ੍ਰਬੰਧਕ ਕਮੇਟੀ ਤੇ ਸਮੂਹ ਮੈਂਬਰਾਂ ਨੇ ਸਾਝੈ ਤੌਰ ਤੇ ਦਿੰਦਿਆਂ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 644ਵੇਂ ਪ੍ਰਕਾਸ਼ ਪੁਰਬ ਸ਼੍ਰੀ ਅੰਮ੍ਰਿਤਬਾਣੀ ਦੀ ਛੱਤਰ ਛਾਇਆ ਹੇਠ ਮਨਾਇਆ ਜਾਵੇਗਾ ਜਿਸ ਵਿੱਚ ਮਿਸ਼ਨ ਦੇ ਉੱਚ ਕੋਟੀ ਦੇ ਮਿਸ਼ਨਰੀ ਪ੍ਰਚਾਰਕ,ਰਾਗੀ,ਢਾਡੀ,ਕਥਾਵਾਚਕ ਅਤੇ ਕੀਰਤਨੀਏ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਉਣਗੇ।

ਇਸ ਸਮਾਗਮ ਮੌਕੇ 27 ਫ਼ਰਵਰੀ ਸ਼ਾਮ ਨੂੰ ਦੀਵਾਨ ਸਜਾਏ ਜਾਣਗੇ ਤੇ 28 ਫ਼ਰਵਰੀ ਨੂੰ ਸਵੇਰੇ 9 ਵਜੇ ਨਿਸ਼ਾਨ ਸਾਹਿਬ ਦੀ ਰਸਮ ਸੰਗਤਾਂ ਵੱਲੋਂ ਨਿਭਾਈ ਜਾਵੇਗੀ। ਆਰੰਭੇ ਗਏ ਆਖੰਡ ਜਾਪਾਂ ਦੇ ਭੋਗ ਉਪੰਰਤ ਵਿਸ਼ਾਲ ਦੀਵਾਨ ਸਜਣਗੇ ਜਿਸ ਵਿੱਚ ਗੁਰੂ ਮਹਿਮਾਂ ਦਾ ਭਰਪੂਰ ਗੁਣ-ਗਾਨ ਹੋਵੇਗਾ।ਪ੍ਰਬੰਧਕ ਕਮੇਟੀ ਨੇ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਇਸ ਗੁਰਪੁਰਬ ਸਮਾਗਮ ਵਿੱਚ ਵੱਧ ਤੋਂ ਵੱਧ ਸੇਵਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਕਾਰਜ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਨਿਰੋਲ ਸਮਰਪਿਤ ਹੈ ਸੋ ਸਭ ਸੰਗਤਾਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਇਸ ਵਿੱਚ ਆਪਣੀ ਹਾਜ਼ਰੀ ਲੁਆਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ।ਇਸ ਮੌਕੇ ਗੁਰੂ ਦੇ ਲੰਗਰ ਅਤੁੱਟ ਵਰਤਣਗੇ।ਸਭ ਸੰਗਤਾਂ ਕਿਰਪਾ ਕੋਵਿਡ -19 ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਮਾਸਕ ਜ਼ਰੂਰ ਲਗਾਕੇ ਦਰਬਾਰ ਵਿੱਚ ਆਉਣ ਤੇ ਸੰਗਤ ਦੇ ਆਉਣ -ਜਾਣ ਲਈ ਪ੍ਰੰਬਧਕ ਕਮੇਟੀ ਵੱਲੋਂ ਡੱਡੀਆਂ ਦਾ ਉਚੇਚਾ ਪ੍ਰਬੰਧ ਕੀਤਾ ਗਿਆ ਹੈ।

ਇਟਲੀ : ਖੇਤਰਾਂ ਦਰਮਿਆਨ ਯਾਤਰਾ ਪਾਬੰਦੀ 27 ਮਾਰਚ ਤੱਕ

ISEE : ਕਿਸ ਲਈ ਹੈ ਅਤੇ ਇਸਦੀ ਬੇਨਤੀ ਕਿਵੇਂ ਕੀਤੀ ਜਾਵੇ?