in

ਬੋਰਿਸ ਜੌਨਸਨ ਦੀ ਭਾਰਤ ਤੇ ਸਿੱਖਾਂ ਨਾਲ ਰਹੀ ਹੈ ਡਾਢੀ ਨੇੜਤਾ

ਇੰਗਲੈਂਡ (UK) ਦੇ ਨਵੇਂ ਪ੍ਰਧਾਨ ਮੰਤਰੀ (PM) ਬੋਰਿਸ ਜੌਨਸਨ

ਇੰਗਲੈਂਡ (UK) ਦੇ ਨਵੇਂ ਪ੍ਰਧਾਨ ਮੰਤਰੀ (PM) ਬੋਰਿਸ ਜੌਨਸਨ

ਇੰਗਲੈਂਡ (UK) ਦੇ ਨਵੇਂ ਪ੍ਰਧਾਨ ਮੰਤਰੀ (PM) ਬੋਰਿਸ ਜੌਨਸਨ ਦਾ ਜੀਵਨ ਬਹੁਤ ਵੱਖੋ–ਵੱਖਰੀ ਕਿਸਮ ਦੀਆਂ ਗੱਲਾਂ ਨਾਲ ਭਰਿਆ ਹੋਇਆ ਹੈ; ਇਸੇ ਲਈ ਉਹ ਸਦਾ ਹੀ ਮੀਡੀਆ ਦੀਆਂ ਸੁਰਖ਼ੀਆਂ ਵਿੱਚ ਰਹੇ ਹਨ। ਸ੍ਰੀ ਬੋਰਿਸ ਜੌਨਸਨ ਦਾ ਸਬੰਧ ਕਿਸੇ ਨਾ ਕਿਸੇ ਤਰ੍ਹਾਂ ਭਾਰਤ ਨਾਲ ਵੀ ਰਿਹਾ ਹੈ ਕਿਉਂਕਿ ਉਨ੍ਹਾਂ ਦੀ ਪਤਨੀ ਮੇਰਿਨਾ ਵ੍ਹੀਲਰ ਭਾਰਤੀ ਮੂਲ ਦੇ ਹਨ। ਹੁਣ ਭਾਵੇਂ ਦੋਵੇਂ ਵੱਖ ਹੋ ਚੁੱਕੇ ਹਨ।
55 ਸਾਲਾ ਸ੍ਰੀਮਤੀ ਮੇਰਿਨਾ ਦਰਅਸਲ ਬੀਬੀਸੀ (BBC – ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ) ਦੇ ਦਿੱਲੀ ਸਥਿਤ ਸਟਾਫ਼ ਰਿਪੋਰਟਰ ਸ੍ਰੀ ਚਾਰਲਸ ਵ੍ਹੀਲਰ ਦੀ ਧੀ ਹਨ। ਸ੍ਰੀ ਚਾਰਲਸ ਦੀ ਡਿਊਟੀ 1960ਵਿਆਂ ਦੌਰਾਨ ਭਾਰਤ ਵਿੱਚ ਹੀ ਹੁੰਦੀ ਸੀ।
ਸ੍ਰੀ ਚਾਰਲਸ ਦੀ ਦੂਜੀ ਪਤਨੀ ਦੀਪ ਸਿੰਘ ਦਾ ਜਨਮ ਭਾਵੇਂ ਸਰਗੋਧਾ (ਹੁਣ ਪਾਕਿਸਤਾਨ ’ਚ) ਵਿਖੇ ਹੋਇਆ ਸੀ ਪਰ ਉਨ੍ਹਾਂ ਦਾ ਪਰਿਵਾਰ 1947 ’ਚ ਦੇਸ਼ ਦੀ ਵੰਡ ਦੌਰਾਨ ਭਾਰਤ ਆ ਗਿਆ ਸੀ। ਉਨ੍ਹਾਂ 1961 ’ਚ ਦਿੱਲੀ ਵਿਖੇ ਵਿਆਹ ਰਚਾਇਆ ਸੀ।
ਇੰਗਲੈਂਡ ਦੇ ਪ੍ਰਧਾਨ ਮੰਤਰੀ ਸ੍ਰੀ ਬੋਰਿਸ ਜੌਨਸਨ ਨੂੰ ਵਿਆਹ ਤੋਂ ਬਾਅਦ ਇਸੇ ਲਈ ਬਹੁਤ ਵਾਰ ਭਾਰਤ ਆਉਣਾ–ਜਾਣਾ ਪੈਂਦਾ ਸੀ ਕਿਉਂਕਿ ਉਨ੍ਹਾਂ ਦੀ ਪਤਨੀ ਮੇਰਿਨਾ ਦੇ ਬਹੁਤ ਸਾਰੇ ਪਰਿਵਾਰਕ ਮੈਂਬਰ ਭਾਰਤ ’ਚ ਹੀ ਰਹਿੰਦੇ ਸਨ।
ਮੇਰਿਨਾ ਦੀ ਮਾਂ ਦੀਪ ਸਿੰਘ ਦਾ ਪਹਿਲਾ ਵਿਆਹ ਦਿੱਲੀ ਦੇ ਉੱਘੇ ਬਿਲਡਰ ਸ਼ੋਭਾ ਸਿੰਘ ਦੇ ਚਾਰ ਲੜਕਿਆਂ ਵਿੱਚੋਂ ਇੱਕ ਦਲਜੀਤ ਸਿੰਘ ਨਾਲ ਹੋਇਆ ਸੀ। ਉੱਘੇ ਪੱਤਰਕਾਰ ਤੇ ਲੇਖਕ ਖ਼ੁਸ਼ਵੰਤ ਸਿੰਘ ਅਸਲ ਵਿੱਚ ਸ੍ਰੀ ਦਲਜੀਤ ਸਿੰਘ ਦੇ ਭਰਾ ਹੀ ਹਨ।
ਸ੍ਰੀ ਜੌਨਸਨ ਆਮ ਤੌਰ ਉੱਤੇ ਆਪਣੀ ਗੱਲਬਾਤ ਵਿੱਚ ਆਪਣੇ ਭਾਰਤੀ ਰਿਸ਼ਤੇਦਾਰਾਂ ਦੀ ਗੱਲ ਕਰਦੇ ਹੀ ਰਹਿੰਦੇ ਹਨ। ਇਸੇ ਲਈ ਉਨ੍ਹਾਂ ਨੂੰ ਸਿੱਖ ਪੰਥ ਤੇ ਕੌਮ ਬਾਰੇ ਵੀ ਬਹੁਤ ਜਾਣਕਾਰੀ ਹੈ। ਸ੍ਰੀ ਬੋਰਿਸ ਜੌਨਸਨ ਸਾਲ 2017 ਦੌਰਾਨ ਜਦੋਂ ਬ੍ਰਿਸਟਲ ਦੇ ਗੁਰਦੁਆਰਾ ਸਾਹਿਬ ’ਚ ਇੱਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ; ਤਦ ਜਦੋਂ ਉਨ੍ਹਾਂ ਆਪਣੀ ਭਾਰਤ ਫੇਰੀ ਦੀਆਂ ਗੱਲਾਂ ਦੱਸਦਿਆਂ ਇਹ ਆਖਿਆ ਸੀ ਕਿ ਉਹ ਤਾਂ ਭਾਰਤ ਜਾਂਦੇ ਸਮੇਂ ਆਪਣੇ ਰਿਸ਼ਤੇਦਾਰਾਂ ਲਈ ਸਕੌਚ ਵ੍ਹਿਸਕੀ ਜ਼ਰੂਰ ਲੈ ਕੇ ਜਾਂਦੇ ਸਨ; ਤਦ ਇਸ ਉੱਤੇ ਵਿਵਾਦ ਖੜ੍ਹਾ ਹੋ ਗਿਆ ਸੀ ਕਿਉਂਕਿ ਇੰਗਲੈਂਡ ਦੇ ਸਿੱਖਾਂ ਨੇ ਇਸ ਦਾ ਬੁਰਾ ਮਨਾਇਆ ਸੀ।

ਪੰਜਾਬ : ਸਕੂਲ਼ੀ ਵਿਦਿਆਰਥੀਆਂ ਲਈ ਕੈਦੀ ਬਣਾਉਣਗੇ ਮਿਡ-ਡੇ-ਮੀਲ!

ਅਮਰੀਕੀ ਸਰਕਾਰ ਵੱਲੋਂ ਲੋਕਾਂ ਨੂੰ ਡਿਪੋਰਟ ਕਰਨ ਲਈ ਨਵੀਂ ਫਾਸਟ-ਟਰੈਕ ਪ੍ਰਕਿਰਿਆ ਦੀ ਤਿਆਰੀ