in

ਭਾਈ ਤਾਰੂ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ

ਕਥਾ ਵਿਚਾਰਾਂ ਕਰਦੇ ਹੋਏ ਰਾਗੀ ਜਥਾ। ਫੋਟੋ : ਸਾਬੀ ਚੀਨੀਆਂ

ਕਥਾ ਵਿਚਾਰਾਂ ਕਰਦੇ ਹੋਏ ਰਾਗੀ ਜਥਾ। ਫੋਟੋ : ਸਾਬੀ ਚੀਨੀਆਂ

ਲਵੀਨੀਓ (ਇਟਲੀ) 27 ਜੁਲਾਈ (ਸਾਬੀ ਚੀਨੀਆਂ) – ਕੁਰਬਾਨੀਆਂ ਨਾਲ ਭਰੇ ਸਿੱਖ ਇਤਿਹਾਸ ਵਿਚ ਭਾਈ ਤਾਰੂ ਸਿੰਘ ਦੀ ਸ਼ਹੀਦੀ ਇਕ ਵਿਲੱਖਣ ਸ਼ਹੀਦੀ ਹੈ, ਜੇ ਆਖ ਲਿਆ ਜਾਵੇ ਕਿ ਉਨ੍ਹਾਂ ਦੀ ਸ਼ਹੀਦੀ ਦਾ ਜਿਕਰ ਕੀਤੇ ਬਗੈਰ ਸਿੱਖ ਸ਼ਹੀਦਾਂ ਦੀਆਂ ਕੁਰਬਾਨੀਆ ਦੀ ਗੱਲ ਕੀਤੀ ਜਾਵੇ ਤਾਂ ਉਹ ਭਾਈ ਤਾਰੂ ਸਿੰਘ ਵੱਲੋਂ ਸਿੱਖ ਕੌਮ ਲਈ ਦਿੱਤੀ ਲਾਸਾਨੀ ਸ਼ਹਾਦਤ ਨਾਲ ਕਿਸੇ ਬੇਇਨਸਾਫੀ ਤੋਂ ਘੱਟ ਨਹੀਂ ਹੋਵੇਗਾ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀA ਵਿਖੇ ਭਾਈ ਤਾਰੂ ਸਿੰਘ ਦੀ ਯਾਦ ਵਿਚ ਕਰਵਾਏ ਸ਼ਹੀਦੀ ਸਮਾਗਮ ਵਿਚ ਬੋਲਦੇ ਹੋਏ ਵੱਖ ਵੱਖ ਬੁਲਾਰਿਆਂ ਦੁਆਰਾ ਕੀਤਾ ਗਿਆ। 
ਇਸ ਮੌਕੇ ਸਜਾਏ ਖੁੱਲ੍ਹੇ ਦੀਵਾਨਾਂ ਵਿਚ ਜੁੜ ਬੈਠੀਆਂ ਸੰਗਤਾਂ ਨੂੰ ਭਾਈ ਬ੍ਰਹਮਜੋਤ ਸਿੰਘ ਖਾਲਸਾ, ਬੀਬੀ ਸਤਨਾਮ ਕੌਰ ਖਾਲਸਾ ਅਤੇ ਸਾਥੀਆਂ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਗੁਰੂ ਇਤਿਹਾਸ ਸਰਵਣ ਕਰਵਾਉਂਦੇ ਹੋਏ ਹਾਜਰੀਆਂ ਭਰੀਆਂ ਗਈਆਂ। ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਦਲਬੀਰ ਸਿੰਘ ਵੱਲੋਂ ਜਥੇ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ।

ਅਮਰੀਕੀ ਸਰਕਾਰ ਵੱਲੋਂ ਲੋਕਾਂ ਨੂੰ ਡਿਪੋਰਟ ਕਰਨ ਲਈ ਨਵੀਂ ਫਾਸਟ-ਟਰੈਕ ਪ੍ਰਕਿਰਿਆ ਦੀ ਤਿਆਰੀ

ਨਾਗਰਾ ਦਾ ਡਾਇਮਡ ਦੀ ਮੁੰਦਰੀ ਨਾਲ ਸਨਮਾਨ