in

ਭਾਰਤੀ ਅੰਬੈਸੀ ਮਿਲਾਨ ਵਲੋਂ ਬਰੇਸ਼ੀਆ ਵਿਖੇ ਲਗਾਏ ਪਾਸਪੋਰਟ ਕੈਂਪ ਦੌਰਾਨ ਭਾਰਤੀ ਨੇ ਲਾਭ ਪ੍ਰਾਪਤ ਕੀਤਾ

ਅੰਬੈਸੀ ਵਲੋਂ ਇਸ ਤਰ੍ਹਾਂ ਵੱਖ ਵੱਖ ਜਗ੍ਹਾਂ ਕੈਂਪ ਲਗਵਾ ਕੇ ਭਾਰਤੀ ਭਾਈਚਾਰੇ ਦਾ ਵੱਡਾ ਸਹਿਯੋਗ ਕੀਤਾ ਜਾ ਰਿਹਾ ਹੈ ਇਸ ਲਈ ਸਮੁੱਚਾ ਅੰਬੈਸੀ ਸਟਾਫ ਵਧਾਈ ਦਾ ਪਾਤਰ ਹੈ

ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਬੈਸੀ ਸਟਾਫ ਦਾ ਕੀਤਾ ਧੰਨਵਾਦ

ਮਿਲਾਨ ਅੰਬੈਸੀ ਵਲੋਂ ਇਟਲੀ ਦੇ ਬਰੇਸ਼ੀਆ ਜਿਲੇ ਦੇ ਕਸਬੇ ਬੋਰਗੋ ਸੰਜਾਕਮੋ ਦੇ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਵਿਖੇ ਪਾਸਪੋਰਟ ਕੈਂਪ ਲਗਾਇਆ ਗਿਆ
ਭਾਰਤੀ ਲੋਕਾਂ ਦੇ 185 ਪਾਸਪੋਰਟ ਫਾਰਮ ਜਮ੍ਹਾਂ ਕੀਤੇ ਗਏ,45 ਦੇ ਕਰੀਬ ਓ.ਸੀ. ਆਈ ਕਾਰਡ  ਅਪਲਾਈ ਹੋਏ
ਅੰਬੈਸੀ ਵਲੋਂ ਇਸ ਤਰ੍ਹਾਂ ਵੱਖ ਵੱਖ ਜਗ੍ਹਾਂ ਕੈਂਪ ਲਗਵਾ ਕੇ ਭਾਰਤੀ ਭਾਈਚਾਰੇ ਦਾ ਵੱਡਾ ਸਹਿਯੋਗ ਕੀਤਾ ਜਾ ਰਿਹਾ ਹੈ ਇਸ ਲਈ ਸਮੁੱਚਾ ਅੰਬੈਸੀ ਸਟਾਫ ਵਧਾਈ ਦਾ ਪਾਤਰ ਹੈ
152 ਦੇ ਕਰੀਬ ਤਿਆਰ ਪਾਸਪੋਰਟ ਅਤੇ ਕੁਝ ਓ.ਸੀ.ਆਈ ਕਾਰਡ ਤਿਆਰ ਹੋਏ ਵੰਡੇ ਗਏ

ਬਰੇਸ਼ੀਆ- 1 ਸਤੰਬਰ (ਸਵਰਨਜੀਤ ਸਿੰਘ ਘੋਤੜਾ)- ਭਾਰਤੀ ਅੰਬੈਸੀ ਕੋਂਸਲੇਟ ਜਨਰਲ ਸ੍ਰੀ ਬਿਨੋਈ ਜਾਰਜ ਵਲੋਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸਾਲ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਇਟਲੀ ਦੇ ਵੱਖ ਵੱਖ ਗੁਰੂ ਘਰਾਂ ਵਿਚ  ਪਾਸਪੋਰਟ ਕੈਂਪ ਲਗਵਾਏ ਜਾ ਰਹੇ ਹਨ, ਜਿਨ੍ਹਾਂ ਵਿਚ ਵਾਇਸ ਕੋਂਸਲ ਸ੍ਰੀ ਰਾਜੀਵ ਭਾਟੀਆ,ਨਵੀਨ ਭਾਰਦਵਾਜ,ਸੁਰੇਸ਼ ਕੁਮਾਰ ਸਮੇਤ ਹੋਰ ਅੰਬੈਸੀ ਸਟਾਫ ਵਲੋਂ ਪੂਰੀ ਮਿਹਨਤ ਨਾਲ ਕੈਂਪ ਦੌਰਾਨ ਡਿਊਟੀਆ ਨਿਭਾਈਆਂ ਜਾ ਰਹੀਆਂ ਹਨ, 31 ਅਗਸਤ ਦਿਨ ਸ਼ਨੀਵਾਰ ਨੂੰ ਮਿਲਾਨ ਅੰਬੈਸੀ ਵਲੋਂ ਇਟਲੀ ਦੇ ਬਰੇਸ਼ੀਆ ਜਿਲੇ ਦੇ ਕਸਬੇ ਬੋਰਗੋ ਸੰਜਾਕਮੋ ਦੇ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਵਿਖੇ ਪਾਸਪੋਰਟ ਕੈਂਪ ਲਗਾਇਆ ਗਿਆ, ਜਿਥੇ ਭਾਰਤੀ ਲੋਕਾਂ ਦੇ 185 ਪਾਸਪੋਰਟ ਫਾਰਮ ਜਮ੍ਹਾਂ ਕੀਤੇ ਗਏ,45 ਦੇ ਕਰੀਬ ਓ.ਸੀ. ਆਈ ਕਾਰਡ  ਅਪਲਾਈ ਹੋਏ, 152 ਦੇ ਕਰੀਬ ਤਿਆਰ ਪਾਸਪੋਰਟ ਅਤੇ ਕੁਝ ਓ.ਸੀ.ਆਈ ਕਾਰਡ ਤਿਆਰ ਹੋਏ ਵੰਡੇ ਗਏ. ਕੈਂਪ ਦੌਰਾਨ ਗੁਰੂਘਰ ਦੇ ਕਮੇਟੀ ਦੇ ਸੇਵਾਦਾਰਾਂ ਵਲੋਂ ਵੱਡਾ ਸਹਿਯੋਗ ਦਿੱਤਾ ਗਿਆ, ਗੁਰੂ ਘਰ ਦੇ ਮੁੱਖ ਸੇਵਾਦਾਰ ਸਤਪਾਲ ਸਿੰਘ ਡੱਡੀਆ, ਨਿਰਮਲ ਸਿੰਘ, ਗੁਰਮੁਖ ਸਿੰਘ, ਕੁਲਬੀਰ ਸਿੰਘ ਅਤੇ ਲੰਗਰ ਦੇ ਸੇਵਾਦਾਰਾਂ ਨੇ ਵੀ ਵੱਡਾ ਸਹਿਯੋਗ ਦਿੱਤਾ, ਸਾਰਾ ਦਿਨ ਆਈ ਹੋਈ ਸੰਗਤ ਲਈ ਚਾਹ,ਪ੍ਰਸ਼ਾਦੇ ਦਾ ਲੰਗਰ ਚਲਦਾ ਰਿਹਾ। ਗੁਰੂ ਘਰ ਦੀ ਕਮੇਟੀ ਵਲੋਂ ਅੰਬੈਸੀ ਸਟਾਫ ਦਾ ਗੁਰੂ ਘਰ ਵਿਖੇ ਕੈਂਪ ਲਗਾਏ ਜਾਣ ਦਾ ਧੰਨਵਾਦ ਕੀਤਾ। ਆਏ ਹੋਏ ਸਾਰੇ ਹੀ ਲੋਕ ਇਸ ਕੈਂਪ ਦੌਰਾਨ ਆਪਣੇ ਕੰਮ ਕਰਵਾ ਕੇ ਗਏ, ਭਾਰਤੀ ਲੋਕਾਂ ਨੇ ਵੀ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਅੰਬੈਸੀ ਵਲੋਂ ਇਸ ਤਰ੍ਹਾਂ ਵੱਖ ਵੱਖ ਜਗ੍ਹਾਂ ਕੈਂਪ ਲਗਵਾ ਕੇ ਭਾਰਤੀ ਭਾਈਚਾਰੇ ਦਾ ਵੱਡਾ ਸਹਿਯੋਗ ਕੀਤਾ ਜਾ ਰਿਹਾ ਹੈ ਇਸ ਲਈ ਸਮੁੱਚਾ ਅੰਬੈਸੀ ਸਟਾਫ ਵਧਾਈ ਦਾ ਪਾਤਰ ਹੈ, ਅੰਬੈਸੀ ਵਲੋਂ ਸ਼੍ਰੀ ਰਾਜੀਵ ਭਾਟੀਆ ਨੇ ਕਿਹਾ ਕਿ ਭਾਰਤੀ ਲੋਕਾਂ ਨੂੰ ਬੇਨਤੀ ਹੈ ਕਿ ਪਾਸਪੋਰਟ ਫਾਰਮ ਵਿਚ ਸਹੀ ਜਾਣਕਾਰੀ ਅਪਲੋਡ ਕੀਤੀ ਜਾਣੀ ਚਾਹੀਦੀ ਹੈ, ਜਿਸ ਤਰ੍ਹਾਂ ਕਿ ਆਨ-ਲਾਇਨ ਫਾਰਮ ਭਰਨ ਤੋਂ ਬਾਦ ਉਸ ਨੂੰ ਪ੍ਰਿੰਟ ਕੀਤੇ ਜਾਣ ਤੋਂ ਬਾਦ ਵੀ ਕੁਝ ਕਾਲਮ ਭਰਨੇ ਹੁੰਦੇ ਹਨ, ਉਹ ਵੀ ਸਹੀ ਭਰਨੇ ਚਾਹੀਦੇ ਹਨ, ਦੋ ਬਾਈ ਦੋ ਦੀ ਵਾਇਟ ਬੈਕਗਰਾਊਂਡ ਵਾਲੀ  2 ਫੋਟੋ ਨਾਲ ਲਗਾਉਣੀਆਂ ਹੁੰਦੀਆਂ ਹਨ, ਅਗਰ 18 ਸਾਲ ਤੋਂ ਘੱਟ ਦੇ ਬੱਚੇ ਦਾ ਪਾਸਪੋਰਟ ਅਪਲਾਈ ਕਰਨਾ ਹੋਵੇ ਤੇ ਉਸ ਵਿਚ ਬੱਚੇ ਦੇ ਮਾਂ-ਬਾਪ ਦੇ ਪਾਸਪੋਰਟ ਦੀ ਡਿਟੇਲ ਵੀ ਭਰਨੀ ਹੁੰਦੀ ਹੈ,  ਉਸ ਤੋਂ ਬਾਦ ਜਿਸ ਦਿਨ ਦੀ ਐਪੁਆਇੰਟਮੈਂਟ ਹੋਵੇ ਉਸ ਦੀ ਦਿਨ ਹੀ ਅੰਬੈਸੀ ਵਿਚ ਜਾਂ ਕੈਂਪ ਵਿਚ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਹੋਰ ਕਿਹਾ ਕਿ ਅੰਬੈਸੀ ਵਲੋਂ ਭਾਰਤੀ ਭਾਈਚਾਰੇ ਦੀ ਸਹੂਲਤਾਂ ਲਈ ਹੋਰ ਵੀ ਵਧੇਰੇ ਸਹੂਲਤਾਂ ਉਪਲਬੱਧ ਕਰਵਾਈਆਂ ਜਾ ਰਹੀਆਂ ਹਨ, ਜੋ ਕਿ ਆਉਣ ਵਾਲੇ ਸਮੇਂ ਵਿਚ ਭਾਰਤੀ ਭਾਈਚਾਰੇ ਨੂੰ ਹੋਰ ਵੀ ਅੰਬੈਸੀ ਦੇ ਕੰਮਾਂ ਵਿਚ ਆਸਾਨੀ ਹੋਵੇਗੀ।

ਵੇਰੋਲਾਨੌਵਾ ’ਚ ‘ਤੀਆਂ ਦਾ ਮੇਲਾ’ 8 ਸਤੰਬਰ ਨੂੰ

ਪਾਕਿਸਤਾਨ : ਪਹਿਲੀ ਵਾਰ ਹਿੰਦੂ ਕੁੜੀ ਬਣੀ ਪੁਲਿਸ ਅਧਿਕਾਰੀ