in

ਭਾਰਤੀ ਮੁਟਿਆਰ ਨੇ ਇੰਝ ਕੀਤੀ ਮੁਸ਼ਕਿਲ ਵਿਚ ਭਾਈਚਾਰੇ ਦੀ ਮਦਦ

ਪੁਨਤੀਨੀਆ (ਇਟਲੀ) 21 ਅਪ੍ਰੈਲ (ਸਾਬੀ ਚੀਨੀਆਂ) – ਮੂਜੂਦਾਂ ਸਮੇਂ ਵਿਚ ਇਟਲੀ ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਨਾਲ ਸੰਕਟ ਦੇ ਦੌਰ ਵਿਚੋਂ ਲੱਗ ਰਿਹਾ ਹੈ ਤੇ ਬਹੁਤ ਸਾਰੇ ਭਾਰਤੀ ਆਪਣੀ ਇਸ ਕਰਮ ਭੂਮੀ ਦੀ ਆਰਥਿਕ ਮਦਦ ਵਿਚ ਜੁੱਟੇ ਹੋਏ ਹਨ ਅਤੇ ਹਰ ਤਰ੍ਹਾਂ ਦੀ ਲੌਂੜੀਂਦੀ ਮਦਦ ਕਰਕੇ ਇਟਲੀ ਸਰਕਾਰ ਨੂੰ ਸਹਿਯੋਗ ਦੇ ਰਹੇ ਹਨ। ਜਿਨ੍ਹਾਂ ਵਿਚ ਸਿੱਖਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਨਾਮ ‘ਤੇ ਲੰਗਰਾਂ ਤੋਂ ਇਲਾਵਾ ਹਜਾਰਾਂ ਯੂਰੋ ਦਾਨ ਵਜੋਂ ਦਿੱਤੇ ਜਾ ਚੁੱਕੇ ਹਨ।
ਇਸ ਮੌਕੇ ਪੰਜਾਬ ਦੀ ਮੁਟਿਆਰ ਸੁਖਵਿੰਦਰ ਕੌਰ ਨੇ ਆਪਣੇ ਤੌਰ ‘ਤੇ ਕੋਈ ਹਜਾਰ ਦੇ ਕਰੀਬ ਮੂੰਹ ‘ਤੇ ਪਾਉਣ ਵਾਲੇ ਮਾਸਕ ਬਣਾ ਕੇ ਖੇਤੀ ਫਾਰਮਾਂ ਉੱਤੇ ਕੰਮ ਕਰ ਰਹੇ ਆਪਣੇ ਪੰਜਾਬੀ ਭਰਾਵਾਂ ਨੂੰ ਬਿਲਕੁਲ ਮੁਫ਼ਤ ਸੇਵਾ ਰੂਪ ਵਿਚ ਦਿੱਤੇ ਹਨ। ਸੁਖਵਿੰਦਰ ਕੌਰ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ, ਉਸਨੂੰ ਸਲਾਈ ਦਾ ਕੰਮ ਆਉਂਦਾ ਹੈ ਤੇ ਇਸ ਔਖੀ ਘੜੀ ਵਿਚ ਕਿ ਜਦ ਸਾਰੇ ਸਟੋਰ ਬੰਦ ਹੋ ਚੁੱਕੇ ਹਨ ਤੇ ਕਿਤੋਂ ਮਾਸਕ ਨਹੀਂ ਮਿਲ ਰਹੇ, ਉਸਨੇ ਹੌਲੀ ਹੌæਲੀ ਸ਼ੁਰੂ ਕਰ ਹੁਣ ਤੱਕ ਆਪਣੇ ਗੁਆਂਢ ਤੋਂ ਲੈ ਕੇ ਹਜਾਰ ਦੇ ਕਰੀਬ ਮਾਸਕ ਬਣਾ ਕੇ ਲੋਕਾਂ ਨੂੰ ਦਿੱਤੇ ਹਨ। ਸੁਖਵਿੰਦਰ ਕੌਰ ਦੀ ਇਸ ਕੋਸ਼ਿਸ਼ ਕਰ ਕੇ ਜਿੱਥੇ ਲੋਕ ਉਸਦੀ ਵਾਹ ਵਾਹ ਕਰ ਰਹੇ ਹਨ ਉੱਥੇ ਉਹ ਦੂਜੀਆਂ ਔਰਤਾਂ ਲਈ ਇਕ ਮਿਸਾਲ ਵਜੋਂ ਵੀ ਪੇਸ਼ ਆ ਰਹੀ ਹੈ।

ਗੈਰਕਾਨੂੰਨੀ ਕਰਮਚਾਰੀਆਂ ਨੂੰ ਨਿਯਮਤ ਕਰਨ ਸਬੰਧੀ ਸਰਕਾਰ ਦੀ ਪੁਸ਼ਟੀ

ਇਟਲੀ ਤੋਂ ਖ੍ਰੀਦੀਆਂ ਏਅਰ ਟਿਕਟਾਂ ਹੋਣਗੀਆਂ ਰਿਫੰਡ – ਲਾਂਬਾ, ਢਿੱਲੋਂ